ਨਵੇਂ ਇੰਚਾਰਜ ਸਬ ਇੰਸਪੈਕਟਰ ਬਲਵਿੰਦਰ ਪਾਲ ਦਾ ਸਵਾਗਤ

Jun 18 2019 03:48 PM
ਨਵੇਂ ਇੰਚਾਰਜ ਸਬ ਇੰਸਪੈਕਟਰ ਬਲਵਿੰਦਰ ਪਾਲ ਦਾ ਸਵਾਗਤ

ਪਠਾਨਕੋਟ

ਪੁਲਿਸ ਥਾਣਾ ਡਵੀਜ਼ਨ ਨੰਬਰ-1 ਵਿਖੇ ਸਥਿਤ ਸਾਂਝ ਕੇਂਦਰ ਪਠਾਨਕੋਟ ਵਿਖੇ ਨਵੇਂ ਇੰਚਾਰਜ ਸਬ ਇੰਸਪੈਕਟਰ ਬਲਵਿੰਦਰ ਪਾਲ ਦਾ ਸਵਾਗਤ ਸਾਂਝ ਕੇਂਦਰ ਦੀ ਸਮੂਹ ਟੀਮ ਵਲੋਂ ਕੀਤਾ ਗਿਆ | ਇਸ ਦੌਰਾਨ ਟੀਮ ਦੇ ਮੈਂਬਰ ਵਿਜੇ ਪਾਸੀ ਨੇ ਦੱਸਿਆ ਕਿ ਸਾਂਝ ਕੇਂਦਰ ਵਲੋਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ 43 ਸਹੂਲਤਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਮੇਂ ਸਮੇਂ ਤੇਂ ਸੈਮੀਨਾਰ ਲਗਾਏ ਜਾਂਦੇ ਹਨ | ਨਵੇਂ ਇੰਚਾਰਜ ਸਬ ਇੰਸਪੈਕਟਰ ਬਲਵਿੰਦਰ ਪਾਲ ਨੇ ਕਿਹਾ ਕਿ ਸਾਂਝ ਕੇਂਦਰ ਲੋਕਾਂ ਦੀ ਸਹੂਲਤ ਲਈ ਹੈ ਤੇ ਲੋਕ ਇਸ ਦਾ ਲਾਭ ਜ਼ਰੂਰ ਲੈਣ | ਇਸ ਮੌਕੇ ਜਗਦੀਸ਼ ਕੋਹਲੀ ਅਤੇ ਚਰਨਜੀਤ ਸਿੰਘ ਬੇਦੀ ਨੂੰ ਸਾਂਝ ਕੇਂਦਰ ਟੀਮ ਦਾ ਮੈਂਬਰ ਨਿਯੁਕਤੀ ਗਿਆ | ਇਸ ਮੌਕੇ ਚੰਦਰਸ਼ੇਖਰ, ਨਵਰੂਪ ਸਿੰਘ, ਸ਼ਿਵਾਨੀ, ਅਵਤਾਰ ਅਬਰੋਲ, ਅਸ਼ਵਨੀ ਕਾਲਾ, ਆਰ.ਖੰਨਾ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED