ਹੋਲਸੇਲ ਰੈਡੀਮੇਡ ਯੂਨੀਅਨ ਪਠਾਨਕੋਟ ਵਲੋਂ ਮੀਟਿੰਗ

Jun 18 2019 03:48 PM
ਹੋਲਸੇਲ ਰੈਡੀਮੇਡ ਯੂਨੀਅਨ ਪਠਾਨਕੋਟ ਵਲੋਂ ਮੀਟਿੰਗ

ਪਠਾਨਕੋਟ

ਹੋਲਸੇਲ ਰੈਡੀਮੇਡ ਯੂਨੀਅਨ ਪਠਾਨਕੋਟ ਵਲੋਂ ਚੇਅਰਮੈਨ ਮਨਮਹੇਸ਼ ਬਿੱਲਾ ਅਤੇ ਪ੍ਰਧਾਨ ਯਸ਼ਪਾਲ ਰਾਜੂ ਦੀ ਪ੍ਰਧਾਨਗੀ ਵਿਚ ਸਥਾਨਿਕ ਹੋਟਲ ਵਿਖੇ ਮੀਟਿੰਗ ਹੋਈ | ਜਿਸ ਵਿਚ ਵਪਾਰ ਮੰਡਲ ਦੇ ਚੇਅਰਮੈਨ ਚਾਚਾ ਵੇਦ ਪ੍ਰਕਾਸ਼, ਰਾਸ਼ਟਰੀ ਸੰਗਠਨ ਮੰਤਰੀ ਐਲ.ਆਰ. ਸੋਢੀ, ਸੀਨੀਅਰ ਪ੍ਰਬੰਧਕੀ ਸੈਕਟਰੀ ਦਪਿੰਦਰ ਅਰੋੜਾ ਅਤੇ ਕੈਸ਼ੀਅਰ ਸੰਜੀਵ ਗੁਪਤਾ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ | ਮੀਟਿੰਗ ਦੌਰਾਨ ਹੋਲਸੇਲ ਰੈਡੀਮੇਡ ਯੂਨੀਅਨ ਦੇ ਪ੍ਰਧਾਨ, ਚੇਅਰਮੈਨ ਅਤੇ ਜਨਰਲ ਸਕੱਤਰ ਵਪਾਰ ਮੰਡਲ ਵਿਚ ਸ਼ਾਮਿਲ ਹੋਏ | ਜਿਸ 'ਤੇ ਵਪਾਰ ਮੰਡਲ ਦੇ ਚੇਅਰਮੈਨ ਚਾਚਾ ਵੇਦ ਪ੍ਰਕਾਸ਼ ਵਲੋਂ ਯੂਨੀਅਨ ਦੇ ਚੇਅਰਮੈਨ ਮਨਮਹੇਸ਼ ਬਿੱਲਾ ਨੂੰ ਵਪਾਰ ਮੰਡਲ ਪਠਾਨਕੋਟ ਦਾ ਸੀਨੀਅਰ ਉਪ-ਪ੍ਰਧਾਨ, ਯਸ਼ਪਾਲ ਰਾਜੂ ਨੂੰ ਸੀਨੀਅਰ ਉਪ-ਪ੍ਰਧਾਨ ਅਤੇ ਪ੍ਰੇਮ ਲਾਲ ਕਾਲਾ ਨੂੰ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ | ਵਪਾਰ ਮੰਡਲ ਦੇ ਅਹੁਦੇਦਾਰਾਂ ਵਲੋਂ ਤਿੰਨਾਂ ਸ਼ਾਮਿਲ ਹੋਏ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਨਵ ਨਿਯੁਕਤ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਾਪੀ ਗਈ ਹੈ, ਉਹ ਉਸ ਦੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਪਾਲਨਾ ਕਰਨਗੇ | ਸਾਬਕਾ ਪ੍ਰਧਾਨ ਮਨਮੋਹਣ ਕਾਲਾ ਨੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹੋਲਸੇਲ ਰੈਡੀਮੇਡ ਯੂਨੀਅਨ ਮੈਂਬਰਾਂ ਦਾ ਵਪਾਰ ਮੰਡਲ ਪਠਾਨਕੋਟ ਵਿਚ ਸ਼ਾਮਿਲ ਹੋਣ ਨਾਲ ਸਾਰੇ ਯੂਨੀਅਨ ਮੈਂਬਰਾਂ ਲਈ ਮਾਣ ਦੀ ਗੱਲ ਹੈ | ਇਸ ਮੌਕੇ ਚਾਚਾ ਵੇਦ ਪ੍ਰਕਾਸ਼ ਅਤੇ ਦਪਿੰਦਰ ਅਰੋੜਾ ਨੇ ਇਸ ਦੌਰਾਨ ਵਪਾਰ ਮੰਡਲ ਦੇ ਕੰਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਤਿਲਕ ਰਾਜ, ਨਰਿੰਦਰ, ਰਾਹੁਲ, ਅਰਵਿੰਦ, ਸੰਜੂ, ਕਾਲੀ, ਅਮਿਤ, ਸੰਦੀਪ, ਨਿਸ਼ਾਂਤ, ਰਮੇਸ਼ ਸੈਣੀ, ਅਨਿਲ ਅਤੇ ਲੱਕੀ ਆਦਿ ਹਾਜ਼ਰ ਸਨ |


© 2016 News Track Live - ALL RIGHTS RESERVED