ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਭਜਨ ਸੰਧਿਆ ਪ੍ਰੋਗਰਾਮ ਦਿਵਿਆ ਨਾਦ ਕਰਵਾਇਆ

Jun 18 2019 03:48 PM
ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ  ਭਜਨ ਸੰਧਿਆ ਪ੍ਰੋਗਰਾਮ ਦਿਵਿਆ ਨਾਦ ਕਰਵਾਇਆ

ਪਠਾਨਕੋਟ

ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਪੰਡਿਤ ਦੀਨਦਿਆਲ ਉਪਾਧਿਆਏ ਆਡੀਟੋਰੀਅਮ ਪਠਾਨਕੋਟ ਵਿਚ ਭਜਨ ਸੰਧਿਆ ਪ੍ਰੋਗਰਾਮ ਦਿਵਿਆ ਨਾਦ ਕਰਵਾਇਆ ਗਿਆ | ਜਿਸ ਵਿਚ ਸੰਸਥਾਨ ਵਲੋਂ ਸ੍ਰੀ ਆਸ਼ੂਤੋਸ਼ ਜੀ ਮਹਾਰਾਜ ਦੇ ਸਾਧੂ ਚੇਲਾ ਅਤੇ ਸਾਧਵੀਆਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਈਆਂ | ਪ੍ਰੋਗਰਾਮ ਦਾ ਸ਼ੱੁਭ ਆਰੰਭ ਸਵਾਮੀ ਵਿਸ਼ਵਾ ਨੰਦ ਅਤੇ ਸਵਾਮੀ ਗੁਰਦਾਸਾ ਨੰਦ ਨੇ ਦੀਪ ਜਲਾ ਕੇ ਕੀਤਾ | ਇਸ ਸ਼ਾਨਦਾਰ ਪ੍ਰੋਗਰਾਮ ਵਿਚ ਭਜਨ ਕੀਰਤਨ ਨੂੰ ਪੇਸ਼ ਕਰਨ ਹੇਤੂ ਸੰਸਥਾਨ ਵਲੋਂ ਸਵਾਮੀ ਯਸ਼ੇਸ਼ਵਰਾਨੰਦ, ਸਵਾਮੀ ਕੁਲਵਿੰਦਰ, ਸਵਾਮੀ ਸੁਨੀਲ, ਚੇਤਨ, ਤਰੁਣ, ਸਚਿਨ, ਸਾਧਵੀ ਸਰਵਸੁਖੀ ਭਾਰਤੀ, ਰਿਚਾ ਭਾਰਤੀ, ਆਖੰਡਜੋਤੀ ਭਾਰਤੀ, ਹਰਿਅਰਚਨਾ ਭਾਰਤੀ, ਦੀਪਿਕਾ ਭਾਰਤੀ, ਲਕਸ਼ਿਆ ਭਾਰਤੀ, ਕਰਾਲਿਕਾ ਭਾਰਤੀ ਆਦਿ ਹਾਜ਼ਰ ਹੋਏ ਅਤੇ ਅਧਿਆਤਮ ਤੌਰ 'ਤੇ ਇਸ ਵਿਲੱਖਣ ਪ੍ਰੋਗਰਾਮ ਨੂੰ ਆਪਣੇ ਸੁੰਦਰ ਆਂਚਲ ਵਿਚ ਸਮੇਟੇ ਸੁਰਾਂ ਦੇ ਰਤਨ ਭਜਨਾਂ ਦੇ ਮਾਧਿਅਮ ਨਾਲ ਪੇਸ਼ ਕੀਤਾ | ਉਪਰੰਤ ਸਾਧਵੀ ਜੈਯੰਤੀ ਭਾਰਤੀ ਨੇ ਕਿਹਾ ਕਿ ਇਕ ਸੁੰਦਰ ਅਤੇ ਸਵਸਥ ਸਮਾਜ ਦੀ ਕਲਪਨਾ ਜੁਗਾਂ ਤੋਂ ਇਨਸਾਨ ਦਾ ਸਪਨਾ ਰਿਹਾ ਹੈ | ਜਿਸ ਨੂੰ ਸਾਕਾਰ ਕਰਨ ਦੀ ਇੱਛਾ ਵਿਚ ਸਮਾਜਿਕ, ਰਾਜਨੀਤਿਕ ਅਤੇ ਕਾਨੂੰਨਨ ਤੌਰ 'ਤੇ ਵੱਖ-ਵੱਖ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਪਰ ਸਫਲਤਾ ਨਹੀਂ ਮਿਲ ਪਾ ਰਹੀ | ਅਜਿਹੇ ਵਿਚ ਕੇਵਲ ਅਤੇ ਕੇਵਲ ਅਧਿਆਤਮ ਗਿਆਨ ਹੀ ਸ੍ਰੇਸ਼ਟ ਸਮਾਜ ਲਈ ਸ੍ਰੇਸ਼ਟ ਵਿਚਾਰਾਾ ਨਾਲ ਯੁਕਤ ਮਨੁੱਖਾਾ ਦਾ ਉਸਾਰੀ ਕਰ ਸਕਦਾ ਹੈ¢ਅਧਿਆਤਮ ਜੋ ਭਾਰਤੀ ਸੰਸਕਿ੍ਤੀ ਦਾ ਆਧਾਰ ਹੈ¢ ਸੁੰਦਰ ਨਾਦ ਭਾਰਤ ਦੀ ਪ੍ਰਾਚੀਨਤਮ ਕੀਰਤੀ ਅਤੇ ਦਿਵਿਅਤਾ ਨੂੰ ਆਤਮਿਕ ਆਧਾਰ ਤੇ ਫੇਰ ਤੋਂ ਉਤਪੰਨ ਕਰਨ ਲਈ ਇੱਕ ਸਾਰਥਕ ਯਤਨ ਹੈ¢ਇਸ ਸੰਗੀਤਮਈ ਸ਼ਾਮ ਵਿਚ ਭਜਨ ਗਾ ਕੇ ਪ੍ਰਮਾਤਮਾ ਦੀ ਅਰਾਧਨਾ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮੇਅਰ ਅਨਿਲ ਵਾਸੂਦੇਵਾ, ਵਿਪਨ ਮਹਾਜਨ ਭਾਜਪਾ ਜ਼ਿਲ੍ਹਾ ਪ੍ਰਧਾਨ, ਸਤੀਸ਼ ਮਹਿੰਦਰੂ, ਚਾਚਾ ਵੇਦ ਪ੍ਰਕਾਸ਼, ਐਲ.ਆਰ. ਸੋਢੀ, ਅਜੈ ਮਹਾਜਨ, ਕੌਾਸਲਰ ਵਿਭੂਤੀ ਸ਼ਰਮਾ, ਪਵਨ ਅਗਰਵਾਲ, ਵਿਜੈ ਕੁਮਾਰ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ |

© 2016 News Track Live - ALL RIGHTS RESERVED