ਜਿਲ•ਾ ਸਿਕਾਇਤ ਨਿਵਾਰਨ ਕਮੇਟੀ ਪਠਾਨਕੋਟ ਦੀ ਇੱਕ ਵਿਸ਼ੇਸ ਮੀਟਿੰਗ

Jun 19 2019 01:50 PM
ਜਿਲ•ਾ ਸਿਕਾਇਤ ਨਿਵਾਰਨ ਕਮੇਟੀ ਪਠਾਨਕੋਟ ਦੀ ਇੱਕ ਵਿਸ਼ੇਸ ਮੀਟਿੰਗ

ਪਠਾਨਕੋਟ

ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੇ ਮੀਟਿੰਗ ਹਾਲ ਵਿਖੇ ਜਿਲ•ਾ ਸਿਕਾਇਤ ਨਿਵਾਰਨ ਕਮੇਟੀ ਪਠਾਨਕੋਟ ਦੀ ਇੱਕ ਵਿਸ਼ੇਸ ਮੀਟਿੰਗ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪਧਾਨਗੀ ਵਿੱਚ ਕੀਤੀ ਗਈ। ਜਿਸ ਵਿੱਚ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਵੀ ਹਾਜ਼ਰ ਹੋਏ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵ੍ਰਸੀ ਰਾਜੀਵ ਕੁਮਾਰ ਵਰਮਾ (ਜ) ਪਠਾਨਕੋਟ, ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ,ਸ. ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ, ਸੋਰਭ ਅਰੋੜਾ ਐਸ.ਡੀ.ਐਮ. ਧਾਰਕਲ•ਾ, ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ, ਅਨਿਲ ਵਿੱਜ, ਜੰਗ ਬਹਾਦੁਰ ਬੇਦੀ, ਵਿਪਨ ਮਹਾਜਨ ਅਤੇ ਹੋਰ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਜਿਲ•ਾ ਮੁੱਖੀ, ਕਰਮਚਾਰੀ ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਹੁਦੇਦਾਰ/ਨੁਮਾਇੰਦੇ ਵੀ ਹਾਜ਼ਰ ਸਨ। ਮੀਟਿੰਗ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਦੇ ਦਫਤਰ/ਪੀ.ਬੀ. ਗਰਾਮ ਪੋਰਟਲ ਤੇ ਪ੍ਰਾਪਤ ਸਿਕਾਇਤਾਂ, ਮਾਨਯੋਗ ਰਾਜਪਾਲ ਪੰਜਾਬ ਦੇ ਦਫਤਰ ਤੋਂ ਪ੍ਰਾਪਤ ਹੋਇਆ ਸਿਕਾਇਤਾਂ, ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਦਫਤਰ ਤੋਂ ਪ੍ਰਾਪਤ ਸਿਕਾਇਤਾ, ਪੰਜਾਬ ਸਰਕਾਰ / ਵੱਖ ਵੱਖ ਵਿਭਾਗਾਂ ਤੋਂ ਪ੍ਰਾਪਤ ਸਿਕਾਇਤਾਂ,ਕਮਿਸ਼ਨਰ ਜਲੰਧਰ ਮੰਡਲ, ਜਲੰਧਰ ਤੋਂ ਪ੍ਰਾਪਤ ਸਿਕਾਇਤਾਂ ਅਤੇ ਦਫਤਰ ਡਿਪਟੀ ਕਮਿਸ਼ਨਰ ਪਠਾਨਕੋਟ ਵਿਖੇ ਸਿੱਧੀਆਂ ਪ੍ਰਾਪਤ ਸਿਕਾਇਤਾਂ ਤੇ ਚਰਚਾਂ ਕੀਤੀ ਗਈ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਸਮੇਂ ਰਹਿੰਦਿਆਂ ਇਨ•ਾਂ ਸਿਕਾਇਤਾਂ ਨੂੰ ਨਿਪਟਾਉਂਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। 
ਮੀਟਿੰਗ ਦੋਰਾਨ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਹੁਦੇਦਾਰਾਂ ਨੇ ਦੱਸਿਆ ਕਿ ਪਿੰਡਾਂ ਵਿੱਚ ਕਚਰਾ ਸੁੱਟਣ ਲਈ ਕੋਈ ਵੀ ਢੁਕਵੀ ਜਗ•ਾ ਨਹੀਂ ਹੁੰਦੀ ਅਤੇ ਜਿਲ•ਾ ਪਠਾਨਕੋਟ ਦੇ ਪਿੰਡ ਇਸ ਸਮੇਂ ਕਚਰੇ ਦਾ ਰੂਪ ਲੈ ਰਹੇ ਹਨ ਜਿਸ ਦਾ ਹੱਲ ਕਰਨਾ ਬਹੁਤ ਜਰੁਰੀ ਹੈ, ਉਨ•ਾਂ ਕਿਹਾ ਕਿ ਜਿਲ•ੇ ਅੰਦਰ ਹੋ ਰਹੀ ਮਾਈਨਿੰਗ ਦੇ ਕਾਰਨ ਜਮੀਨ ਹੇਠਲਾ ਪਾਣੀ ਹੋਰ ਵੀ ਨੀਵਾਂ ਜਾ ਰਿਹਾ ਹੈ ਜੋ ਕਿ ਆਉਂਣ ਵਾਲੇ ਭਵਿੱਖ ਲਈ ਇੱਕ ਵੱਡਾ ਖਤਰਾ ਬਣ ਸਕਦਾ ਹੈ। ਉਨ•ਾਂ ਕਿਹਾ ਕਿ ਸੁਜਾਨਪੁਰ ਅਤੇ ਪਠਾਨਕੋਟ ਦੇ ਸੀਵਰੇਜ ਦਾ ਪਾਣੀ ਕੁਦਰਤੀ ਸੋਮਿਆਂ (ਨਹਿਰਾਂ)ਵਿੱਚ ਨਾ ਮਿਲਾਇਆ ਜਾਵੇ ਇਸ ਨਾਲ ਲੋਕਾਂ ਦੀ ਸਿਹਤ ਪ੍ਰਭਾਵਿੱਤ ਹੋ ਰਹੀ ਹੈ। ਉਨ•ਾਂ ਕਿਹਾ ਕਿ ਸਰਕਾਰੀ ਬਣਾਈ ਗਈ ਕੈਟਲ ਪਾਉਂਡ ਦੀ ਚਾਰ ਦੀਵਾਰੀ ਨਾ ਹੋਣ ਨਾਲ ਜਿੰਨੇ ਪਸੂਆਂ ਨੂੰ ਫੜਿਆ ਜਾਂਦਾ ਹੈ ਉਨੇ ਪਸੂ ਫਿਰ ਤੋਂ ਬਾਹਰ ਹੁੰਦੇ ਹਨ ਇਸ ਲਈ ਠੋਸ ਨੀਤਿ ਤਿਆਰ ਕੀਤੀ ਜਾਵੇ, ਸਹਿਰ ਅੰਦਰ ਦਿਨ ਪ੍ਰਤੀਦਿਨ ਵੱਧ ਰਹੀ ਟ੍ਰੇਫਿਕ ਨੂੰ ਕੰਟਰੋਲ ਕਰਨ ਦੀ ਮੰਗ, ਸਹਿਰ ਦੀ ਸਫਾਈ ਦੀ ਸਥਿਤੀ ਠੀਕ ਨਹੀ ਹੈ ਅਤੇ ਸਿੰਬਲ ਚੋਕ ਤੋਂ ਕਾਠ ਦੇ ਪੁਲ ਤੱਕ ਸੜਕਾਂ ਤੇ ਪੋਲੀਥਿਨ ਸੜਕਾਂ ਤੇ ਉਡਦਾ ਹੋਇਆ ਨਜਰ ਆਉਂਦਾ ਹੈ ਜਿਸ ਕਾਰਨ ਮਨੁੱਖੀ ਸਿਹਤ ਖਤਰੇ ਵਿੱਚ ਪੈ ਸਕਦੀ ਹੈ। 
ਇਸ ਮੋਕੇ ਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ•ਾਂ ਮਾਈਨਿੰਗ ਸਥਾਨਾਂ ਤੇ ਮਾਈਨਿੰਗ ਹੋ ਰਹੀ ਹੈ ਉਸ ਲਈ ਉਨ•ਾਂ ਵੱਲੋਂ ਜਿਲ•ਾ ਮਾਈਨਿੰਗ ਅਫਸ਼ਰ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਤਾਂ ਜੋ ਸਿਕਾਇਤ ਦਾ ਨਿਪਟਾਰਾ ਕੀਤਾ ਜਾ ਸਕੇ। ਉਨ•ਾਂ ਕਿਹਾ ਕਿ ਨਹਿਰਾਂ ਅੰਦਰ ਮਿਲ ਰਹੇ ਗੰਦੇ ਪਾਣੀ ਦੇ ਹੱਲ ਲਈ ਵੀ À'ੱਚਿਤ ਕਾਰਵਾਈ ਕਰਦੇ ਹੋਏ ਪ੍ਰੋਜੈਕਟ ਤਿਆਰ ਕਰ ਕੇ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ। ਉਨ•ਾਂ ਟ੍ਰੇਫਿਕ ਸਮੱਸਿਆ ਤੇ ਬੋਲਦਿਆਂ ਕਿਹਾ ਕਿ ਸਹਿਰ ਅੰਦਰ ਟ੍ਰੇਫਿਕ ਨੂੰ ਕੰਟਰੋਲ ਕਰਨ ਲਈ ਟ੍ਰੇਫਿਕ ਪੁਲਿਸ ਦੀ ਹੋਰ ਸੰਖਿਆ ਵਧਾਈ ਜਾਵੇਗੀ। ਉਨ•ਾਂ ਕਿਹਾ ਕਿ ਸੜਕਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇਗਾ, ਨਗਰ ਨਿਗਮ ਕਰਮਚਾਰੀਆਂ/ ਅਧਿਕਾਰੀਆਂ ਨੂੰ ਸਹਿਰ ਅੰਦਰ ਸਾਫ ਸਫਾਈ ਬਰਕਰਾਰ ਰੱਖਣ ਦੇ ਲਈ ਹਦਾਇਤਾਂ ਦਿੱਤੀਆਂ। 
ਇਸ ਮੋਕੇ ਤੇ ਕੂਝ ਰਾਜਨੀਤਿਕ ਆਹੁਦੇਦਾਰਾਂ ਵੱਲੋਂ ਲਿਖਤ ਸਿਕਾਇਤਾਂ ਵੀ ਡਿਪਟੀ ਕਮਿਸ਼ਨਰ ਨੂੰ ਦਿੱਤੀਆਂ ਗਈਆਂ। ਜਿਸ ਤੇ ਜਿਲ•ਾ ਪ੍ਰਸਾਸਨ ਵੱਲੋਂ ਭਰੋਸਾਂ ਦਿੱਤਾ ਗਿਆ ਕਿ ਸਮੇਂ ਰਹਿੰਦਿਆਂ ਉਨ•ਾਂ ਦੀਆਂ ਸਿਕਾਹਿਤਾਂ ਦਾ ਹੱਲ ਕੀਤਾ ਜਾਵੇਗਾ। 

© 2016 News Track Live - ALL RIGHTS RESERVED