ਗਊ ਸੇਵਾ ਕਮੇਟੀ ਵਲੋਂ ਸਫ਼ਾਈ ਅਭਿਆਨ ਚਲਾਇਆ ਗਿਆ

Jun 19 2019 01:50 PM
ਗਊ ਸੇਵਾ ਕਮੇਟੀ ਵਲੋਂ ਸਫ਼ਾਈ ਅਭਿਆਨ ਚਲਾਇਆ ਗਿਆ

ਪਠਾਨਕੋਟ

ਗੋਪਾਲ ਧਾਮ ਗਊਸ਼ਾਲਾ ਵਿਖੇ ਗਊ ਸੇਵਾ ਕਮੇਟੀ ਵਲੋਂ ਕਮੇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਫ਼ਾਈ ਅਭਿਆਨ ਚਲਾਇਆ ਗਿਆ | ਜਿਸ ਵਿਚ ਸੀਮਾ ਮਹਾਜਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਤੇ ਉਨ੍ਹਾਂ ਨੇ ਵੀ ਸਫ਼ਾਈ ਅਭਿਆਨ ਵਿਚ ਹਿੱਸਾ ਲੈਂਦੇ ਹੋਏ ਕਮੇਟੀ ਨੂੰ 5100 ਰੁਪਏ ਦੀ ਰਾਸ਼ੀ ਭੇਟ ਕੀਤੀ | ਪ੍ਰਧਾਨ ਵਿਜੇ ਪਾਸੀ ਨੇ ਕਿਹਾ ਕਿ ਗਊਆਂ ਦੀ ਸਾਂਭ ਸੰਭਾਲ ਲਈ ਸਾਰਿਆ ਨੂੰ ਅੱਗੇ ਆ ਕੇ ਸੇਵਾ ਕਰਨੀ ਚਾਹੀਦੀ ਹੈ | ਇਸ ਮੌਕੇ ਰਾਜਨ ਗੁਪਤਾ, ਨੀਲਮ ਸੈਣੀ, ਨਿਸ਼ਾ ਸੈਣੀ, ਲਵਲੀ, ਹੀਰਾ ਸਹਿਗਲ, ਨੰਦ ਲਾਲ, ਪੰਡਿਤ ਬਿ੍ਜੇਸ਼ ਸ਼ਾਸਤਰੀ ਆਦਿ ਹਾਜ਼ਰ ਸਨ |
 

© 2016 News Track Live - ALL RIGHTS RESERVED