ਜ਼ਿਲ੍ਹਾ ਵਪਾਰ ਮੰਡਲ ਪ੍ਰਾਚੀਨ ਕਾਲੀ ਮਾਤਾ ਮੰਦਿਰ ਵਿਖੇ ਨਤਮਸਤਕ

Jun 19 2019 01:50 PM
ਜ਼ਿਲ੍ਹਾ ਵਪਾਰ ਮੰਡਲ ਪ੍ਰਾਚੀਨ ਕਾਲੀ ਮਾਤਾ ਮੰਦਿਰ ਵਿਖੇ ਨਤਮਸਤਕ

ਪਠਾਨਕੋਟ

ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਦੇ ਅਹੁਦੇਦਾਰਾਂ ਦੀ ਟੀਮ ਵਲੋਂ ਪ੍ਰਧਾਨ ਇੰਦਰਜੀਤ ਗੁਪਤਾ ਦੀ ਅਗਵਾਈ ਵਿਚ ਸ਼ਹਿਰ ਦੇ ਪ੍ਰਸਿੱਧ ਅਤੇ ਪ੍ਰਾਚੀਨ ਕਾਲੀ ਮਾਤਾ ਮੰਦਿਰ ਵਿਖੇ ਨਤਮਸਤਕ ਹੋਈ ਅਤੇ ਸਮਾਜ ਸੇਵੀ ਕੰਮਾਂ ਲਈ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਮੰਦਿਰ ਵਿਖੇ ਮੰਦਿਰ ਦੇ ਮੁੱਖ ਪੁਜਾਰੀ ਦੇਸ਼ ਬੰਧੂ ਨੇ ਪ੍ਰਧਾਨ ਇੰਦਰਜੀਤ ਗੁਪਤਾ ਅਤੇ ਉਨ੍ਹਾਂ ਦੀ ਟੀਮ ਦਾ ਸਵਾਗਤ ਕੀਤਾ ਅਤੇ ਮਾਤਾ ਦੇ ਅਸ਼ੀਰਵਾਦ ਦੇ ਰੂਪ ਵਿਚ ਹਾਰ ਪਾ ਕੇ ਅਤੇ ਮਾਤਾ ਦੀ ਚੁੰਨੀ ਪਾ ਕੇ ਸਨਮਾਨਿਤ ਕੀਤਾ | ਮੰਦਿਰ ਦੇ ਪੁਜਾਰੀ ਦੇਸ਼ ਬੰਧੂ ਨੇ ਕਿਹਾ ਕਿ ਸਮਾਜ ਸੇਵਾ ਅਤੇ ਧਾਰਮਿਕ ਸੇਵਾ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ | ਉਨ੍ਹਾਂ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਨੂੰ ਵਿਕਾਸ ਦੀ ਨਵੀਂਆਂ ਉਚਾਈਆਂ ਨੂੰ ਛੂਹਣ ਦਾ ਆਸ਼ੀਰਵਾਦ ਦਿੱਤਾ | ਪ੍ਰਧਾਨ ਇੰਦਰਜੀਤ ਗੁਪਤਾ ਨੇ ਮੰਦਰ ਦੇ ਪੁਜਾਰੀ ਦਾ ਧੰਨਵਾਦ ਕੀਤਾ | ਇਸ ਮੌਕੇ ਜਨਰਲ ਸਕੱਤਰ ਨਰਿੰਦਰ ਵਾਲੀਆ, ਸੀਨੀਅਰ ਉਪ-ਪ੍ਰਧਾਨ ਨਿਰਮਲ ਸਿੰਘ ਪੱਪੂ, ਉਪ-ਪ੍ਰਧਾਨ ਅਜੈ ਬਾਗ਼ੀ, ਉਪ-ਪ੍ਰਧਾਨ ਵਿਜੈ ਕੁਮਾਰ, ਰੋਹਿਤ ਬਹਿਲ, ਕੈਸ਼ੀਅਰ ਸੰਜੀਵ ਹਾਾਡਾ, ਸੁਨੀਲ ਮਹਾਜਨ, ਕੈਬਨਿਟ ਮੈਂਬਰ ਅਜੈ ਮਹਾਜਨ, ਸੁਧੀਰ ਮਹਾਜਨ, ਸੰਜੂ ਮਹਾਜਨ, ਜ਼ਿਲ੍ਹਾ ਸਪੋਰਟਸ ਸੈੱਲ ਦੇ ਪ੍ਰਧਾਨ ਗਣੇਸ਼ ਮਹਾਜਨ, ਸਵਾਗਤ ਕਮੇਟੀ ਇੰਚਾਰਜ ਵਿਜੈ ਮਹਾਜਨ, ਕਾਨੂੰਨੀ ਸਲਾਹਕਾਰ ਅਜੈ ਸ਼ਰਮਾ , ਪੀ.ਆਰ.ਓ. ਅਤੁੱਲ ਮਹਾਜਨ , ਦਫ਼ਤਰ ਇੰਚਾਰਜ ਰਾਜ ਕੁਮਾਰ ਕਾਕਾ, ਅਨੁਜ ਸ਼ਰਮਾ , ਸਮੀਰ, ਸੁਰਿੰਦਰ ਰਾਹੀ, ਜਤਿੰਦਰ, ਸਤਿਅਮ, ਅਸ਼ਵਨੀ ਬਿੱਲਾ, ਪੰਕਜ, ਪੰਮਾ ਸੈਣੀ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED