ਹੁਣ ਸੰਨੀ ਚੋਣ ਕਮਿਸ਼ਨ ਦੇ ਰਾਡਾਰ 'ਤੇ

Jun 19 2019 01:51 PM
ਹੁਣ ਸੰਨੀ ਚੋਣ ਕਮਿਸ਼ਨ ਦੇ ਰਾਡਾਰ 'ਤੇ

ਚੰਡੀਗੜ੍ਹ:

ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਬੀਜੇਪੀ ਉਮੀਦਵਾਰ ਸੰਨੀ ਦਿਓਲ ਚਾਹੇ ਜਿੱਤ ਗਏ ਹਨ ਪਰ ਵਿਵਾਦ ਉਨ੍ਹਾਂ ਦਾ ਪਿੱਛਾ ਅਜੇ ਵੀ ਨਹੀਂ ਛੱਡ ਰਹੇ। ਹੁਣ ਸੰਨੀ ਚੋਣ ਕਮਿਸ਼ਨ ਦੇ ਰਾਡਾਰ 'ਤੇ ਹਨ। ਸੰਨੀ ਦਿਓਲ ਵੱਲੋਂ ਚੋਣ ਪ੍ਰਚਾਰ ਸਮੇਂ ਕੀਤਾ ਗਿਆ ਖਰਚਾ ਤੈਅ ਰਾਸ਼ੀ ਤੋਂ ਵੱਧ ਹੈ। ਚੋਣ ਕਮਿਸ਼ਨ ਨੇ ਇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਲਈ ਸੰਨੀ ਦਿਓਲ ਦੀ ਮੈਂਬਰਸ਼ਿਪ 'ਤੇ ਤਲਵਾਰ ਲਟਕ ਗਈ ਹੈ।
ਚੋਣ ਕਮਿਸ਼ਨ ਦੀਆਂ ਟੀਮਾਂ ਵੱਲੋਂ ਸੰਸਦੀ ਹਲਕੇ ਅੰਦਰ ਖੜ੍ਹੇ 15 ਉਮੀਦਵਾਰਾਂ ਵੱਲੋਂ ਚੋਣ ਸਮੇਂ ਕੀਤੇ ਗਏ ਖਰਚੇ ਦਾ ਹਿਸਾਬ ਕਿਤਾਬ ਇਕੱਤਰ ਕੀਤਾ ਜਾ ਰਿਹਾ ਹੈ। ਖਰਚਾ ਅਬਜ਼ਰਬਰ ਗੁਰਦਾਸਪੁਰ ਵਿੱਚ ਸਾਰੇ ਖਰਚਿਆਂ ਦੀ ਨਜ਼ਰਸਾਨੀ ਕਰ ਰਹੇ ਹਨ। ਚੋਣ ਕਮਿਸ਼ਨ ਵੱਲੋਂ 70 ਲੱਖ ਰੁਪਏ ਤੱਕ ਦੀ ਹੱਦ ਤੈਅ ਕੀਤੀ ਗਈ ਸੀ ਪਰ ਸੰਨੀ ਦਿਓਲ ਵੱਲੋਂ 80 ਲੱਖ ਦੇ ਕਰੀਬ ਖਰਚਾ ਕੀਤਾ ਗਿਆ। ਇਹ ਚੋਣ ਕਮਿਸ਼ਨ ਦੀਆਂ ਤੈਅ ਸ਼ਰਤਾਂ ਦੀ ਉਲੰਘਣਾ ਹੈ।
ਹਾਸਲ ਜਾਣਕਾਰੀ ਅਨੁਸਾਰ ਚੋਣ ਪ੍ਰਚਾਰ 17 ਮਈ ਦੀ ਸ਼ਾਮ ਨੂੰ 5 ਵਜੇ ਖਤਮ ਹੋ ਗਿਆ ਸੀ ਤੇ 18 ਮਈ ਤੱਕ ਸਨੀ ਦਿਓਲ ਦਾ ਖਰਚਾ 70 ਲੱਖ ਤੋਂ ਟੱਪ ਗਿਆ ਸੀ ਜਦਕਿ ਉਸ ਤੋਂ ਬਾਅਦ ਹੋਰ ਵੀ ਖਰਚੇ ਪੈਣੇ ਸਨ। ਇਸ ਬਾਰੇ ਸੰਸਦੀ ਚੋਣ ਰਿਟਰਨਿੰਗ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਸਨੀ ਦਿਓਲ ਨੂੰ 24 ਮਈ ਨੂੰ ਨੋਟਿਸ ਵੀ ਭੇਜਿਆ ਸੀ ਕਿ ਤੁਹਾਡਾ ਖਰਚਾ 70 ਲੱਖ ਟੱਪ ਗਿਆ ਹੈ।

© 2016 News Track Live - ALL RIGHTS RESERVED