ਜਿਲ•ੇ ਵਿਚ ਰੋਜਗਾਰ ਅਤੇ ਸਵੈ-ਰੋਜਗਾਰ ਮਹੁਈਆ ਕਰਵਾਊਣ ਲਈ ਸਹਾਇਕ ਸਿੱਧ ਹੋ ਰਿਹਾ ਹੈ ਜਿਲ•ਾ ਰੋਜਗਾਰ ਅਤੇ ਕਾਰੋਬਾਰ

Jun 20 2019 03:08 PM
ਜਿਲ•ੇ ਵਿਚ ਰੋਜਗਾਰ ਅਤੇ ਸਵੈ-ਰੋਜਗਾਰ ਮਹੁਈਆ ਕਰਵਾਊਣ ਲਈ ਸਹਾਇਕ ਸਿੱਧ ਹੋ ਰਿਹਾ ਹੈ ਜਿਲ•ਾ ਰੋਜਗਾਰ ਅਤੇ ਕਾਰੋਬਾਰ


ਪਠਾਨਕੋਟ

ਜਿਲ•ੇ ਦੇ ਬੇਰੋਜਗਾਰ ਪ੍ਰਾਰਥੀਆਂ ਨੂੰ ਰੋਜਗਾਰ ਮੁਹੇਈਆ ਕਰਵਾਉਣ ਤੋਂ ਇਲਾਵਾ ਬਿਉਰੋ ਵਿੱਚ ਪ੍ਰਾਰਥੀਆਂ ਨੂੰ ਸਵੈ-ਰੋਜਗਾਰ ਅਪਣਾਉਣ ਬਾਰੇ ਅਤੇ ਕੈਰੀਅਰ ਕਾਂਉਂਸਲਿੰਗ ਸਬੰਧੀ ਉਹਨਾਂ ਦਾ ਮਾਰਗ ਦਰਸ਼ਨ ਕੀਤਾ ਜਾਂਦਾ ਹੈ। ਜਿਸ ਵਿਚ ਪ੍ਰਾਰਥੀ ਅਪਣੇ ਕੈਰੀਅਰ, ਰੋਜਗਾਰ ਅਤੇ ਸਵੈ-ਰੋਜਗਾਰ ਬਾਰੇ ਜਾਣਕਾਰੀ ਲਈ ਸੋਮਵਾਰ ਤੋਂ ਸੁਕਰਵਾਰ ਤੱਕ ਜਾਣਕਾਰੀ ਲੈ ਸਕਦੇ ਹਨ।
ਜਾਣਕਾਰੀ ਦਿੰਦਿਆਂ ਜਿਲ•ਾ ਰੋਜਗਾਰ ਜਨਰੇਸ਼ਨ ਅਤੇ   ਟ੍ਰੇਨਿੰਗ ਅਫਸਰ,ਪਠਾਨਕੋਟ ਨੇ ਦੱਸਿਆ ਕਿ ਇਸ ਦਾ ਨੋਜਵਾਨਾਂ ਅਤੇ ਨਿਯੋਜਕਾਂ ਨੂੰ ਹੋਵੇਗਾ ਲਾਭ ਹੋਵੇਗਾ, ਜਿਸ ਅਧੀਨ ਬਿਉਰੋ ਰਾਹੀਂ ਰੋਜਗਾਰ ਮੇਲੇ ਗਠਿਤ ਕੀਤੇ ਜਾਣਗੇ। ਹਰੇਕ ਮਹੀਨੇ ਵਿਚ ਘੱਟੋ-ਘੱਟ 2 ਰੋਜਗਾਰ ਮੇਲੇ ਆਯੋਜਿਤ ਕੀਤੇ ਜਾਣਗੇ।ਇਸ ਤੋਂ ਇਲਾਵਾ ਬਿਉਰੋ ਵਿਚ ਆ ਰਹੇ ਨਿਯੋਜਕਾਂ ਨੂੰ ਪੁਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਵੱਧ ਤੋਂ ਵੱਧ ਪ੍ਰਾਰਥੀਆਂ ਨੂੰ ਰੋਜਗਾਰ ਮਹੁਈਆ ਕਰਵਾਇਆ ਜਾਵੇਗਾ।
ਉਨ•ਾਂ ਦੱਸਿਆ ਕਿ ਨੋਜਵਾਨਾਂ ਨੂੰ ਵਿਦੇਸ਼ ਜਾਣ ਲਈ ਗਾਈਡੈਂਸ ਦਿੱਤੀ ਜਾ ਰਹੀ ਹੈ ਜਿਸ ਅਧੀਨ  ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵਿਖੇ ਪ੍ਰਾਰਥੀਆਂ ਨੂੰ  ਨੋਕਰੀਆਂ ਲਗਵਾਉਣ ਤੋਂ ਇਲਾਵਾ ਵਿਦੇਸ਼ਾਂ ਵਿਚ ਜਾਣ ਬਾਰੇ ਜਾਣਕਾਰੀ ਮਹੁਈਆ ਕਰਵਾਈ ਜਾਂਦੀ ਹੈ। ਉਨ•ਾਂ ਦੱਸਿਆ ਕਿ ਨੋਜਵਾਨਾਂ ਨੂੰ ਟ੍ਰੇਨਿੰਗ ਐਂਡ ਪਲੇਸ਼ਮੈਂਟ ਆਫਿਸ ਦੁਆਰਾ ਵਿਜ਼ਟ ਕਰਵਾਈ ਜਾਂਦੀ ਹੈ। ਉਨ•ਾਂ ਦੱਸਿਆ ਕਿ ਉਪਰੋਕਤ ਸਾਰੇ ਕੰਮਾਂ ਤੋਂ ਇਲਾਵਾ ਬਿਉਰੋ ਵਿਚ ਟ੍ਰੇਨਿੰਗ ਅਤੇ ਪਲੇਸ਼ਮੈਂਟ ਅਧਿਕਾਰੀਆਂ ਦੀ ਸਮੇਂ-ਸਮੇਂ ਤੇ ਵਿਜ਼ਟ ਕਰਵਾਈ ਜਾਂਦੀ ਹੈ ਜਿਸ ਵਿਚ ਪ੍ਰਾਰਥੀਆਂ ਨੂੰ ਉਹਨਾਂ ਦੇ ਉਜਵੱਲ ਭਵਿੱਖ ਲਈ  ਗਾਈਡ ਕੀਤਾ ਜਾਂਦਾ ਹੈ।

© 2016 News Track Live - ALL RIGHTS RESERVED