ਮਿਸਨ ਤੰਦਰੁਸਤ ਪੰਜਾਬ ਮੂਹਿੰਮ ਤਹਿਤ ਜਿਲ•ਾ ਪ੍ਰਸਾਸਨ ਵੱਲੋਂ 21 ਜੂਨ ਨੂੰ ਮਨਾਇਆ ਜਾਵੇਗਾ ਵਿਸਵ ਯੋਗਾ ਦਿਵਸ

Jun 20 2019 03:08 PM
ਮਿਸਨ ਤੰਦਰੁਸਤ ਪੰਜਾਬ ਮੂਹਿੰਮ ਤਹਿਤ ਜਿਲ•ਾ ਪ੍ਰਸਾਸਨ ਵੱਲੋਂ 21 ਜੂਨ ਨੂੰ ਮਨਾਇਆ ਜਾਵੇਗਾ ਵਿਸਵ ਯੋਗਾ ਦਿਵਸ



ਪਠਾਨਕੋਟ

ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਮਿਸਨ ਤੰਦਰੁਸਤ ਪੰਜਾਬ ਮੂਹਿੰਮ ਸੁਰੂ ਕੀਤੀ ਗਈ ਜਿਸ ਅਧੀਨ 21 ਜੂਨ ਨੂੰ ਸਥਾਨਕ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੇ ਸੀ ਬਲਾਕ ਦੀ ਪਾਰਕਿੰਗ ਗਰਾਉਂਡ ਵਿੱਚ ਵਿਸਵ ਯੋਗਾ ਦਿਵਸ ਸਵੇਰੇ 7 ਵਜੇ ਮਨਾਇਆ ਜਾਵੇਗਾ। ਇਹ ਜਾਣਕਾਰੀ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ। ਉਨ•ਾਂ ਕਿਹਾ ਕਿ ਵਿਸਵ ਯੋਗਾ ਦਿਵਸ ਤੇ ਜਿਲ•ਾ ਪਠਾਨਕੋਟ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਅਤੇ ਅਧਿਕਾਰੀ ਇਸ ਯੋਗਾ ਕੈਂਪ ਵਿੱਚ ਭਾਗ ਲੈਣਗੇ। 
ਉਨ•ਾਂ ਦੱਸਿਆ ਕਿ 21 ਜੂਨ 2019 ਦਿਨ ਸੁਕਰਵਾਰ ਨੂੰ ਸਵੇਰੇ 7 ਵਜੇ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਆਯੂਰਵੈਦਿਕ ਵਿਭਾਗ ਪੰਜਾਬ  ਵੱਲੋਂ ਜ਼ਿਲ•ਾ ਪ੍ਰਸ਼ਾਸਨ, 7 ਐਨ.ਸੀ.ਸੀ. ਬਟਾਲੀਅਨ ਪੰਜਾਬ, ਪੰਤਾਨਜਲੀ ਯੋਗ ਸਮਿਤੀ, ਸ੍ਰੀਸ੍ਰੀ ਰਵੀ ਸੰਕਰ ਸਮਿਤੀ ਅਤੇ ਵੱਖ ਵੱਖ ਸਵੈ ਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਪੰਜਵੇ ਅੰਤਰ ਰਾਸ਼ਟਰੀ ਯੋਗ ਦਿਵਸ ਮੌਕੇ ਜ਼ਿਲ•ਾ ਪੱਧਰੀ ਯੋਗਾ ਕੈਂਪ ਆਯੋਜਿਤ ਕੀਤਾ ਜਾਵੇਗਾ। 
 ਇਸ ਯੋਗਾ ਕੈਂਪ ਵਿੱਚ ਮਾਸਟਰ ਟ੍ਰੇਨਰਾਂ ਵੱਲੋਂ ਯੋਗਾ ਕੈਂਪ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਯੋਗ ਅਭਿਆਸ ਅਤੇ ਯੋਗਾ ਦੇ ਵੱਖ ਵੱਖ ਤਰ•ਾਂ ਦੇ ਆਸਨ ਕਰਵਾਏ ਜਾਣਗੇ  ਅਤੇ ਯੋਗਾ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ। 

© 2016 News Track Live - ALL RIGHTS RESERVED