ਐਮ.ਈ.ਐੱਸ ਬਿਲਡਰਜ਼ ਐਸੋਸੀਏਸ਼ਨ ਪਠਾਨਕੋਟ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ

Jun 20 2019 03:08 PM
ਐਮ.ਈ.ਐੱਸ ਬਿਲਡਰਜ਼ ਐਸੋਸੀਏਸ਼ਨ ਪਠਾਨਕੋਟ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ

ਪਠਾਨਕੋਟ

ਐਮ.ਈ.ਐੱਸ ਬਿਲਡਰਜ਼ ਐਸੋਸੀਏਸ਼ਨ ਪਠਾਨਕੋਟ ਵਲੋਂ ਐਸੋਸੀਏਸ਼ਨ ਦੇ ਚੇਅਰਮੈਨ ਰਾਕੇਸ਼ ਅੱਤਰੀ ਦੀ ਪ੍ਰਧਾਨਗੀ ਹੇਠ ਸਮਾਗਮ ਹੋਇਆ ਜਿਸ ਵਿਚ ਐਸੋਸੀਏਸ਼ਨ ਦੇ ਸਾਬਕਾ ਕੌਮੀ ਪ੍ਰਧਾਨ ਵਿਨੋਦ ਸ਼ਰਮਾ, ਲਖਵੀਰ ਸਿੰਘ, ਅਮਿਤ ਭਾਦੜੀ, ਪ੍ਰਵੀਨ ਮਹਾਜਨ ਸਾਬਕਾ ਜਨਰਲ ਸਕੱਤਰ, ਅਜੀਤ ਕਪੂਰ, ਬੱਬੀ ਸਿੰਘ, ਦਿੱਲੀ ਸ਼ਾਖਾ ਦੇ ਚੇਅਰਮੈਨ ਅਮਿਤ ਸਿੰਘ, ਯੋਲ ਸ਼ਾਖਾ ਚੇਅਰਮੈਨ ਐੱਸ.ਕੇ ਮੱਲ੍ਹੀ, ਉਪ ਪ੍ਰਧਾਨ ਨਾਰਥ ਜ਼ੋਨ ਕਰਨ ਕਪੂਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਮਾਗਮ ਦੌਰਾਨ ਪਠਾਨਕੋਟ ਸ਼ਾਖਾ ਵਲੋਂ ਐਸੋਸੀਏਸ਼ਨ ਦੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਉਕਤ ਆਗੂਆਂ ਵਲੋਂ ਐਸੋਸੀਏਸ਼ਨ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਅੰਤ ਵਿਚ ਆਗੂਆਂ ਨੇ ਪਠਾਨਕੋਟ ਸ਼ਾਖਾ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਵਿਵੇਕ ਮਾੜੀਆ, ਰਾਜੀਵ ਪੁਰੀ, ਅਸ਼ੋਕ ਮਹਾਜਨ, ਸੰਜੀਵ ਕੰਵਰ, ਤਜਿੰਦਰ ਸਿੰਘ, ਇੰਦਰ ਸਿੰਘ, ਵਰਿੰਦਰ ਗੁਪਤਾ, ਦਿਨੇਸ਼ ਸੈਣੀ, ਸੌਰਭ ਸੈਣੀ, ਭਾਨੂੰ ਠਾਕੁਰ, ਅਸ਼ਵਨੀ ਬਸੋਤਰਾ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED