ਚੰਗੀਆਂ ਸੇਵਾਵਾਂ ਦੇਣ ਬਦਲੇ ਕੁਝ ਕੁ ਹੀ ਅਧਿਆਪਕਾਂ ਨੂੰ ਚੁਣਿਆ ਗਿਆ ਸੀ ਸਨਮਾਨ ਲਈ

Jun 21 2019 02:14 PM
ਚੰਗੀਆਂ ਸੇਵਾਵਾਂ ਦੇਣ ਬਦਲੇ ਕੁਝ ਕੁ ਹੀ ਅਧਿਆਪਕਾਂ ਨੂੰ ਚੁਣਿਆ ਗਿਆ ਸੀ ਸਨਮਾਨ ਲਈ



ਪਠਾਨਕੋਟ

ਸਿੱਖਿਆ ਦੇ ਖੇਤਰ ਵਿਚ ਵਧੀਆ ਸੇਵਾਵਾਂ ਦਿੰਦੇ ਹੋਏ ਸੇਵਾ ਮੁਕਤ ਹੋਏ ਸਰਕਾਰੀ ਮਿਡਲ ਸਕੂਲ ਕਾਹਨਪੁਰ (ਪਠਾਨਕੋਟ) ਦੇ ਸਰੀਰਕ ਸਿੱਖਿਆ ਅਧਿਆਪਕ ਰਜਿੰਦਰ ਸਿੰਘ ਰਾਜਨ ਨੂੰ ਅੱਜ ਸਿੱਖਿਆ ਵਿਭਾਗ ਦੇ ਮੋਹਾਲੀ ਸਥਿਤ ਮੁੱਖ ਦਫ਼ਤਰ ਵਿਖੇ ਬੁਲਾ ਕੇ ਉਨ•ਾਂ ਦਾ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਅਤੇ ਹੋਰ ਉੱਚ ਅਧਿਕਾਰੀਆਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਸਿੱਖਿਆ ਵਿਭਾਗ ਵਿਚ ਚੰਗੀਆਂ ਸੇਵਾਵਾਂ ਦੇਣ ਵਾਲੇ ਸੇਵਾ ਮੁਕਤ ਹੁੰਦੇ ਕੁਝ ਕੁ ਹੀ ਅਧਿਆਪਕਾਂ ਨੂੰ ਉੱਚੇਚੇ ਤੌਰ 'ਤੇ ਮੁੱਖ ਦਫ਼ਤਰ ਬੁਲਾ ਕੇ ਇਹ ਮਾਣ ਸਨਮਾਨ ਦਿੱਤਾ ਜਾਂਦਾ ਹੈ। ਇਸ ਮੌਕੇ ਕ੍ਰਿਸ਼ਨ ਕੁਮਾਰ ਅਤੇ ਡਾਇਰੈਕਟਰ ਇੰਦਰਜੀਤ ਸਿੰਘ ਵਲੋਂ ਉਨ•ਾਂ ਨੂੰ ਪ੍ਰਸੰਸਾ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਉਨ•ਾਂ ਦੀ ਧਰਮੀ ਪਤਨੀ ਊਸ਼ਾ ਕੁਮਾਰੀ ਵੀ ਉੱਚੇਚੇ ਤੌਰ 'ਤੇ ਉਥੇ ਮੌਜੂਦ ਸੀ। ਜ਼ਿਕਰਯੋਗ ਹੈ ਕਿ ਰਜਿੰਦਰ ਸਿੰਘ ਰਾਜਨ ਸਿੱਖਿਆ ਵਿਭਾਗ ਵਲੋਂ ਬਣਾਈ ਜ਼ਿਲ•ਾ ਟੂਰਨਾਮੈਂਟ ਕਮੇਟੀ ਦੇ ਕਰੀਬ 17 ਸਾਲ ਜ਼ਿਲ•ਾ ਖੇਡ ਸਕੱਤਰ ਰਹੇ। ਇਸ ਤੋਂ ਇਲਾਵਾ ਉਹ ਵਿਭਾਗ ਦੇ ਹੋਰਨਾਂ ਪ੍ਰੋਜੈਕਟਾਂ ਵਿੱਚ ਵੀ ਸਰਗਰਮ ਰਹੇ। ਆਪਣੀ ਨੌਕਰੀ ਦੌਰਾਨ ਉਹ ਅਨੇਕਾਂ ਕੈਬਨਿਟ ਮੰਤਰੀਆਂ ਦੁਆਰਾ ਸਨਮਾਨਿਤ ਹੁੰਦੇ ਰਹੇ। ਇਸ ਤੋਂ ਇਲਾਵਾ ਉਹ 26 ਜਨਵਰੀ ਅਤੇ 15 ਅਗਸਤ ਦੇ ਸਮਾਗਮਾਂ ਮੌਕੇ ਵੀ ਪ੍ਰਸੰਸਾ ਪੱਤਰਾਂ ਨਾਲ ਸਨਮਾਨਿਤ ਹੁੰਦੇ ਰਹੇ। ਸ੍ਰੀ ਰਾਜਨ ਬਾਸਕਿਟ ਬਾਲ ਦੇ ਬਿਹਤਰੀਨ ਖਿਡਾਰੀ ਰਹਿ ਚੁੱਕੇ ਹਨ, ਜਿਨ•ਾਂ ਨੇ ਦੋ ਵਾਰ ਰਾਸ਼ਟਰੀ ਪੱਧਰ 'ਤੇ ਮੈਚ ਖੇਡੇ ਹਨ ਅਤੇ ਇਕ ਵਾਰ ਰਾਸ਼ਟਰੀ ਟੀਮ ਦੀ ਕਪਤਾਨੀ ਵੀ ਕੀਤੀ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਪਵਨ ਕੁਮਾਰ, ਡਿਪਟੀ ਡਾਇਰੈਕਟਰ ਜਰਨੈਲ ਸਿੰਘ ਵੀ ਹਾਜ਼ਰ ਸਨ।

 

© 2016 News Track Live - ALL RIGHTS RESERVED