1067 ਕਰੋੜ ਦੇ ਰੱਖੇ ਟੀਚੇ ਵਿਚੋਂ 1017 ਕਰੋੜ ਦੇ ਕਰਜੇ ਵੰਡੇ

Jun 21 2019 02:14 PM
1067 ਕਰੋੜ ਦੇ ਰੱਖੇ ਟੀਚੇ ਵਿਚੋਂ 1017 ਕਰੋੜ ਦੇ ਕਰਜੇ ਵੰਡੇ

ਪਠਾਨਕੋਟ

ਜ਼ਿਲ•ਾ ਪਠਾਨਕੋਟ ਦੀ ਜ਼ਿਲ•ਾ ਸਲਾਹਕਾਰ ਕਮੇਟੀ ਦੀ ਮੀਟਿੰਗ  ਵਧੀਕ ਡਿਪਟੀ ਕਮਿਸ਼ਨਰ (ਜ)  ਸ੍ਰੀ ਰਾਜੀਵ ਕੁਮਾਰ ਵਰਮਾ ਦੀ ਪ੍ਰਧਾਨਗੀ ਹੇਠ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ। ਜ਼ਿਲ•ਾ ਲੀਡ ਬੈਂਕ ਵੱਲੋਂ ਆਯੋਜਿਤ ਕੀਤੀ ਗਈ ਇਸ ਮੀਟਿੰਗ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਕਪੂਰਥਲਾ ਮੰਡਲ ਦੇ ਮੰਡਲ ਪ੍ਰਮੁੱਖ ਸ੍ਰੀ ਐਸ.ਪੀ. ਸਿੰਘ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ। ਉਨ•ਾਂ ਵਧੀਕ ਡਿਪਟੀ ਕਮਿਸ਼ਨਰ ਨੂੰ ਗੁਲਦਸਤਾ ਭੇਂਟ ਕਰ ਕੇ ਜੀ ਆਇਆ ਆਖਿਆ। ਜ਼ਿਲ•ਾ ਲੀਡ ਬੈਂਕ ਮੈਨੇਜਰ ਸ਼੍ਰੀ ਸੁਨੀਲ ਦੱਤ ਨੇ ਬੈਂਕਾਂ ਵੱਲੋਂ ਇਸ ਤਿਮਾਹੀ ਵਿੱਚ ਵੰਡੇ ਗਏ ਕਰਜਾਂ 'ਤੇ ਚਰਚਾ ਕੀਤੀ ਗਈ ਅਤੇ ਦੱਸਿਆ ਕਿ ਬੈਂਕਾਂ ਨੇ ਇਸ ਵਿੱਤੀ ਸਾਲ 2018-19 ਦੇ ਸਮੇਂ ਦੌਰਾਨ 1268 ਕਰੋੜ ਰੁਪਏ ਦਾ ਟੀਚਾ ਰੱਖਿਆ ਸੀ ਜਦ ਕਿ ਬੈਂਕਾਂ ਵੱਲੋਂ ਇਸ ਟੀਚੇ ਨੂੰ ਪਾਰ ਕਰਦਿਆਂ ਹੋਏ 1382 ਕਰੋੜ ਰੁਪਏ ਅਤੇ ਪ੍ਰਾਥਮਿਕ ਖੇਤਰ ਵਿੱਚ 1067 ਕਰੋੜ ਦੇ ਰੱਖੇ ਟੀਚੇ ਵਿਚੋਂ 1017 ਕਰੋੜ ਦੇ ਕਰਜੇ ਵੰਡੇ ।
ਉਨ•ਾਂ ਦੱਸਿਆ ਕਿ ਬੈਂਕਾਂ ਵੱਲੋਂ ਸਮਾਜਿਕ ਖੇਤਰ ਵਿੱਚ ਅਪਣੀ ਜਿਮ•ੇਦਾਰੀ ਨੂੰ ਨਿਭਾਉਂਦੇ ਹੋਏ ਪੰਜਾਬ ਨੇਸਨਲ ਬੈਂਕ ਨੇ ਆਪਣੇ 125ਵੇਂ ਸਥਾਪਨਾ ਦਿਹਾੜੇ ਤੇ ਮੈਡੀਕਲ ਕੈਂਪ ਲਗਾਇਆ। ਜਿਸ ਦੋਰਾਨ 117 ਰੋਗੀਆਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਦਵਾਈਆਂ ਵੀ ਵੰਡੀਆਂ ਗਈਆਂ। ਉਨ•ਾਂ ਦੱਸਿਆ ਕਿ ਵਿੱਤੀ ਸਾਲ ਦੋਰਾਨ 55 ਸੈਲਫ ਹੈਲਪ ਗਰੂਪਾਂ ਨੂੰ ਕਰਜੇ ਵੀ ਵੰਡੇ ਗਏ। ਮੀਟਿੰਗ ਵਿੱਚ ਗਰੀਬੀ ਉਨਮੁਲਣ ਯੋਜਨਾਵਾਂ, ਮੁਦਰਾ ਯੋਜਨਾ ਅਤੇ ਹੋਰ ਸਕੀਮਾਂ ਨੂੰ ਸੁਚਾਰੂ ਰੂਪ ਵਿੱਚ ਲਾਗੂ ਕਰਨ ਦੀ ਦਿਸ਼ਾ ਵਿੱਚ ਵੱਧ ਚੜ• ਕੇ ਯੋਗਦਾਨ ਦੇਣ ਦੀ ਚਰਚਾ ਕੀਤੀ ਗਈ। ਇਸ ਮੌਕੇ 'ਤੇ ਵੱਖ-ਵੱਖ ਬੈਂਕਾਂ ਦੇ ਨੁੰਮਾਇਦਿਆਂ, ਸਰਕਾਰੀ ਵਿਭਾਗਾਂ ਦੇ ਨੁੰਮਾਇਦਿਆਂ ਤੋਂ ਇਲਾਵਾ ਨਵਾਰਡ ਤੋਂ ਦਵਿੰਦਰ ਕੁਮਾਰ , ਰਿਜਰਵ ਬੈਂਕ ਦੇ ਐਲ.ਡੀ.ਓ. ਸ਼੍ਰੀ ਐਸ.ਐਸ. ਸਹੋਤਾ,ਪੁਲਿਸ ਵੱਲੋਂ ਐਸ.ਪੀ. ਇੰਨਵੇਸਟੀਗੇਸ਼ਨ ਰਮਨੀਸ ਚੋਧਰੀ ਵੀ ਹਾਜ਼ਰ ਸਨ। ਮੀਟਿੰਗ ਦੇ ਅੰਤ ਵਿੱਚ ਹਾਜ਼ਰ ਮੁੱਖ ਮਹਿਮਾਨ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।   
ਇਸ ਮੋਕੇ ਤੇ ਸ੍ਰੀ ਰਾਜੀਵ ਕੁਮਾਰ ਵਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ ਸਾਰੇ ਬੈਂਕ ਇਹ ਯਕੀਨੀ ਬਣਾਉਂਣਗੇ ਕਿ ਉਨ•ਾਂ ਦੇ ਬੈਂਕਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਅਤੇ ਸਾਰੇ ਬੈਂਕਾਂ ਵਿੱਚ ਸਿਕਉਰਟੀ ਗਾਰਡ ਹਥਿਆਰ ਸਹਿਤ ਮੋਜੂਦ ਹਨ। ਉਨ•ਾਂ ਕਿਹਾ ਕਿ ਜਿਨ•ਾਂ ਬੈਂਕਾਂ ਵਿੱਚ ਸਿਕਉਰਿਟੀ ਗਾਰਡ ਨਹੀਂ ਹਨ ਅਗਰ ਕੋਈ ਉੱਥੇ ਚੋਰੀ ਜਿਹੀ ਮਦਭਾਗੀ ਘਟਨਾਂ ਹੁੰਦੀ ਹੈ ਤਾਂ ਬੈਂਕ ਤੇ ਵੀ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਬੈਂਕਾਂ ਨੂੰ ਹਦਾਇਤ ਕੀਤੀ ਕਿ ਵੱਖ ਵੱਖ ਸੈਕਟਰਾਂ ਵਿੱਚ ਕਰਜੇ ਦੇਣ ਦੀ ਪ੍ਰੀਕ੍ਰਿਆਂ ਵਿੱਚ ਤੇਜੀ ਲਿਆਂਦੀ ਜਾਵੇ। 

 
  
© 2016 News Track Live - ALL RIGHTS RESERVED