ਸਫਾਈ ਅਭਿਆਨ ਚਲਾਇਆ ਗਿਆ

Jun 21 2019 02:14 PM
ਸਫਾਈ ਅਭਿਆਨ ਚਲਾਇਆ ਗਿਆ

ਪਠਾਨਕੋਟ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਸਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਦੀਆਂ ਐਨ.ਐਸ.ਐਸ. ਵਿਦਿਆਰਥਣਾਂ ਵੱਲੋਂ ਪ੍ਰਿੰਸੀਪਲ ਭੁਪਿੰਦਰ ਕੌਰ ਦੀ ਪ੍ਰਧਾਨਗੀ ਵਿੱਚ ਅਤੇ ਲੈਕਚਰਾਰ ਸ੍ਰੀਮਤੀ ਰੁਪਿੰਦਰ ਕੋਰ ਦੀ ਦੇਖ ਰੇਖ ਵਿੱਚ ਸਫਾਈ ਅਭਿਆਨ ਚਲਾਇਆ ਗਿਆ। ਐਨ.ਐਸ.ਐਸ. ਦੀਆਂ ਵਿਦਿਆਰਥਣਾਂ ਵੱਲੋਂ ਇਸ ਸਫਾਈ ਅਭਿਆਨ ਦੋਰਾਨ ਗੁਰੂ ਨਾਨਕ ਪਾਰਕ ਮਾਡਲ ਟਾਊਨ ਵਿਖੇ ਸਫਾਈ ਕੀਤੀ। ਇਸ ਮੋਕੇ ਤੇ ਸ੍ਰੀ ਬਲਦੇਵ ਰਾਜ ਡਿਪਟੀ ਡੀ.ਈ.ਓ. ਵਿਸ਼ੇਸ ਤੋਰ ਤੇ ਹਾਜ਼ਰ ਹੋਏ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਬਲਦੇਵ ਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਮਨਾਇਆ ਜਾ ਰਿਹਾ ਹੈ। ਜਿਸ ਅਧੀਨ ਲੋਕਾਂ ਨੂੰ ਵਾਤਾਵਰਣ ਨੂੰ ਤੰਦਰੁਸਤ ਰੱਖਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ•ਾ ਕਿਹਾ ਕਿ ਜਦੋਂ ਤੱਕ ਵਾਤਾਵਰਣ ਤੰਦਰੁਸਤ ਨਹੀਂ ਹੋਵੇਗਾ ਉਦੋਂ ਤੱਕ ਅਸੀਂ ਵੀ ਤੰਦਰੁਸਤ ਨਹੀਂ ਹੋ ਸਕਦੇ। ਉਨ•ਾਂ ਕਿਹਾ ਕਿ ਅੱਜ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਜਿੱਥੇ ਸਫਾਈ ਅਭਿਆਨ ਚਲਾਇਆ ਗਿਆ ਹੈ ਉੱਥੇ ਹੀ ਲੋਕਾਂ ਨੂੰ ਵੀ ਸਫਾਈ ਬਣਾਈ ਰੱਖਣ ਦੇ ਲਈ ਪ੍ਰੇਰਿਤ ਕੀਤਾ ਗਿਆ ਹੈ। ਇਸ ਮੋਕੇ ਤੇ ਸੈਨਟਰੀ ਇੰਸਪੈਕਟਰ ਦੀਪਕ, ਜਾਨੂੰ, ਮੁਨੀਸ, ਬ੍ਰਿਜ ਰਾਜ, ਮਧੂ, ਸੁਮਨ , ਅਨੀਤਾ ਰਾਣੀ, ਮੀਨਾਕਸ਼ੀ, ਮਧੂ ਗੁਪਤਾ ਅਤੇ ਹੋਰ ਸਟਾਫ ਹਾਜ਼ਰ ਸੀ। 

© 2016 News Track Live - ALL RIGHTS RESERVED