ਨਸ਼ਾ ਛੁਡਾਊ ਕੇਂਦਰਾਂ ਵਿਚ ਨਸ਼ੇ ਤੋਂ ਪ੍ਰਭਾਵਿਤ ਵਿਅਕਤੀਆਂ ਦਾ ਕੀਤਾ ਜਾਂਦਾ ਹੈ ਮੁਫ਼ਤ ਇਲਾਜ -ਡਾ: ਸੋਨੀਆ ਮਿਸ਼ਰਾ

Jun 21 2019 02:15 PM
ਨਸ਼ਾ ਛੁਡਾਊ ਕੇਂਦਰਾਂ ਵਿਚ ਨਸ਼ੇ ਤੋਂ ਪ੍ਰਭਾਵਿਤ ਵਿਅਕਤੀਆਂ ਦਾ ਕੀਤਾ ਜਾਂਦਾ ਹੈ ਮੁਫ਼ਤ ਇਲਾਜ -ਡਾ: ਸੋਨੀਆ ਮਿਸ਼ਰਾ

 



ਪਠਾਨਕੋਟ

ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਜਿਲ•ਾ ਪਠਾਨਕੋਟ ਵਿੱਚ ਬਣਾਏ ਓਟ ਸੈਂਟਰ ਅਤੇ ਨਸ਼ਾ ਛੁਡਾਓ ਕੇਂਦਰ ਨਸ਼ੇ ਵਿੱਚ ਫਸੇ ਨੌਜਵਾਨਾਂ ਲਈ ਵਰਦਾਨ ਸਿੱਧ ਹੋ ਰਹੇ ਹਨ, ਇਨ•ਾਂ ਕੇਂਦਰਾਂ ਦੇ ਸੰਪਰਕ ਵਿੱਚ ਆ ਕੇ ਆਪਣਾ ਇਲਾਜ ਕਰਵਾ ਚੁੱਕੇ ਨੋਜਵਾਨ ਜਿੱਥੇ ਅੱਜ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਹਨ ਉੱਥੇ ਹੀ ਹੋਰ ਨੋਜਵਾਨ ਜੋ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ ਉਨ•ਾਂ ਲਈ ਪ੍ਰੇਰਨਾ ਸਰੋਤ ਬਣ ਰਹੇ ਹਨ । ਇਸ ਤੋਂ ਇਲਾਵਾ ਜਿਲ•ਾ ਪਠਾਨਕੋਟ ਵਿੱਚ ਡਰੱਗ ਅਬਯੂਸ ਪ੍ਰੀਵੈਨਸ਼ਨ ਪ੍ਰੋਗਰਾਮ ਤਹਿਤ ਜ਼ਿਲ•ੇ ਦੇ ਪਿੰਡਾਂ ਵਿਚ ਨਸ਼ੇ ਦੇ ਸ਼ਿਕਾਰ ਲੋਕਾਂ ਦੀ ਪਛਾਣ ਕਰਕੇ ਉਨ•ਾਂ ਨੂੰ ਨਸ਼ੇ ਖ਼ਿਲਾਫ਼ ਜਾਗਰੂਕ ਕਰਨਾ ਅਤੇ ਨਸ਼ਾ ਛੁਡਾਊ ਕੇਂਦਰਾਂ ਵਿਚ ਲੈ ਕੇ ਆਉਣ ਬਾਰੇ ਵੀ ਕੰਮ ਕੀਤਾ ਜਾ ਰਿਹਾ ਹੈ।
 ਓਟ ਸੈਂਟਰ ਸਿਵਲ ਹਸਪਤਾਲ ਪਠਾਨਕੋਟ ਵਿੱਚ ਆਪਣਾ ਇਲਾਜ ਕਰਵਾ ਰਹੇ ਇੱਕ 21 ਸਾਲ ਦੇ ਨੋਜਵਾਨ ਨੇ ਆਪਣਾ ਨਾਮ ਪ੍ਰਕਾਸਿਤ ਨਾ ਕਰਨ ਦੀ ਸੂਰਤ ਤੇ ਦੱਸਿਆ ਕਿ ਕਰੀਬ 3 ਸਾਲ ਪਹਿਲਾ ਉਸ ਦੇ ਪਿਤਾ ਦੀ ਮੋਤ ਤੋਂ ਤਿੰਨ ਮਹੀਨੇ ਬਾਅਦ ਉਹ ਚਿੱਟਾ ਦਾ ਨਸ਼ਾ ਕਰਨ ਲੱਗ ਪਿਆ। ਉਸ ਨੇ ਦੱਸਿਆ ਕਿ ਹਰ ਰੋਜ ਉਹ ਕਰੀਬ ਤਿੰਨ ਹਜਾਰ ਰੁਪਏ ਦਾ ਚਿੱਟਾ ਲੈਂਦਾ ਸੀ ਇਸ ਤਰ•ਾਂ ਕਰੀਬ ਤਿੰਨ ਸਾਲ ਵਿੱਚ ਉਸ ਨੇ ਪਿਤਾ ਦੀ ਕਮਾਈ ਕੀਤੀ ਕਰੀਬ 7 ਲੱਖ ਰੁਪਏ ਦੀ ਰਾਸ਼ੀ ਚਿੱਟਾ ਕਰਨ ਵਿੱਚ ਬਰਬਾਦ ਕਰ ਦਿੱਤੀ। ਉਸ ਨੇ ਦੱਸਿਆ ਕਿ ਦਿਨ ਦੀ ਸੁਰੂਆਤ ਹੁੰਦਿਆਂ ਹੀ ਚਿੱਟੇ ਦਾ ਕਾਰੋਬਾਰ ਕਰਨ ਵਾਲੇ ਲੋਕ ਉਸ ਨਾਲ ਸੰਪਰਕ ਕਰਨਾ ਸੁਰੂ ਕਰ ਦਿੰਦੇ ਸਨ। ਸੁਰੂ ਵਿੱਚ 10-10 ਹਜਾਰ ਰੁਪਏ ਦਾ ਚਿੱਟਾ ਉਸ ਨੂੰ ਬਿਨ•ਾਂ ਪੈਸੇ ਲਿਆ ਵੀ ਦਿੱਤਾ ਗਿਆ ਅਤੇ ਆਦਿ ਹੋਣ ਮਗਰੋਂ ਉਸ ਨੇ ਘਰ ਤੋਂ ਪੈਸੈ ਲੈਣੇ ਸੁਰੂ ਕਰ ਦਿੱਤੇ। ਆਪਣੇ ਪਰਿਵਾਰ ਵਿੱਚ ਉਹ ਤੇ ਉਸ ਦੀ ਮਾਂ ਹੀ ਹਨ ਅਤੇ ਅੱਜ ਉਸ ਨੂੰ ਮਹਿਸੂਸ ਹੋਇਆ ਕਿ ਚਿੱਟੇ ਨੇ ਉਸ ਦਾ ਪੂਰਾ ਖਾਨਦਾਨ ਹੀ ਬਰਬਾਦ ਕਰ ਦਿੱਤਾ ਅਤੇ ਉਹ ਆਪਣਾ ਇਲਾਜ ਕਰਵਾਉਂਣ ਓਟ ਸੈਂਟਰ ਪਠਾਨਕੋਟ ਪਹੁੰਚਿਆ ਜਿੱਥੇ ਉਹ ਆਪਣਾ ਇਲਾਜ ਕਰਵਾ ਕੇ ਇੱਕ ਜਿਮ•ੇਦਾਰ ਨਾਗਰਿਕ ਬਣਕੇ ਜੀਵਨ ਕੱਟਣਾ ਚਾਹੁੰਦਾ ਹੈ। 
  ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਸਰਕਾਰ ਵੱਲੋਂ ਨਸ਼ਿਆਂ ਵਿਚ ਫਸੇ ਲੋਕਾਂ ਦੇ ਇਲਾਜ ਅਤੇ ਕੌਂਸਲਿੰਗ ਲਈ ਜ਼ਿਲ•ੇ ਵਿਚ ਨਸ਼ਾ ਛੁਡਾਊ ਕੇਂਦਰ ਅਤੇ ਓਟ ਕਲੀਨਿਕ ਚਲਾਏ ਜਾ ਰਹੇ ਹਨ, ਜਿੱਥੇ ਨਸ਼ਿਆਂ ਦੇ ਆਦਿ ਵਿਅਕਤੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਅਤੇ ਉਨ•ਾਂ ਦੀ ਕੌਂਸਲਿੰਗ ਕਰਕੇ ਉਨ•ਾਂ ਨੂੰ ਮੁੱਖ ਧਾਰਾ ਵਿਚ ਵਾਪਸ ਲਿਆ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਪ੍ਰੇਰਿਆ ਜਾਂਦਾ ਹੈ।   ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਡੈਪੋ ਪ੍ਰੋਗਰਾਮ, ਬਡੀਜ਼ ਪ੍ਰੋਗਰਾਮ ਆਦਿ ਵੀ ਚਲਾਏ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਨਸ਼ੇ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣਾ ਔਖਾ ਜ਼ਰੂਰ ਹੈ ਪਰ ਨਾਮੁਮਕਿਨ ਨਹੀਂ ਹੈ, ਇਸ ਲਈ ਜਿਹੜੇ ਲੋਕ ਨਸ਼ੇ ਵਿਚ ਫਸੇ ਹਨ ਉਨ•ਾਂ  ਦੇ ਇਲਾਜ ਲਈ ਉਨ•ਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਲਿਆਂਦਾ ਜਾਵੇ। ਉਨ•ਾਂ ਦੱਸਿਆ ਕਿ ਪਠਾਨਕੋਟ ਓਟ ਸੈਂਟਰ ਤੋਂ ਹੁਣ ਤੱਕ ਕਰੀਬ 530 ਨੋਜਵਾਨ ਆਪਣਾ ਇਲਾਜ ਕਰਵਾ ਕੇ ਨਸ਼ੇ ਨੂੰ ਛੱਡ ਚੁੱਕੇ ਹਨ। 
ਡਾ: ਸੋਨੀਆ ਮਿਸਰਾ ਇੰਚਾਰਜ ਓਟ ਸੈਂਟਰ ਪਠਾਨਕੋਟ ਨੇ ਨਸ਼ਿਆਂ ਵਿਚ ਫਸੇ ਲੋਕਾਂ ਦੇ ਕੁੱਝ ਜ਼ਰੂਰੀ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਤਰ•ਾਂ ਨਸ਼ਿਆਂ ਵਿਚ ਫਸੇ ਲੋਕਾਂ ਦੀ ਪਛਾਣ ਕੀਤੀ ਜਾ ਸਕਦੀ ਹੈ ਤੇ ਕਿਸ ਤਰ•ਾਂ ਨਸ਼ਿਆਂ ਵਿਚ ਫਸੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਦਿਆਂ ਉਨ•ਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਲੈ ਕੇ ਆਉਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ।  ਉਨ•ਾਂ ਕਿਹਾ ਕਿ ਇਨ•ਾਂ ਮਰੀਜ਼ਾਂ ਦਾ  ਸਰੀਰਕ ਅਤੇ ਮਾਨਸਿਕ ਦੋ ਤਰੀਕਿਆਂ ਨਾਲ ਇਲਾਜ ਕੀਤਾ ਜਾ ਸਕਦਾ ਹੈ ਜਿਸ ਤਹਿਤ ਇੱਕ ਤਾਂ ਉਨ•ਾਂ ਨੂੰ ਨਸ਼ਿਆਂ ਦੇ ਸਰੀਰ ਉੱਪਰ ਪੈਂਦੇ ਮਾੜੇ ਪ੍ਰਭਾਵਾਂ ਅਤੇ ਨਸ਼ਿਆਂ ਕਾਰਨ ਭਵਿੱਖ ਵਿਚ ਹੋਣ ਵਾਲੇ ਨੁਕਸਾਨਾਂ ਖ਼ਿਲਾਫ਼ ਜਾਗਰੂਕ ਕਰਕੇ ਅਤੇ ਦੂਸਰਾ ਇਸ ਦਾ ਇਲਾਜ ਨਸ਼ਾ ਛੁਡਾਊ/ਓਟ ਕਲੀਨਿਕਾਂ ਵਿਚ ਦਿੱਤੀ ਜਾਂਦੀ ਦਵਾਈ ਰਾਹੀਂ ਕੀਤਾ ਜਾਂਦਾ ਹੈ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਇਲਾਜ ਕਰਵਾਉਂਣ ਆਏ ਨੋਜਵਾਨਾਂ ਨੂੰ ਨਸ਼ੇ ਦੇ ਕਾਰਨ ਉਨ•ਾਂ ਨੂੰ ਹੋ ਰਹੀਆਂ ਸਰੀਰਕ ਬਿਮਾਰੀਆਂ, ਉਨ•ਾਂ ਦੀ ਮਾਲੀ ਸਹਾਇਤਾ ਤੇ ਪੈਂਦੇ ਮਾੜੇ ਪ੍ਰਭਾਵਾਂ, ਉਨ•ਾਂ ਦੇ ਪਰਿਵਾਰ ਨੂੰ ਆ ਰਹੀਆਂ ਪਰੇਸ਼ਾਨੀ ਬਾਰੇ ਦੱਸਿਆਂ ਜਾਂਦਾ ਹੈ ਉਨ•ਾਂ ਨੂੰ ਹੋਰਨਾਂ ਨੋਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਲੈ ਕੇ ਆਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਜਿੱਥੇ ਉਨ•ਾਂ ਦੀ ਨਸ਼ੇ ਦੀ ਬਿਮਾਰੀ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਪਠਾਨਕੋਟ ਓਟ ਸੈਂਟਰ ਵਿੱਚ ਕਰੀਬ 350 ਰੋਗੀਆਂ ਦੀ ਹਰ ਰੋਜ ਦੀ ਓ.ਪੀ.ਡੀ. ਹੈ ਅਤੇ ਕਰੀਬ 116 ਨੋਜਵਾਨ ਜਿਲ•ਾ ਪਠਾਨਕੋਟ ਤੋਂ ਬਾਹਰ ਦੇ ਹਨ ਜੋ ਰੋਜ ਦਵਾਈ ਲੈ ਕੇ ਆਪਣਾ ਇਲਾਜ ਕਰਵਾ ਰਹੇ ਹਨ। 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਮੱਸਿਆ ਲਈ ਸਾਨੂੰ ਸਾਰਿਆਂ ਨੂੰ ਵੀ ਜਾਗਰੂਕ ਹੋਣਾ ਪਵੇਗਾ, ਜੇਕਰ ਸਾਡੇ ਆਲ਼ੇ ਦੁਆਲੇ ਕੋਈ ਵਿਅਕਤੀ ਨਸ਼ਾ ਕਰਦਾ ਮਿਲਦਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਉਸ ਦੇ ਪਰਿਵਾਰ ਵਾਲਿਆਂ ਨੂੰ ਦੱਸਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਜੇਕਰ ਅਸੀਂ ਸਾਰੇ ਇੱਕ ਜੁੱਟ ਹੋ ਕੇ ਇਸ ਸਮੱਸਿਆ ਤੇ ਹਮਲਾ ਕਰਾਂਗੇ ਤਾਂ ਹੀ ਇਸ ਭਿਆਨਕ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 
ਇਸ ਮੋਕੇ ਤੇ ਉਨ•ਾਂ ਨੋਜਵਾਨਾਂ ਨਾਲ ਗੱਲਬਾਤ ਕੀਤੀ ਗਈ ਜੋ ਕਿ ਇੱਕ ਸਮੇਂ ਖ਼ੁਦ ਨਸ਼ੇ ਵਰਗੀ ਭਿਆਨਕ ਬਿਮਾਰੀ ਦੇ ਸ਼ਿਕਾਰ ਸਨ, ਜਦਕਿ ਆਪਣੀ ਸਵੈ-ਸ਼ਕਤੀ ਕਾਰਨ ਇਸ ਬਿਮਾਰੀ ਤੋਂ ਬਾਹਰ ਨਿਕਲ ਚੁੱਕੇ ਹਨ। ਉਨ•ਾਂ ਆਪਣੇ ਜੀਵਨ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਿਸ ਤਰ•ਾਂ ਉਹ ਨਸ਼ੇ ਦੀ ਗ੍ਰਿਫ਼ਤ ਵਿਚ ਆਏ ਤੇ ਕਿਸ ਤਰ•ਾਂ ਨਸ਼ੇ ਵਿਚ ਉਨ•ਾਂ ਆਪਣੀ ਜ਼ਿੰਦਗੀ ਦੇ ਅਹਿਮ ਸਾਲ ਸਮੇਤ ਹੋਰ ਕਈ ਕੁੱਝ ਗਵਾ ਲਿਆ। ਉਨ•ਾਂ ਕਿਹਾ ਕਿ ਪਰ ਫਿਰ ਵੀ ਅੱਜ ਉਹ ਆਪਣੀ ਸਵੈ-ਸ਼ਕਤੀ, ਕਾÀੂਂਸਲਿੰਗ ਜ਼ਰੀਏ ਇਸ ਭਿਆਨਕ ਨਸ਼ੇ ਦੀ ਬਿਮਾਰੀ ਤੋਂ ਬਾਹਰ ਨਿਕਲ ਚੁੱਕੇ ਹਨ। ਜਿਕਰਯੋਗ ਹੈ ਕਿ ਇਹ ਨੌਜਵਾਨ ਉਨ•ਾਂ ਨੌਜਵਾਨਾਂ ਲਈ ਇੱਕ ਪ੍ਰੇਰਨਾ ਸਰੋਤ ਹਨ ਜੋ ਅਜੇ ਵੀ ਨਸ਼ੇ ਵਿਚ ਫਸੇ ਹੋਏ ਹਨ। ਉਨ•ਾਂ ਨੋਜਵਾਨਾਂ ਕਿਹਾ ਕਿ ਹੁਣ ਉਨ•ਾਂ ਨੇ ਵੀ ਆਪਣੀ ਜਿੰਦਗੀ ਦਾ ਇਹ ਉਦੇਸ ਬਣਾ ਲਿਆ ਹੈ ਕਿ ਉਹ ਇਸ ਨਸ਼ੇ ਖ਼ਿਲਾਫ਼ ਮੁਹਿੰਮ ਵਿਚ ਸਹਿਯੋਗ ਦੇਣਗੇ ਅਤੇ ਆਪਣੇ ਜੀਵਨ ਬਾਰੇ ਲੋਕਾਂ ਨੂੰ ਦੱਸਦਿਆਂ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਤੇ ਨਸ਼ੇ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣਗੇ। 

© 2016 News Track Live - ALL RIGHTS RESERVED