14 ਸਾਲਾ ਨਾਬਾਲਗ ਲੜਕੀ ਨਾਲ ਨੌਜਵਾਨ ਵਲੋਂ ਜਬਰ ਜਨਾਹ

Jun 21 2019 02:14 PM
14 ਸਾਲਾ ਨਾਬਾਲਗ ਲੜਕੀ ਨਾਲ ਨੌਜਵਾਨ ਵਲੋਂ ਜਬਰ ਜਨਾਹ

ਨਰੋਟ ਮਹਿਰਾ,

ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਆਉਂਦੇ ਪਿੰਡ ਬਾਰਠ ਸਾਹਿਬ ਵਿਖੇ ਕਿਰਾਏ ਦੇ ਮਾਕਨ 'ਚ ਰਹਿੰਦੇ ਪਰਿਵਾਰ ਦੀ 14 ਸਾਲਾ ਨਾਬਾਲਗ ਲੜਕੀ ਨਾਲ ਨੌਜਵਾਨ ਵਲੋਂ ਜਬਰ ਜਨਾਹ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਪੀੜਤ ਲੜਕੀ ਦਾ ਪਿਤਾ ਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਨਿਵਾਸੀ ਨਵਾਂ ਕੋਟ ਡਾਕਖਾਨਾ ਮੇਹਰਬਾਨਪੁਰਾ ਥਾਣਾ ਜੰਡਿਆਲਾ ਜ਼ਿਲ੍ਹਾ ਅੰਮਿ੍ਤਸਰ ਦਾ ਰਹਿਣ ਵਾਲਾ ਹੈ, ਜੋ ਪਿੰਡ ਬਾਰਠ ਸਾਹਿਬ ਵਿਖੇ ਕਿਰਾਏ ਦੇ ਮਕਾਨ ਵਿਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ | ਉਨ੍ਹਾਂ ਨੇ 19 ਜੂਨ ਨੰੂ ਰਿਪੋਰਟ ਦਰਜ ਕਰਵਾਈ ਸੀ ਕਿ ਬੀਤੀ 17 ਜੂਨ 2019 ਨੰੂ ਉਹ ਗੁਰਦੁਆਰਾ ਸਾਹਿਬ ਵਿਚ ਪਾਠ ਕਰ ਰਿਹਾ ਸੀ ਤੇ ਘਰ ਵਿਚ ਉਸ ਦੀ ਪਤਨੀ ਅਤੇ ਬੱਚੇ ਸਨ | ਉਸ ਦੀ 14 ਸਾਲਾ 8ਵੀਂ ਜਮਾਤ ਵਿਚ ਪੜ੍ਹਦੀ ਬੱਚੀ ਨੰੂ ਨਾਲ ਲੱਗਦੇ ਮੁਹੱਲੇ ਵਿਚ ਸ਼ੁਭਮ ਕੁਮਾਰ ਉਰਫ਼ ਸਿੱਬੂ ਪੁੱਤਰ ਹਰੀ ਕ੍ਰਿਸ਼ਨ ਨਿਵਾਸੀ ਬਾਰਠ ਸਾਹਿਬ ਨੇ ਆਪਣੇ ਕੋਲ ਬੁਲਾ ਕੇ ਆਪਣੇ ਖਾਲੀ ਪਏ ਘਰ ਵਿਚ ਲੈ ਗਿਆ | ਕਮਰਿਆਂ ਨੰੂ ਤਾਲੇ ਲੱਗੇ ਹੋਣ ਕਾਰਨ ਉਸ ਨੇ ਵਰਾਂਡੇ ਵਿਚ ਲੜਕੀ ਨਾਲ ਜਬਰ ਜਨਾਹ ਕੀਤਾ | ਕਥਿਤ ਦੋਸ਼ੀ ਨੇ ਲੜਕੀ ਦਾ ਮੂੰਹ ਹੱਥ ਨਾਲ ਦਬਾਇਆ ਹੋਇਆ ਸੀ | ਐਸ.ਐਚ.ਓ. ਨੇ ਦੱਸਿਆ ਕਿ ਪੀੜਤਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 376, 506 ਤਹਿਤ ਮਾਮਲਾ ਦਰਜ ਲਿਆ ਹੈ | ਪੁਲਿਸ ਨੇ ਕਥਿਤ ਦੋਸ਼ੀ ਨੰੂ ਕਾਬੂ ਕਰ ਕੇ ਮਾਨਯੋਗ ਅਦਾਲਤ ਵਿਚ ਪੇਸ਼ੀ ਲਈ ਲਿਆਂਦਾ ਗਿਆ | ਪੀੜਤ ਲੜਕੀ ਨੰੂ ਵੀ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਭੇਜ ਦਿੱਤਾ ਗਿਆ ਹੈ |

© 2016 News Track Live - ALL RIGHTS RESERVED