ਪੰਜਵੇਂ ਵਿਸਵ ਯੋਗ ਦਿਵਸ ਵਿੱਚ ਛੋਟੇ ਬੱਚਿਆਂ ਦੇ ਨਾਲ ਸਰਕਾਰੀ ਅਧਿਕਾਰੀਆਂ ਲਿਆ ਭਾਗ

Jun 22 2019 03:48 PM
ਪੰਜਵੇਂ ਵਿਸਵ ਯੋਗ ਦਿਵਸ ਵਿੱਚ ਛੋਟੇ ਬੱਚਿਆਂ ਦੇ ਨਾਲ ਸਰਕਾਰੀ ਅਧਿਕਾਰੀਆਂ ਲਿਆ ਭਾਗ



ਪਠਾਨਕੋਟ

ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਮਿਸਨ ਤੰਦਰੁਸਤ ਪੰਜਾਬ ਮੂਹਿੰਮ ਸੁਰੂ ਕੀਤੀ ਗਈ ਹੈ ਜਿਸ ਅਧੀਨ ਅੱਜ ਸਥਾਨਿਕ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੀ ਪਾਰਕਿੰਗ ਗਰਾਉਂਡ ਵਿੱਚ ਆਯੂਰਵੈਦਿਕ ਵਿਭਾਗ ਪੰਜਾਬ  ਵੱਲੋਂ ਜ਼ਿਲ•ਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਵਾਂ ਅੰਤਰ ਰਾਸ਼ਟਰੀ ਯੋਗ ਦਿਵਸ ਮੌਕੇ ਜ਼ਿਲ•ਾ ਪੱਧਰੀ ਯੋਗਾ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਵਿਸ਼ੇਸ਼ ਤੌਰ ਤੇ ਸਾਮਲ ਹੋਏ। ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫ਼ਸਰ, , ਡਾ. ਮੋਹਨ ਲਾਲ ਅੱਤਰੀ, ਡਾ. ਕੁਲਵੰਤ ਕੌਰ ਜਿਲ•ਾ ਆਰਯੂਵੈਦਿਕ ਅਫਸਰ,ਡਾ. ਜਤਿੰਦਰ ਸਿੰਘ ਨੋਡਲ ਅਫਸ਼ਰ, ਡਾ. ਵਿਪਨ ਨੋਡਲ ਅਫਸ਼ਰ, ਡਾ. ਜਸਵਿੰਦਰ ਨੋਡਲ ਅਫਸ਼ਰ,ਡਾ. ਰਜਿੰਦਰ ਨੋਡਲ ਅਫਸ਼ਰ, ਡਾ. ਪੰਕਜ, ਡਾ. ਸੋਨਮ, ਡਾ. ਰਿਤੂ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ, ਕੁਲਵੰਤ ਸਿੰਘ ਜਿਲ•ਾ ਸਿੱਖਿਆ ਅਧਿਕਾਰੀ ਐਲੀਮੈਂਟਰੀ, ਬਲਦੇਵ ਰਾਜ ਡਿਪਟੀ ਡੀ.ਈ.ਓ., ਡਾ. ਸਚਿਨ, ਰਵਿੰਦਰ , ਡਾ. ਸੁਮਨ, ਡਾ. ਮੁਲਖਰਾਜ, ਡਾ. ਸਤੀਸ, ਅਭਿਸੇਕ, ਜਤਿਨ, ਅੰਕੂਸ ਅਤੇ  ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਅਤੇ ਆਮ ਲੋਕ ਭਾਰੀ ਗਿਣਤੀ ਵਿੱਚ ਹਾਜ਼ਰ ਸਨ। 
 ਇਸ ਯੋਗਾ ਕੈਂਪ ਦੀ ਸ਼ੁਰੂਆਤ ਵਿੱਚ ਆਰਯੂਵੈਦਿਕ  ਵਿਭਾਗ ਵੱਲੋਂ ਯੋਗ ਦੀ ਮਹੱਤਤਾ ਤੇ ਰੋਸਨੀ ਪਾਈ ਗਈ ਅਤੇ ਹੋਰ ਮਾਸਟਰ ਟ੍ਰੇਨਰਾਂ  ਨੇ ਯੋਗਾ ਕੈਂਪ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਯੋਗ ਅਭਿਆਸ ਅਤੇ ਯੋਗਾ ਦੇ ਵੱਖ ਵੱਖ ਤਰ•ਾਂ ਦੇ ਆਸਨ ਕਰਵਾਏ ਅਤੇ ਯੋਗਾ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। 
 ਸ਼੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇਸ ਮੌਕੇ ਦੱਸਿਆ ਕਿ ਯੋਗਾ ਕਰਨ ਨਾਲ ਜਿੱਥੇ ਵਿਅਕਤੀ ਦੀ ਬੁੱਧੀ ਅਤੇ ਮਾਨਸਿਕਤਾ ਦਾ ਵਿਕਾਸ ਹੁੰਦਾ ਹੈ, ਉੱਥੇ ਸਰੀਰਿਕ ਰੋਗਾਂ ਤੋਂ ਵੀ ਮੁਕਤੀ ਮਿਲਦੀ ਹੈ ਅਤੇ ਵਿਅਕਤੀ ਤੰਦਰੁਸਤ ਰਹਿੰਦਾ ਹੈ ਸਾਨੂੰ ਚਾਹੀਦਾ ਹੈ ਕਿ ਹਰ ਰੋਜ ਯੋਗ ਕਰੀਏ। ਉਨ•ਾਂ ਕਿਹਾ ਕਿ ਅੱਜ ਦੇ ਦਿਨ ਯੋਗ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਹੋਈ ਅਤੇ ਅੱਜ ਸਾਰਾ ਵਿਸ਼ਵ ਪੰਜਵਾਂ ਯੋਗ ਦਿਵਸ ਮਨਾ ਰਿਹਾ ਹੈ। ਉਨ•ਾਂ ਕਿਹਾ ਕਿ ਯੋਗਾ ਕਰਨ ਨਾਲ ਜਿੱਥੇ ਲੋਕ ਸਰੀਰਿਕ ਪੱਖੋਂ ਸਿਹਤਮੰਦ ਹੋਣਗੇ, ਉੱਥੇ ਮਾਨਸਿਕ ਤਣਾਅ ਵੀ ਘੱਟਣਗੇ। ਉਨ•ਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਦਿਨ ਮਨਾਉਣੇ ਚਾਹੀਦੇ ਹਨ। ਉਨ•ਾਂ ਕਿਹਾ ਕਿ ਹਰ ਵਿਅਕਤੀ ਨੂੰ ਸਮਾਂ ਕੱਢ ਕੇ ਹਰ ਰੋਜ਼ ਸਵੇਰੇ ਯੋਗਾ ਕਰਨਾ ਚਾਹੀਦਾ ਹੈ।  ਉਨ•ਾਂ ਕਿਹਾ ਕਿ ਯੋਗਾ ਸਾਡੇ ਮਾਨਸਿਕ ਅਤੇ ਸਰੀਰਿਕ ਰੋਗਾਂ ਨੂੰ ਦੂਰ ਕਰਦਾ ਹੈ। ਉਨ•ਾਂ ਕਿਹਾ ਕਿ ਯੋਗ ਦੀਆਂ ਵੱਖ ਵੱਖ ਵਿੱਧੀਆਂ ਅਪਨਾਉਣ ਨਾਲ ਸਾਡਾ ਸਰੀਰ ਅਰੋਗ ਰਹਿੰਦਾ ਹੈ ਅਤੇ ਚਿਹਰੇ ਦੀ ਚਮਕ ਵੀ ਵੱਧਦੀ ਹੈ। ਉਨ•ਾਂ ਕਿਹਾ ਕਿ ਯੋਗਾ ਪਹਿਲਾ ਕਿਸੇ ਗੁਰੂ ਤੋਂ ਹੀ ਕਰਨਾ ਚਾਹੀਦਾ ਹੈ ਤਾਂ ਜੋ ਸਰੀਰਿਕ ਤੋਰ ਤੇ ਪੂਰਨ ਲਾਭ ਪ੍ਰਾਪਤ ਹੋ ਸਕੇ। ਉਨ•ਾਂ ਕਿਹਾ ਕਿ ਯੋਗ ਕਰਨ ਨਾਲ ਵਿਅਕਤੀ ਆਪਣੇ ਗੁੱਸੇ ਤੇ ਵੀ ਕਾਬੂ ਪਾਉਂਦਾ ਹੈ ਅਤੇ ਵਿਅਕਤੀ ਅੰਦਰ ਇੱਕ ਵੱਖਰੀ ਤਾਤਕ ਦੇਖਣ ਨੂੰ ਮਿਲਦੀ ਹੈ। ਇਸ ਮੋਕੇ ਤੇ ਸਿਵਲ ਹਸਪਤਾਲ ਪਠਾਨਕੋਟ ਵੱਲੋਂ ਫ੍ਰੀ ਸੁਗਰ ਚੈਕਅੱਪ ਕੈਂਪ ਵੀ ਲਗਾਇਆ ਗਿਆ। 

© 2016 News Track Live - ALL RIGHTS RESERVED