ਮਗਨਰੇਗਾਂ ਅਧੀਨ ਕੰਮ ਕਰਵਾ ਕੇ ਪਿੰਡਾਂ ਦੀ ਬਦਲੀ ਨੁਹਾਰ-ਡਿਪਟੀ ਕਮਿਸ਼ਨਰ

Jun 22 2019 03:48 PM
ਮਗਨਰੇਗਾਂ ਅਧੀਨ ਕੰਮ ਕਰਵਾ ਕੇ ਪਿੰਡਾਂ ਦੀ ਬਦਲੀ ਨੁਹਾਰ-ਡਿਪਟੀ ਕਮਿਸ਼ਨਰ



ਪਠਾਨਕੋਟ

ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਮਗਨਰੇਗਾ ਅਧੀਨ ਵਿਕਾਸ ਕਾਰਜ ਕਰਵਾ ਕੇ ਜਿੱਥੇ ਜਿਲ•ੇ ਦੇ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਉਸ ਦੇ ਨਾਲ ਹੀ ਜਿਸ ਪਿੰਡ ਵਿੱਚ ਵਿਕਾਸ ਕਾਰਜ ਕਰਵਾਇਆ ਜਾਂਦਾ ਹੈ, ਉੱਥੋਂ ਦੇ ਵਸਨੀਕ ਲੋਕਾਂ ਨੂੰ ਰੁਜਗਾਰ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਇਹ ਜਾਣਕਾਰੀ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ। ਉਨ•ਾਂ ਦੱਸਿਆ ਕਿ ਇਹ ਸਰਕਾਰ ਦਾ ਇੱਕ ਵਧੀਆ ਉਪਰਾਲਾ ਹੈ ਜਿਸ ਨਾਲ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਬੇਰੋਜਗਾਰ ਨੋਜਵਾਨ/ਵਿਅਕਤੀ ਜਿਨ•ਾਂ ਦੇ ਮਗਨਰੇਗਾ ਅਧੀਨ ਕਾਰਡ ਬਣਾਏ ਗਏ ਹਨ ਉਨ•ਾਂ ਨੂੰ ਪਿੰਡ ਵਿੱਚ ਆਪਣੇ ਘਰ ਦੇ ਨਜਦੀਕ ਹੀ ਰੁਜਗਾਰ ਵੀ ਦਿੱਤਾ ਜਾਂਦਾ ਹੈ। ਉਨ•ਾਂ ਕਿਹਾ ਕਿ ਮਗਨਰੇਗਾ ਪਿੰਡਾਂ ਦੀ ਨੁਹਾਰ ਬਦਲਣ ਵਿੱਚ ਸਹਾਇਕ ਸਿੱਧ ਹੋ ਰਹੀ ਹੈ। 
ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਵਿਤੀ ਸਾਲ 2019-20 ਦੌਰਾਨ ਹੁਣ ਤੱਕ ਮਗਨਰੇਗਾ ਅਧੀਨ 5.84 ਲੱਖ ਰੁਪਇਆ ਵਿਕਾਸ ਕਾਰਜਾਂ ਤੇ ਖਰਚ ਕੀਤਾ ਜਾ ਚੁੱਕਾ ਹੈ ਅਤੇ ਇਸ ਸਮੇਂ ਵਿੱਤੀ ਸਾਲ 2019-20 ਦੌਰਾਨ ਕੁਲ 140 ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਸੁਰੂਆਤ ਕੀਤੀ ਜਾ ਚੁੱਕੀ ਹੈ। ਉਨ•ਾਂ ਦੱਸਿਆ ਕਿ ਪਿਛਲੇ ਵਿੱਤੀ ਸਾਲ 2018-19 ਦੌਰਾਨ ਜਿਲ•ਾ ਪਠਾਨਕੋਟ ਦੇ ਪਿੰਡਾਂ ਅੰਦਰ ਕੁਲ 906 ਵਿਕਾਸ ਕਾਰਜ ਕਰਵਾਏ ਗਏ। ਜਿਸ ਅਧੀਨ ਪਿੰਡਾਂ ਵਿੱਚ ਲੋਕਾਂ ਦੀ ਸਿਹਤ ਨੂੰ ਦੇਖਦਿਆਂ ਹੋਇਆ 26 ਪਾਰਕਾਂ ਦੇ ਨਿਰਮਾਣ ਦਾ ਕੰਮ ਚਲ ਰਿਹਾ ਹੈ ਜਿਨ•ਾਂ ਵਿੱਚੋਂ ਕੂਝ ਪਾਰਕਾਂ ਬਣ ਕੇ ਤਿਆਰ ਹੋ ਗਈਆਂ ਹਨ ਅਤੇ ਬਾਕੀ ਪਾਰਕਾਂ ਦਾ ਕੰਮ ਵੀ ਜਲਦੀ ਪੂਰਾ ਕਰ ਕੇ ਇਹ ਪਾਰਕਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ। 
ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲ•ਾ ਪਠਾਨਕੋਟ ਦੇ ਪਿੰਡਾਂ ਵਿੱਚ 298 ਕੈਟਲ ਸੈਡਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਉਨ•ਾਂ ਦੱਸਿਆ ਕਿ ਜਿਲ•ੇ ਅੰਦਰ ਇਸ ਸਮੇਂ 5 ਸਥਾਨਾਂ ਤੇ ਸਿਚੇਵਾਲ ਮਾਡਲਾਂ ਦਾ ਕੰਮ ਵੀ ਕੀਤਾ ਜਾ ਰਿਹਾ ਹੈ ਜਿਸ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਇਸੇ ਹੀ ਤਰ•ਾਂ ਰੁਰਲ ਕਨੈਕਟਵਿਟੀ ਅਧੀਨ ਮਗਨਰੇਗਾ ਅਧੀਨ 151 ਕੰਮ ਕਰਵਾਏ ਗਏ ਹਨ ਅਤੇ ਪਲਾਂਟੇਸ਼ਨ ਲਈ 163 ਕੰਮ ਕਰਵਾ ਕੇ 1 ਕਰੋੜ 8 ਲੱਖ ਰੁਪਏ ਖਰਚ ਕੀਤੇ ਗਏ ਹਨ।

© 2016 News Track Live - ALL RIGHTS RESERVED