ਆਪਣੀ ਪਤਨੀ ਤੇ ਤਿੰਨ ਬੱਚਿਆਂ ਦਾ ਵਾਲੇ ਕਲਯੁਗੀ ਪਿਤਾ ਨੂੰ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੇ ਗ੍ਰਿਫ਼ਤਾਰ

Jun 24 2019 08:39 PM
ਆਪਣੀ ਪਤਨੀ ਤੇ ਤਿੰਨ ਬੱਚਿਆਂ ਦਾ  ਵਾਲੇ ਕਲਯੁਗੀ ਪਿਤਾ ਨੂੰ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੇ ਗ੍ਰਿਫ਼ਤਾਰ

ਅੰਮ੍ਰਿਤਸਰ:

ਆਪਣੀ ਪਤਨੀ ਤੇ ਤਿੰਨ ਬੱਚਿਆਂ ਦਾ ਕਤਲ ਕਰ ਉਨ੍ਹਾਂ ਦੀਆਂ ਲਾਸ਼ਾਂ ਨਹਿਰ ਵਿੱਚ ਸੁੱਟਣ ਵਾਲੇ ਕਲਯੁਗੀ ਪਿਤਾ ਨੂੰ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਸ਼ਨਾਖ਼ਤ ਹਰਵੰਤ ਸਿੰਘ ਵਾਸੀ ਤੇੜਾ ਖੁਰਦ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਹਰਵੰਤ ਸਿੰਘ ਨੇ ਇਹ ਕਾਰਾ ਆਪਣੇ ਭਾਣਜੇ ਕੁਲਦੀਪ ਸਿੰਘ ਤੇ ਦੋ ਹੋਰ ਵਿਅਕਤੀਆਂ ਨਾਲ ਮਿਲ ਕੇ 16 ਜੂਨ ਦੀ ਰਾਤ ਨੂੰ ਕੀਤਾ। ਚਾਰਾਂ ਵਿਅਕਤੀਆਂ ਨੇ ਇੱਕੋ ਵੇਲੇ ਹੀ ਚਾਰਾਂ ਮ੍ਰਿਤਕਾਂ ਦੇ ਸਿਰ 'ਤੇ ਜਾਨਲੇਵਾ ਵਾਰ ਕੀਤੇ।
ਹਰਵੰਤ ਸਿੰਘ ਦੇ ਤਿੰਨੋਂ ਬੱਚੇ (ਦੋ ਮੁੰਡੇ ਤੇ ਇੱਕ ਕੁੜੀ) ਜਵਾਨ ਸਨ ਤੇ ਤਿੰਨਾਂ ਦੀ ਉਮਰ 20 ਤੋਂ 29 ਸਾਲ ਦੇ ਦਰਮਿਆਨ ਸੀ। ਪੁਲਿਸ ਮੁਤਾਬਕ ਹਰਵੰਤ ਸਿੰਘ ਦੇ ਕਈ ਔਰਤਾਂ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਨ੍ਹਾਂ ਦੇ ਘਰ ਕਲੇਸ਼ ਰਹਿੰਦਾ ਸੀ।
ਪੁਲਿਸ ਨੇ ਹਰਵੰਤ ਦੇ ਭਾਣਜੇ ਸਮੇਤ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਇਨ੍ਹਾਂ ਕੋਲੋਂ ਕਤਲ ਲਈ ਵਰਤੇ ਹਥਿਆਰ ਅਤੇ ਨਾਲ ਹੀ ਦੋ ਨਾਜਾਇਜ਼ ਪਿਸਤੌਲ ਵੀ ਫੜ ਲਏ ਹਨ।

© 2016 News Track Live - ALL RIGHTS RESERVED