ਪੀਣ ਵਾਲੇ ਗੰਦੇ ਪਾਣੀ ਦੀ ਸਪਲਾਈ ਨੂੰ ਕੇ ਮੁਹੱਲਾ ਵਾਸੀਆਂ ਵਲੋਂ ਨਗਰ ਨਿਗਮ ਦੇ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ

Jun 25 2019 04:26 PM
ਪੀਣ ਵਾਲੇ ਗੰਦੇ ਪਾਣੀ ਦੀ ਸਪਲਾਈ ਨੂੰ ਕੇ ਮੁਹੱਲਾ ਵਾਸੀਆਂ ਵਲੋਂ ਨਗਰ ਨਿਗਮ ਦੇ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ

ਪਠਾਨਕੋਟ

ਨਗਰ ਨਿਗਮ ਪਠਾਨਕੋਟ ਦੇ ਵਾਰਡ ਨੰਬਰ-16 ਮੁਹੱਲਾ ਘਰਥੌਲੀ ਵਿਖੇ ਪੀਣ ਵਾਲੇ ਗੰਦੇ ਪਾਣੀ ਦੀ ਸਪਲਾਈ ਨੂੰ ਕੇ ਮੁਹੱਲਾ ਵਾਸੀਆਂ ਵਲੋਂ ਨਗਰ ਨਿਗਮ ਦੇ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਸਾਬਕਾ ਐਮ.ਸੀ. ਰਾਮਪਾਲ ਵਿਕੀ, ਵਿਜੇ ਕੁਮਾਰ, ਰਾਹੁਲ ਕੁਮਾਰ, ਅਸ਼ਵਨੀ ਕੁਮਾਰ, ਡਾ: ਸੁਰਿੰਦਰ, ਦਰਸ਼ਨਾਂ ਆਦਿ ਨੇ ਦੱਸਿਆ ਕਿ ਮੁਹੱਲੇ ਵਿਚ ਗੰਦਾ ਪਾਣੀ ਆਉਣ ਦੀ ਸਮੱਸਿਆ ਪਿਛਲੇ ਲਗਪਗ 1 ਸਾਲ ਤੋਂ ਹੈ ਤੇ ਸਮੱਸਿਆ ਇੰਨੀ ਵੱਧ ਗਈ ਹੈ ਕਿ ਮੁਹੱਲੇ ਵਿਚ ਆਉਣ ਵਾਲਾ ਪਾਣੀ ਨਾ ਤਾਂ ਪੀਣ ਯੋਗ ਹੈ ਤੇ ਨਾ ਹੀ ਕਿਸੇ ਤਰ੍ਹਾਂ ਇਸਤੇਮਾਲ ਕਰਨ ਦੇ ਯੋਗ ਹੈ | ਉਨ੍ਹਾਂ ਕਿਹਾ ਕਿ ਸਾਲਾਂ ਪੁਰਾਣੀਆਂ ਵਾਟਰ ਸਪਲਾਈ ਦੀਆਂ ਖ਼ਰਾਬ ਪਾਈਪਾਂ ਨੂੰ ਨਹੀਂ ਬਦਲਿਆ ਗਿਆ ਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਸੀਵਰੇਜ ਦੇ ਵਿਚੋਂ ਲੰਘਦੀਆਂ ਹਨ | ਜਿਸ ਕਰਕੇ ਘਰਾਂ ਵਿਚ ਸੀਵਰੇਜ ਵਾਲਾ ਪਾਣੀ ਆ ਰਿਹਾ ਹੈ | ਉਨ੍ਹਾਂ ਨਿਗਮ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਕ ਹਫ਼ਤੇ ਦੇ ਅੰਦਰ-ਅੰਦਰ ਪਾਣੀ ਦੀ ਸਮੱਸਿਆ ਨੂੰ ਠੀਕ ਨਾ ਕੀਤਾ ਗਿਆ ਤਾਂ ਮੁਹੱਲਾ ਵਾਸੀ ਨਿਗਮ ਦੇ ਿਖ਼ਲਾਫ਼ ਰੋਸ ਪ੍ਰਦਰਸ਼ਨ ਕਰਨਗੇ | ਇਸ ਮੌਕੇ ਸੁਨੀਤਾ, ਸ਼ਸ਼ੀ ਬਾਲਾ, ਕਾਂਤਾ ਦੇਵੀ, ਕ੍ਰਿਸ਼ਨਾ ਆਦਿ ਵੀ ਹਾਜ਼ਰ ਸਨ

© 2016 News Track Live - ALL RIGHTS RESERVED