28 ਤੋਂ30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਰਹਿਣਗੀਆਂ

Jun 25 2019 04:26 PM
28 ਤੋਂ30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਰਹਿਣਗੀਆਂ

ਪਠਾਨਕੋਟ

ਪੇਂਟ ਹਾਰਡਵੇਅਰ ਆਇਰਨ ਸੈਨੇਟਰੀ ਟਰੇਡਰ ਐਸੋਸੀਏਸ਼ਨ ਪਠਾਨਕੋਟ ਦੀ ਮੀਟਿੰਗ ਪ੍ਰਧਾਨ ਨਰਿੰਦਰ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਐਸੋਸੀਏਸ਼ਨ ਵਲੋਂ ਸਰਵਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਸੋਸੀਏਸ਼ਨ ਵਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ 28 ਤੋਂ30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਰਹਿਣਗੀਆਂ | ਉਨ੍ਹਾਂ ਨੇ ਸਮੂਹ ਮੈਂਬਰਾਂ ਨੂੰ ਅਪੀਲ ਕਰਦੇ ਹੋਏ 28 ਤੋਂ 30 ਜੂਨ ਤੱਕ ਆਪਣੀਆਂ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ | ਇਸ ਮੌਕੇ ਚੇਅਰਮੈਨ ਰਾਕੇਸ਼ ਅਗਰਵਾਲ, ਚੀਫ਼ ਸਕੱਤਰ ਅਮਿਤ ਗੁਪਤਾ, ਕੈਸ਼ੀਅਰ ਪ੍ਰਵੀਨ ਗੁਪਤਾ, ਪੀ.ਆਰ.ਓ. ਸੰਜੇ ਡੋਗਰਾ, ਡਾਇਰੈਕਟਰ ਕਰਨ ਕੁੰਦਰਾ, ਸੰਜੀਵ ਗੁਪਤਾ, ਅਸ਼ੋਕ ਅਗਰਵਾਲ, ਅਸ਼ੋਕ ਵਡੈਹਰਾ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED