ਮੰਦਿਰ ਦੇ ਤਲਾਬ ਵਿਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਜ਼ਹਿਰੀਲੀ ਦਵਾਈ ਪਾ ਕੇ ਹਜ਼ਾਰਾਂ ਮੱਛੀਆਂ ਨੰੂ ਮਾਰ ਦਿੱਤਾ

Jun 25 2019 04:26 PM
ਮੰਦਿਰ ਦੇ ਤਲਾਬ ਵਿਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਜ਼ਹਿਰੀਲੀ ਦਵਾਈ ਪਾ ਕੇ ਹਜ਼ਾਰਾਂ ਮੱਛੀਆਂ ਨੰੂ ਮਾਰ ਦਿੱਤਾ

ਪਠਾਨਕੋਟ

ਪਠਾਨਕੋਟ ਦੇ ਨਾਲ ਲੱਗਦੇ ਪਿੰਡ ਮਾਮੂਨ ਕੈਂਟ ਦੇ ਇਤਿਹਾਸਕ ਸ਼ਿਵ ਮੰਦਿਰ ਦੇ ਤਲਾਬ ਵਿਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਜ਼ਹਿਰੀਲੀ ਦਵਾਈ ਪਾ ਕੇ ਹਜ਼ਾਰਾਂ ਮੱਛੀਆਂ ਨੰੂ ਮਾਰ ਦਿੱਤਾ ਗਿਆ | ਜਿਸ ਕਾਰਨ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਮੰਦਰ ਲੋਕਾਂ ਦੀ ਆਸਥਾ ਦਾ ਕੇਂਦਰ ਹੈ | ਲੋਕ ਇਸ ਤਲਾਬ ਵਿਚ ਮੱਛੀਆਂ ਨੰੂ ਆਟਾ ਪਾਉਂਦੇ ਹਨ | ਇਸ ਤਲਾਬ ਵਿਚ ਛੋਟੀਆਂ ਅਤੇ ਵੱਡੀਆਂ ਹਜ਼ਾਰਾਂ ਮੱਛੀਆਂ ਹਨ | ਲੋਕਾਂ ਨੇ ਦੱਸਿਆ ਕਿ ਸਵੇਰੇ ਕੁਝ ਲੋਕ ਇੱਥੋਂ ਮੱਛੀਆਂ ਨੰੂ ਲੈ ਕੇ ਗਏ ਹਨ | ਉਨ੍ਹਾਂ ਕਿਹਾ ਕਿ ਇਹ ਹਰਕਤ ਲੋਕਾਂ ਦੀ ਭਾਵਨਾ ਨਾਲ ਖਿਲਵਾੜ ਕਰਨ ਵਾਲੀ ਹੈ | ਪਰ ਪ੍ਰਸ਼ਾਸਨ ਨੰੂ ਜਾਣੂ ਕਰਵਾਉਣ ਤੋਂ ਬਾਅਦ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਘਟਨਾ ਸਥਾਨ 'ਤੇ ਨਹੀਂ ਪਹੰੁਚਿਆ | ਜਿਸ ਕਾਰਨ ਲੋਕਾਂ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਮੰਗ ਕੀਤੀ ਕਿ ਇਸ ਘਿਨੌਣੀ ਸ਼ਰਾਰਤ ਕਰਨ ਵਾਲੇ ਨੰੂ ਜਲਦ ਗਿ੍ਫ਼ਤਾਰ ਕੀਤਾ ਜਾਵੇ ਅਤੇ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਇਨ੍ਹਾਂ ਬੇਜ਼ੁਬਾਨ ਜਾਨਵਰਾਂ ਨੰੂ ਮਾਰਨ ਦੀ ਹਿੰਮਤ ਨਾ ਕਰ ਸਕੇ |

© 2016 News Track Live - ALL RIGHTS RESERVED