ਅਮਲੀ ਕਿਸੇ ਨੂੰ ਕਹਿਣ ਨੀ ਦੇਣਾ, ਨਸ਼ਾ ਪੰਜਾਬ 'ਚ ਰਹਿਣ ਨੀ ਦੇਣਾ

Jun 27 2019 02:02 PM
ਅਮਲੀ ਕਿਸੇ ਨੂੰ ਕਹਿਣ ਨੀ ਦੇਣਾ, ਨਸ਼ਾ ਪੰਜਾਬ 'ਚ ਰਹਿਣ ਨੀ ਦੇਣਾ



ਪਠਾਨਕੋਟ

“ਨਸ਼ਾਖੋਰੀ ਅਤੇ ਗੈਰ ਕਾਨੰੂੰਨੀ ਤਸਕਰੀ ਵਿੱਰੁਧ ਅੰਤਰਰਾਸ਼ਟਰੀ ਦਿਵਸ 'ਤੇ ਅੱਜ ਸਿਵਲ ਸਰਜਨ ਪਠਾਨਕੋਟ ਡਾ. ਸਿੰਗਾਰਾ ਸਿੰਘ ਦੀ ਪ੍ਰਧਾਨਗੀ ਵਿੱਚ ਜਿਲੇ• ਨੂੰ ਨਸ਼ੇ ਦੀ ਮਾਰ ਤੋਂ ਬਚਾਉਣ ਲਈ ਸਿਹਤ ਵਿਭਾਗ ਪਠਾਨਕੋਟ ਵਲੋਂ “ਨਸ਼ਾ ਵਿਰੋਧੀ” ਜਾਗਰੂਕਤਾ ਰੈਲੀ ਕੱੱਢੀ ਗਈ। ਜਿਸ ਨੂੰ ਸ੍ਰੀ ਰਾਮਵੀਰ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇਨਵਾਇਰਮੈਂਟ ਪਾਰਕ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਰਸ਼ਦੀਪ ਸਿੰਘ ਐਸ.ਡੀ.ਐਮ. ਪਠਾਨਕੋਟ, ਡਾ. ਭੁਪਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਪਠਾਨਕੋਟ, ਪਰਮਪਾਲ ਸਿੰਘ ਡੀ.ਡੀ.ਪੀ.ਓ. ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟ, ਡਾ. ਸੋਨੀਆ ਮਿਸਰਾ, ਡਾ. ਪ੍ਰਿਅੰਕਾ, ਜੀ.ਓ.ਜੀ. ਦੇ ਮੈਂਬਰ ਅਤੇ ਹੋਰ ਸਟਾਫ ਹਾਜ਼ਰ ਸਨ।
 ਇਸ ਸੰਬਧੀ ਆੱਡੀਟੋਰੀਅਮ ਪਠਾਨਕੋਟ ਵਿਖੇ ਇੱਕ ਜਾਗਰੁਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਵਿੱਚ ਸ੍ਰੀ ਰਾਮਵੀਰ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ ਬਤੌਰ ਮੁੱਖ ਮਹਿਮਾਨ ਵਜੋਂ ਅਤੇ ਸ੍ਰ੍ਰੀ ਵੀ.ਐਸ. ਸੋਨੀ ਐਸ.ਐਸ. ਪੀ. ਪਠਾਨਕੋਟ ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੋਕੇ ਤੇ ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ ਵੱਲੋਂ ਸੈਮੀਨਾਰ ਵਿੱਚ ਪਹੁੰਚੇ ਸਾਰੇ ਲੋਕਾਂ ਦਾ ਸਵਾਗਤ ਕੀਤਾ ਗਿਆ ਅਤੇ ਨਸ਼ੇ ਖਿਲਾਫ ਆਪਣੇ ਵਿਚਾਰ ਰੱਖੇ। 
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਨਸ਼ਾ ਇਨਸਾਨ ਨੂੰ ਮਾਨਸਿਕ, ਸ਼ਰੀਰਕ ਅਤੇ ਆਰਥਿਕ ਤੌਰ ਤੇ ਵੀ ਕਮਜ਼ੋਰ ਕਰ ਦਿੰਦਾ ਹੈ ਜਿਸ ਕਾਰਨ ਉਹ ਖੁਦਕੁਸ਼ੀ ਦੇ ਰਾਹ ਵੱਲ ਨੁੰ ਚੱਲ ਪੈਂਦਾ ਹੈ। ਨਸ਼ੇ ਨਾਲ ਇਨਸਾਨ ਦੀ ਕੰਮ ਕਰਨ ਦੀ ਸ਼ਕਤੀ ਵਿੱਚ ਕਮੀ ਆ ਜਾਂਦੀ ਹੈ ਅਤੇ ਉਸ ਦੇ ਪਰਿਵਾਰਕ ਤੇ ਸਮਾਜਿਕ ਜੀਵਨ ਦੀਆਂ ਮੁਸ਼ਕਿਲਾਂ ਵੱੱਧ ਜਾਂਦੀਆਂ ਹਨ। ਉਨ•ਾਂ ਕਿਹਾ ਕਿ ਨਸ਼ਾ ਇੱਕ ਦਿਮਕ ਦੇ ਕੀੜੇ ਵਾਂਗ ਹੈ ਜੋ ਯੁਵਾ ਪੀੜੀ ਨੂੰ ਅੰਦਰੋ ਹੀ ਅੰਦਰੋ ਖੋਖਲਾ ਕਰੀ ਜਾ ਰਿਹਾ ਹੈ।ਨਸ਼ਾ ਇਨਸਾਨ ਨੂੰ ਗੁਲਾਮ ਬਣਾ ਕੇ ਰੱਖ ਦਿੰਦਾ ਹੈ ਅਤੇ ਉਸਦੀ ਸੋਚ-ਵਿਚਾਰ ਦੀ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ। ਇਸ ਲਈ ਸਾਨੂੰ ਜੀਵਨ ਵਿੱਚ ਨਾ ਤਾਂ ਖੁਦ ਨਸ਼ਾ ਕਰਨ ਅਤੇ ਨਾ ਹੀ ਕਿਸੇ ਹੋਰ ਨੂੰ ਨਸ਼ਾ ਕਰਨ ਦੇਣਾ ਚਾਹੀਦਾ ਹੈ। ਸਾਨੂੰ ਆਪਣੇ ਬੱੱਚਿਆਂ ਤੇ ਵਿਸ਼ੇਸ਼ ਧਿਆਨ ਰੱਖਣ ਚਾਹੀਦਾ ਤਾਂ ਜੋ ਉਨਾਂ ਨੂੰ ਗਲਤ ਸੰਗਤ ਵਿੱਚ ਪੈਣ ਤੋ ਰੋਕਿਆ ਜਾ ਸਕੇ। ਇਸ ਲਈ ਇਹ ਬਹੁਤ ਜ਼ਰੂਰੀ ਹੈ ਬੱਚਿਆਂ ਨਾਲ ਵੱਧ ਤੋ ਵੱਧ ਸਮਾਂ ਬਿਤਾਇਆ ਜਾਵੇ ਅਤੇ ਉਨਾਂ ਵੱਲ ਖਾਸ ਧਿਆਨ ਦਿੱਤਾ ਜਾਵੇ। ਉਨ•ਾਂ ਨੂੰ ਨਸ਼ਿਆਂ ਦੇ ਸਿਹਤ ਉੱਪਰ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਵੀ ਸੂਚੇਤ ਕਰਨਾ ਚਾਹੀਦਾ ਹੈ।
ਉਨ•ਾਂ ਕਿਹਾ ਕਿ ਨਸ਼ੇ ਦੀ ਤਸਕਰੀ ਨੂੰ ਰੋਕਣ ਅਤੇ ਪਠਾਨਕੋਟ ਨੂੰ ਨਸ਼ਾ ਮੁਕਤ ਬਣਾਉਣ ਲਈ ਸਾਰੇ ਜਿਲੇ• ਵਾਸੀਆਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਇਸ ਲਈ ਸਭ ਤੋਂ ਪਹਿਲਾਂ ਨਸ਼ਾ ਕਰਨ ਵਾਲਿਆਂ ਦੇ ਪਰਿਜਨਾਂ ਨੂੰ ਅੱਗੇ ਆ ਕੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਗੁਪਤ ਸੂਚਨਾ ਪੁਲਿਸ ਨੂੰ ਦੇਣੀ ਪਵੇਗੀ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨ•ਾਂ ਦੱੱਸਿਆ ਕਿ ਸਿਹਤ ਵਿਭਾਗ ਵਲੋਂ ਵੋ ਨਸ਼ੇ ਦੀ ਰੋਕਥਾਮ ਲਈ ਅਤੇ ਨਸ਼ਾ ਕਰਨ ਵਾਲਿਆਂ ਨੂੰ ਨਸ਼ੇ ਤੋ ਛਡਾਉਣ ਲਈ ਨਸ਼ਾ ਛਡਾਉ ਕੇਂਦਰਾਂ ਵਿੱਚ OO1“ 3linic  ਵੀ  ਸ਼ੁਰੂ ਕੀਤੇ ਗਏ ਹਨ। ਜੇਕਰ ਕੋਈ ਵੀ ਇਨਸਾਨ ਨਸ਼ਾ ਛੱੱਡਣਾ ਚਾਹੁੰਦਾ ਹੈ ਉਹ ਸਰਕਾਰੀ ਹਸਪਤਾਲ ਦੇ ਨਸ਼ਾ ਛੁਡਾÀ ਕੇਂਦਰ ਵਿੱੱਚ ਆਪਣਾ ਇਲਾਜ ਮੁਫਤ ਕਰਵਾ ਸਕਦਾ ਹੈ ਅਤੇ ਉਸ ਵਿਅਕਤੀ ਦਾ ਨਾਮ ਵੀ ਗੁਪਤ ਰੱੱਖਿਆ ਜਾਵੇਗਾ। ਇਨਾਂ ਕੇਂਦਰਾਂ ਵਿੱਚ ਨਸ਼ਾ ਕਰਨ ਵਾਲਿਆਂ ਨੂੰ ਇਲਾਜ  ਦੇ ਨਾਲ ਨਾਲ ਮੁਫਤ ਸਲਾਹ ਵੀ ਦਿੱੱਤੀ ਜਾਂਦੀ ਹੈ ਤਾਂ ਜੋ ਅੱਗੇ ਜਾ ਕੇ ਮੁੜ ਨਸ਼ੇ ਦੇ ਜਾਲ ਵਿੱਚ ਨਾ ਫੱਸ ਸੱਕਣ। ਇਸ ਤੋ ਇਲਾਵਾ ਮਰੀਜਾਂ ਲਈ ਮੁਫਤ ਐਕਸ-ਰੇ, ਖੁਨ ਦੀ ਜਾਂਚ, ਦਵਾਈਆਂ ਦੇ ਨਾਲ ਨਾਲ ਕਾਂਉਸਿਲਿੰਗ ਅਤੇ ਯੋਗ ਆਦਿ ਦੀਆ ਸੁਵਿਧਾਵਾਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਹਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਵੀ.ਐਸ. ਸੋਨੀ ਐਸ.ਐਸ.ਪੀ. ਪਠਾਨਕੋਟ ਨੇ ਕਿਹਾ  ਕਿ ਨਸ਼ਾ ਚਾਹੇ ਕੋਈ ਵੀ ਹੋਵੇ ਸਿਹਤ ਲਈ ਬਹੁਤ ਹਾਨੀਕਾਰਕ ਹੈ। ਅੱਜ ਨਸ਼ਾਖੋਰੀ ਵਿਸ਼ਵਵਿਆਪੀ ਇੱਕ ਬਹੁਤ ਵੱਡੀ ਸੱਮਸਿਆ ਬਣ ਗਈ ਹੈ ਅਤੇ ਮਾਨਵਤਾ ਦੇ ਪ੍ਰਤੀ ਸਭ ਤੋ ਵੱਡੇ ਅਪਰਾਧ ਦੇ ਰੂਪ ਨੂੰ ਧਾਰਣ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਚਿੰਤਾਂ ਦਾ ਵਿਸ਼ਾ ਹੈ। ਇਹਨਾਂ ਨਸ਼ਿਆਂ ਦਾ ਕਹਿਰ ਕੇਵਲ ਸ਼ਹਿਰਾਂ ਤੱਕ ਹੀ ਸੀਮਤ ਨਹੀ ਰਿਹਾ ਬਲਕਿ ਇਹ ਪਿੰਡਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ। ਉਨ•ਾਂ ਕਿਹਾ ਕਿ ਇਨਾਂ ਹੀ ਨਹੀਂ ਸਗੋਂ ਅੱਜ ਦੀ ਯੂਵਾ ਪੀੜੀ ਮਾਨਵ ਜੀਵਨ ਦੇ ਬਚਾਓ ਲਈ ਬਣੀਆਂ ਦਵਾਈਆਂ ਦਾ ਉਪਯੋਗ ਨਸ਼ਿਆਂ ਦੇ ਰੂਪ ਵਿੱਚ ਕਰਨ ਲੱਗ ਪਈ ਹੈ ਜਿਸ ਨਾਲ ਦੇਸ਼ ਦਾ ਸਮਾਜਿਕ ਅਤੇ ਆਰਥਿਕ ਢਾਂਚਾਂ ਤਬਾਹ ਹੋ ਰਿਹਾ ਹੈ।
ਇਸ ਵਿਸ਼ੇਸ਼ ਮੌਕੇ ਤੇ ਪਠਾਨਕੋਟ ਦੇ ਵਿਅੰਗ ਕਲਾਕਾਰ ਰਜਿੰਦਰ ਟਾਰਜਨ ਅਤੇ ਕਮਲ ਭੱਟੀ ਵੱਲੋਂ ਨਸਿਆਂ ਖਿਲਾਫ ਇੱਕ ਸਕਿੱਟ ਵੀ ਪੇਸ਼ ਕੀਤੀ ਗਈ। ਸਮਾਰੋਹ ਦੋਰਾਨ ਸਿਵਲ ਹਸਪਤਾਲ ਪਠਾਨਕੋਟ ਵਿਖੇ ਚਲਾਏ ਜਾ ਰਹੇ ਓਟ ਸੈਂਟਰ ਵਿੱਚ ਕੌਂਸਲਰ ਵਜੋਂ ਸੇਵਾਵਾਂ ਦੇ ਰਹੇ ਮਨਭਾਵਨ ਸਿੰੰਘ, ਸਮਾਜਿਕ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਸਮਾਜ ਸੇਵੀ ਸ੍ਰੀ ਵਿਜੈ ਪਾਸੀ, ਪਿੰਡ ਮੀਲਵਾਂ ਦੀ ਸਰਪੰਚ ਸ੍ਰੀਮਤੀ ਸਰਿਸਟਾ ਦੇਵੀ, ਪਿੰਡ ਪਠਾਨਚੱਕ ਦੀ ਸਰਪੰਚ ਸ੍ਰੀਮਤੀ ਛਿੰਦੋ ਦੇਵੀ, ਪੰਜਾਬ ਪੁਲਿਸ ਤੋਂ ਏ.ਐਸ.ਆਈ. ਸ੍ਰੀ ਰਾਜੀਵ ਕੁਮਾਰ ਆਦਿ ਨੂੰ ਆਪਣੇ ਆਪਣੇ ਖੇਤਰ ਅੰਦਰ ਵਧੀਆ ਸੇਵਾਵਾਂ ਦੇਣ ਤੇ ਵਿਸ਼ੇਸ ਤੋਰ ਤੇ ਸਨਮਾਨਤ ਕੀਤਾ ਗਿਆ। ਸਮਾਰੋਹ ਦੇ ਅੰਤ ਵਿੱਚ ਸ. ਅਰਸ਼ਦੀਪ ਸਿੰਘ ਐਸ.ਡੀ.ਐਮ. ਵੱਲੋਂ ਨਸ਼ਿਆਂ ਖਿਲਾਫ ਆਪਣੀ ਨੈਤਿਕ ਜਿਮ•ੇਦਾਰੀ ਸਮਝਦੇ ਹੋਏ ਸਹੁੰ ਕਰਵਾਈ ਗਈ।

© 2016 News Track Live - ALL RIGHTS RESERVED