ਸਰਵ ਧਰਮ ਮੰਚ ਪਠਾਨਕੋਟ ਵਲੋਂ ਨਸ਼ਿਆਂ ਦੇ ਿਖ਼ਲਾਫ਼ ਸੈਮੀਨਾਰ ਲਗਾਇਆ

Jun 27 2019 02:02 PM
ਸਰਵ ਧਰਮ ਮੰਚ ਪਠਾਨਕੋਟ ਵਲੋਂ ਨਸ਼ਿਆਂ ਦੇ ਿਖ਼ਲਾਫ਼ ਸੈਮੀਨਾਰ ਲਗਾਇਆ

ਪਠਾਨਕੋਟ

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਸਰਵ ਧਰਮ ਮੰਚ ਪਠਾਨਕੋਟ ਵਲੋਂ ਪ੍ਰਧਾਨ ਅਰਜਨ ਭਨੋਟ ਦੀ ਪ੍ਰਧਾਨਗੀ ਵਿਚ ਢਾਂਗੂ ਰੋਡ ਸਥਿਤ ਆਈਜੀਨ ਸਲਿਊਸ਼ਨ ਇੰਸਟੀਚਿਊਟ ਵਿਚ ਨਸ਼ਿਆਂ ਦੇ ਿਖ਼ਲਾਫ਼ ਸੈਮੀਨਾਰ ਲਗਾਇਆ ਗਿਆ | ਜਿਸ ਵਿਚ ਸਿਵਲ ਹਸਪਤਾਲ ਦੇ ਡਾ: ਐਮ.ਐਲ. ਅੱਤਰੀ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ ਅਤੇ ਇੰਸਟੀਚਿਊਟ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਨਸ਼ੇ ਵਰਗੀ ਬੁਰੀ ਆਦਤ ਦੇ ਿਖ਼ਲਾਫ਼ ਜਾਗਰੂਕ ਕੀਤਾ | ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਚਿੱਟੇ (ਸਿੰਥੈਟਿਕ ਡਰੱਗਜ਼) ਦਾ ਸੇਵਨ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਨਸਾਨ ਦੋ ਜਾਂ ਤਿੰਨ ਵਾਰ ਚਿੱਟੇ ਦਾ ਸੇਵਨ ਕਰਨ 'ਤੇ ਇਸ ਦਾ ਆਦੀ ਹੋ ਜਾਂਦਾ ਹੈ | ਇਸ ਲਈ ਜਿੰਨ੍ਹਾ ਹੋ ਸਕਦੇ ਨੌਜਵਾਨਾਂ ਨੂੰ ਇਸ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਸ ਚਿੱਟੇ ਦਾ ਸੇਵਨ ਕਰਕੇ ਕਈ ਨੌਜਵਾਨ ਆਪਣੀ ਕੀਮਤੀ ਜਾਨ ਵੀ ਗਵਾ ਚੁੱਕੇ ਹਨ | ਇਸ ਲਈ ਇਸ ਤੋਂ ਦੂਰੀ ਬਣਾਈ ਰੱਖਣ ਵਿਚ ਦੇਸ਼ ਅਤੇ ਨੌਜਵਾਨਾਂ ਦੀ ਭਲਾਈ ਹੈ | ਇਸ ਮੌਕੇ ਮੁੱਖ ਸਲਾਹਕਾਰ ਵਿਜੇ ਕੁਮਾਰ ਪਾਸੀ ਨੇ ਕਿਹਾ ਕਿ ਨਸ਼ਾ ਕਰਨ ਨਾਲ ਲੋਕ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਇਸ ਲਈ ਲੋਕਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ | ਇਸ ਤਰ੍ਹਾਂ ਪ੍ਰਧਾਨ ਅਰਜਨ ਭਨੋਟ ਨੇ ਕਿਹਾ ਕਿ ਹਲਕੇ ਵਿਚ ਚਿੱਟੇ ਦੇ ਖ਼ਾਤਮੇ ਲਈ ਸਰਵ ਧਰਮ ਮੰਚ ਦੀ ਜਾਗਰੂਕਤਾ ਮੁਹਿੰਮ ਜਾਰੀ ਰਹੇਗੀ ਤਾਂ ਕਿ ਹਲਕੇ ਦੇ ਨੌਜਵਾਨਾਂ ਦੇ ਜੀਵਨ ਨੂੰ ਬਚਾਇਆ ਜਾ ਸਕੇ | ਇਸ ਮੌਕੇ ਡਾਇਰੈਕਟਰ ਅਭਿਨਵ ਮਹਾਜਨ, ਮੁੱਖ ਸਲਾਹਕਾਰ ਵਿਜੈ ਪਾਸੀ, ਪ੍ਰਧਾਨ ਅਰਜੁਨ ਭਨੋਟ, ਜਨਰਲ ਸਕੱਤਰ ਪਿ੍ੰਸੀਪਲ ਵਿਜੈ ਸ਼ਰਮਾ, ਕੈਸ਼ੀਅਰ ਵਿਨੋਦ ਕੁਮਾਰ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED