ਘਰ-ਘਰ ਰੋਜਗਾਰ ਤਹਿਤ ਮੀਟਿੰਗ ਆਯੋਜਿਤ

Jun 29 2019 03:50 PM
ਘਰ-ਘਰ ਰੋਜਗਾਰ ਤਹਿਤ ਮੀਟਿੰਗ ਆਯੋਜਿਤ

ਦਫਤਰ ਜ਼ਿਲ•ਾ ਲੋਕ ਸੰਪਰਕ ਅਫਸ਼ਰ, ਪਠਾਨਕੋਟ
ਪ੍ਰੈਸ ਨੋਟ 

ਪਠਾਨਕੋਟ

ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਵਿਖੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ: ਬਲਰਾਜ ਸਿੰਘ ਦੀ ਪ੍ਰਧਾਨਗੀ ਹੇਠ ਘਰ-ਘਰ ਰੋਜਗਾਰ ਤਹਿਤ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਪਠਾਨਕੋਟ ਜਿਲ•ੇ ਦੇ 24 ਵਿਭਾਗਾਂ ਦੇ ਅਧਿਕਾਰੀਆਂ/ਨੁਮਾਇੰਦਿਆਂ ਨੇ ਭਾਗ ਲਿਆ। ਇਸ ਮੀਟਿੰਗ ਦਾ ਮੰਤਵ ਸਤੰਬਰ 2019 ਵਿਚ ਹੋ ਰਹੇ ਮੈਗਾ ਜਾਬ ਫੇਅਰ ਸੀ। ਇਸ ਮੋਕੇ ਤੇ  ਪਰਸੋਤਮ ਸਿੰਘ ਚਿੱਬ ਜਿਲ•ਾ ਰੋਜਗਾਰ ਜਨਰੇਸ਼ਨ ਅਤੇ  ਟ੍ਰੇਨਿੰਗ ਅਫਸਰ ਪਠਾਨਕੋਟ ਪਠਾਨਕੋਟ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।  
ਮੀਟਿੰਗ ਦੋਰਾਨ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਘਰ-ਘਰ ਰੋਜਗਾਰ ਤਹਿਤ ਮੈਗਾ ਜਾਬ ਫੇਅਰ ਜਿਲ•ਾ ਪਠਾਨਕੋਟ ਵਿਚ ਮਿਤੀ 19-09-2019 ਤੋਂ 30-09-2019 ਤੱਕ ਤਿੰਨ ਰੋਜਗਾਰ ਮੇਲੇ ਲਗਾਏ ਜਾਣਗੇ, ਜਿਸ ਵਿਚ 6000 ਬੇਰੋਜਗਾਰ ਨੌਜਵਾਨਾਂ ਨੂੰ ਸਰਕਾਰੀ/ਗੈਰ ਸਰਕਾਰੀ ਖੇਤਰ ਵਿਚ ਰੋਜਗਾਰ ਦਵਾਇਆ ਜਾਵੇਗਾ । ਉਹਨਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਜਾਬ ਫੇਅਰ ਲਈ ਵੱਧ-ਤੋਂ-ਵੱਧ ਵਕੈਂਸੀ ਇਕੱਠੀ ਕਰਨ। ਉਹਨਾਂ ਵੱਲੋਂ ਕੁਝ ਵਿਭਾਗਾਂ ਦੇ ਅਧਿਕਾਰੀਆਂ ਜਿਵੇਂ ਕਿ ਸਿਵਲ ਸਰਜਨ, ਸਹਾਇਕ ਕਮਿਸ਼ਨਰ , ਕਰ ਅਤੇ ਅਬਕਾਰੀ, ਜੀ.ਐਮ.ਡੀ.ਆਈ.ਸੀ, ਪ੍ਰਿੰਸੀਪਲ ਆਈ.ਟੀ.ਆਈ, ਜਿਲ•ਾ ਸਿਖਿਆ ਅਫਸਰ, ਜਿਲ•ਾ ਰੋਜਗਾਰ ਅਫਸਰ, ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਆਦਿ ਦੇ ਜਾਬ ਰੋਲ ਪ੍ਰਾਪਤ ਸਬੰਧੀ ਟੀਚੇ ਨਿਰਧਾਰਿਤ ਕੀਤੇ, ਉਹਨਾਂ ਵੱਲੋਂ ਮੀਟਿੰਗ ਵਿਚ ਆਏ ਸਾਰੇ ਬੀ.ਡੀ.ਪੀ.ਓਜ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਹਰ ਪਿੰਡ ਵਿਚ 10 ਲੋੜਵੰਦ ਬੇਰੋਜਗਾਰ ਨੌਜਵਾਨਾਂ ਦੇ ਡਾਟਾ ਇਕੱਤਰ ਕਰਨ ਤਾਂ ਜੋ ਇਹਨਾਂ ਨੂੰ ਪਹਿਲ ਦੇ ਅਧਾਰ ਤੇ ਰੋਜਗਾਰ  ਮੁਹਈੇਆ ਕਰਵਾਇਆ ਜਾ ਸਕੇ। ਉਹਨਾਂ ਵੱਲੋਂ ਐਲ.ਡੀ.ਐਮ ਪਠਾਨਕੋਟ, ਡਿਪਟੀ ਡਾਇਰੈਕਟਰ ਡੇਅਰੀ, ਡਿਪਟੀ ਡਾਇਰੈਕਟਰ ਬਾਗਬਾਨੀ, ਮੱਛੀ ਪਾਲਣ, ਐਸ.ਸੀ. ਕਾਰਪੋਰਸ਼ੇਨ ਨੂੰ ਕਿਹਾ ਗਿਆ ਕਿ ਉਹ ਬੇਰੋਜਗਾਰ ਨੌਜਵਾਨਾਂ ਨੂੰ ਸਵੈ-ਰੋਜਗਾਰ ਕਰਨ ਲਈ ਵੱਧ-ਵੱਧ ਲੋਨ ਮੁਹੈਈਆ ਕਰਵਾਉਣ ਤਾਂ ਜੋ ਇਹ ਨੌਜਵਾਨ ਅਪਣਾ ਕੰਮ ਸੁਰੂ ਕਰਕੇ ਅਪਣੀ ਅਜੀਵਿਕਾ ਕਮਾ ਸਕਣ।
 ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਨੋਜਵਾਨਾ ਨੂੰ ਅਪੀਲ ਕੀਤੀ ਕਿ ਉਹ ਵੱਧ –ਤੋਂ-ਵੱਧ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਵਿਖੇ ਆਉਣ ਤੇ ਬਿਉਰੋ ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਵੇਂ ਕਿ ਫ੍ਰੀ ਇੰਟਰਨੈਟ~ ਸੇਵਾ, ਕੈਰੀਅਰ ਕਾਂਉਸਲਿੰਗ, ਪਲੇਸਮੈਂਟ ਕੈਂਪ, ਵਿਦੇਸੀ ਰੋਜਗਾਰ ਲਈ ਦਿੱਤੀ ਜਾਂਦੀ ਅਗਵਾਈ, ਸਵੈ-ਰੋਜਗਾਰ ਸਬੰਧੀ ਦਿੱਤੇ ਜਾ ਰਹੇ ਲੋਨ ਆਦਿ ਦਾ ਵੱਧ-ਤੋਂ-ਵੱਧ ਲਾਭ ਪ੍ਰਾਪਤ ਕਰਨ।

© 2016 News Track Live - ALL RIGHTS RESERVED