22 ਵਿਦਿਆਰਥਣਾਂ ਦੇ ਲਰਨਿੰਗ ਡਰਾਈਵਿੰਗ ਲਾਇਸੰਸ ਬਣਾਏ

Jun 29 2019 03:50 PM
22 ਵਿਦਿਆਰਥਣਾਂ ਦੇ ਲਰਨਿੰਗ ਡਰਾਈਵਿੰਗ ਲਾਇਸੰਸ ਬਣਾਏ

ਪਠਾਨਕੋਟ

ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਟਰਾਂਸਪੋਰਟ ਦਫ਼ਤਰ ਵਿਖੇ ਕੈਂਪ ਲਗਾ ਕੇ 22 ਵਿਦਿਆਰਥਣਾਂ ਦੇ ਲਰਨਿੰਗ ਡਰਾਈਵਿੰਗ ਲਾਇਸੰਸ ਬਣਾਏ ਗਏ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਵਿਜੇ ਪਾਸੀ ਨੇ ਦੱਸਿਆ ਕਿ ਸੁਸਾਇਟੀ ਵਲੋਂ ਕੁੱਝ ਦਿਨ ਪਹਿਲਾਂ ਕੈਂਪ ਲਗਾ ਕੇ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਵਿਦਿਆਰਥਣਾਂ ਦੇ ਫਾਰਮ ਭਰੇ ਗਏ ਸਨ ਤੇ ਕਾਗ਼ਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਅੱਜ 22 ਵਿਦਿਆਰਥਣਾਂ ਦੇ ਲਾਇਸੈਂਸ ਬਣਾਏ ਗਏ ਹਨ | ਇਸ ਮੌਕੇ ਦੀਪਕ ਕੁਮਾਰ, ਨੀਰਜ ਕੁਮਾਰ, ਵਿਸ਼ਨੂੰ,ਅਨੁਰਾਗ ਵਾਹੀ, ਤਰਲੋਕ ਤੇ੍ਰਹਨ, ਅਵਤਾਰ ਅਬਰੋਲ, ਰਾਕੇਸ਼ ਖੰਨਾ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED