ਚੇਅਰਮੈਨ ਐੱਸ.ਕੇ. ਪੰੁਜ ਅਤੇ ਐਮ.ਡੀ. ਤਿ੍ਪਤਾ ਪੁੰਜ ਦੀ ਪ੍ਰਾਪਰਟੀ ਸੀਲ

Jun 29 2019 03:50 PM
ਚੇਅਰਮੈਨ ਐੱਸ.ਕੇ. ਪੰੁਜ ਅਤੇ ਐਮ.ਡੀ. ਤਿ੍ਪਤਾ ਪੁੰਜ  ਦੀ ਪ੍ਰਾਪਰਟੀ  ਸੀਲ

ਪਠਾਨਕੋਟ

ਜ਼ਿਲ੍ਹਾ ਪਠਾਨਕੋਟ ਵਿਚ ਸਿੱਖਿਆ ਦੇ ਖੇਤਰ ਅਤੇ ਸਮਾਜ ਸੇਵਾ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਪ੍ਰਸਿੱਧ ਕਾਰੋਬਾਰੀ ਸ੍ਰੀ ਸਾਈਾ ਇੰਸਟੀਚਿਊਟ ਬਧਾਨੀ ਦੇ ਚੇਅਰਮੈਨ ਐੱਸ.ਕੇ. ਪੰੁਜ ਅਤੇ ਐਮ.ਡੀ. ਤਿ੍ਪਤਾ ਪੁੰਜ ਦੇ ਰਾਹੀ ਐਮ.ਐੱਸ. ਪ੍ਰਬੰਧਕ ਕਮੇਟੀ ਐੱਸ.ਐੱਸ.ਸੀ.ਈ.ਟੀ. ਸੁਸਾਇਟੀ ਬਧਾਨੀ ਦੇ ਨਾਮ 'ਤੇ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਹਰਿਆਲ ਪਠਾਨਕੋਟ ਵਲੋਂ ਲਏ ਗਏ ਲੋਨ ਦੀ ਭਾਰੀ ਰਕਮ ਨੂੰ ਵਾਪਸ ਨਾ ਕਰਨ ਅਤੇ ਡਿਫਾਲਟਰ ਹੋਣ ਤੋਂ ਬਾਅਦ ਡਿਫਾਲਟਰਾਂ ਦੀ ਅੱਜ ਪਠਾਨਕੋਟ ਦੇ ਢਾਂਗੂ ਰੋਡ ਸਥਿਤ ਪ੍ਰਾਪਰਟੀ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਵਲੋਂ ਤਹਿਸੀਲਦਾਰ ਅਰਵਿੰਦ ਸਲਵਾਨ ਦੀ ਅਗਵਾਈ ਵਿਚ ਅਤੇ ਪੁਲਿਸ ਬਲ ਦੇ ਨਾਲ ਸੀਲ ਕਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਨੈਸ਼ਨਲ ਬੈਂਕ ਦੇ ਜ਼ਿਲ੍ਹਾ ਲੀਡ ਮੈਨੇਜਰ ਗੁਰਦਾਸਪੁਰ ਰਾਜੇਸ਼ ਗੁਪਤਾ ਅਤੇ ਜ਼ਿਲ੍ਹਾ ਲੀਡ ਮੈਨੇਜਰ ਪਠਾਨਕੋਟ ਸ਼ਿਵ ਦੱਤ ਨੇ ਦੱਸਿਆ ਕਿ ਸ੍ਰੀ ਸਾਈਾ ਇੰਸਟੀਚਿਊਟ ਬਧਾਨੀ ਦੇ ਚੇਅਰਮੈਨ ਐੱਸ.ਕੇ. ਪੰੁਜ ਅਤੇ ਐਮ.ਡੀ. ਤਿ੍ਪਤਾ ਪੁੰਜ ਦੇ ਰਾਹੀਂ ਐਮ.ਐੱਸ. ਪ੍ਰਬੰਧਕ ਕਮੇਟੀ ਐੱਸ.ਐੱਸ.ਸੀ.ਈ.ਟੀ. ਸੁਸਾਇਟੀ ਬਧਾਨੀ ਦੇ ਨਾਮ 'ਤੇ ਲਗਪਗ 18 ਕਰੋੜ ਰੁਪਏ ਦਾ ਲੋਨ ਲਿਆ ਗਿਆ ਸੀ | ਜਿਸ ਨੂੰ ਸਮੇਂ ਰਹਿੰਦੇ ਉਕਤ ਪ੍ਰਬੰਧਕ ਕਮੇਟੀ ਵਲੋਂ ਵਾਪਸ ਨਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਕਈ ਵਾਰ ਨੋਟਿਸ ਦੇਣ ਦੇ ਬਾਵਜੂਦ ਵੀ ਲੋਨ ਨਾ ਵਾਪਸ ਕੀਤੇ ਜਾਣ ਤੋਂ ਬਾਅਦ ਬੈਂਕ ਨਿਯਮਾਂ ਮੁਤਾਬਿਕ ਸਾਰੀਆਂ ਕਾਰਵਾਈਆਂ ਤੋਂ ਬਾਅਦ ਅੱਜ ਬੈਂਕ ਕੋਲ ਗਿਰਵੀ ਰੱਖੀ ਪਠਾਨਕੋਟ ਸਥਿਤ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਉਕਤ ਜਾਇਦਾਦ ਤੋਂ ਇਲਾਵਾ ਬਧਾਨੀ ਸਥਿਤ ਕਾਲਜ ਦੀ ਜਾਇਦਾਦ ਵੀ ਬੈਂਕ ਕੋਲ ਗਿਰਵੀ ਹੈ | ਉਨ੍ਹਾਂ ਦੱਸਿਆ ਕਿ ਉਕਤ ਪ੍ਰਬੰਧਕਾਂ ਵਲੋਂ ਬੈਂਕ ਤੋਂ 18 ਕਰੋੜ ਤੋਂ ਇਲਾਵਾ ਹੋਰ ਵੀ ਲੋਨ ਲਏ ਗਏ ਹਨ | ਜਿਸ ਦੀ 18 ਕਰੋੜ ਰੁਪਏ ਸਮੇਤ ਕੁੱਲ ਰਕਮ 25 ਕਰੋੜ ਬਣਦੀ ਹੈ ਤੇ ਲੋਨ ਵਾਪਸ ਨਾ ਕਰਨ ਕਰਕੇ ਇਹ ਰਕਮ ਲਗਪਗ 27 ਕਰੋੜ ਰੁਪਏ ਬਣ ਚੁੱਕੀ ਹੈ ਤੇ ਬੈਂਕ ਵਲੋਂ ਉਕਤ ਖਾਤਾ ਧਾਰਕ ਦੇ ਖਾਤੇ ਨੂੰ ਬੈਂਕ ਨਿਯਮਾਂ ਮੁਤਾਬਿਕ ਪਹਿਲੀ ਹੀ ਐਨ.ਪੀ.ਏ. ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜੇਕਰ ਬੈਂਕ ਡਿਫਾਲਟਰਾਂ ਵਲੋਂ ਬੈਂਕ ਲੋਨ ਵਾਪਸ ਕਰਨ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਆਉਂਦੇ ਦਿਨਾ ਵਿਚ ਬੈਂਕ ਵਲੋਂ ਸਖ਼ਤ ਫ਼ੈਸਲਾ ਲੈ ਕੇ ਬਧਾਨੀ ਸਥਿਤ ਕਾਲਜ ਵੀ ਸੀਲ ਕੀਤਾ ਜਾ ਸਕਦਾ ਹੈ |
 

© 2016 News Track Live - ALL RIGHTS RESERVED