ਡੇਅਰੀ ਫਾਰਮਰਜ ਨੂੰ ਕੀਤਾ ਡੇਅਰੀ ਧੰਦੇ ਬਾਰੇ ਕੀਤਾ ਜਾਗਰੂਕ –ਡਾ. ਗੁਲਸ਼ਨ

Jul 01 2019 02:40 PM
ਡੇਅਰੀ ਫਾਰਮਰਜ ਨੂੰ ਕੀਤਾ ਡੇਅਰੀ ਧੰਦੇ ਬਾਰੇ ਕੀਤਾ ਜਾਗਰੂਕ –ਡਾ. ਗੁਲਸ਼ਨ



ਪਠਾਨਕੋਟ

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਪਿੰਡ ਮਨਵਾਲ ਵਿਖੇ ਇਕ ਜਾਗਰੁਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਖੇਤਰ ਦੇ ਡੇਅਰੀ ਫਾਰਮਰਜ ਨੇ ਵੱਧ ਚੜ ਕੇ ਭਾਗ ਲਿਆ। ਸੈਮੀਨਾਰ ਵਿੱਚ ਡਾ. ਗੁਲਸ਼ਨ ਵਿਸੇਸ ਤੋਰ ਤੇ ਹਾਜ਼ਰ ਹੋਏ। ਸੰਬੋਧਨ ਦੋਰਾਨ ਡਾ. ਗੁਲਸ਼ਨ ਨੇ ਡੇਅਰੀ ਫਾਰਮਰਜ ਨੂੰ ਡੇਅਰੀ ਧੰਦੇ ਵਿੱਚ ਵਧੇਰੇ ਮੁਨਾਫਾ ਕਮਾਉਂਣ ਲਈ ਜਾਗਰੁਕ ਕੀਤਾ। ਉਨ•ਾਂ ਕਿਹਾ ਕਿ ਖੇਤਰ ਵਿੱਚ ਪੇਪਸੀ ਪਲਾਂਟ ਲੱਗਣ ਨਾਲ ਭਵਿੱਖ ਵਿੱਚ ਇਹ ਕਾਰੋਬਾਰ ਹੋ ਵੀ ਵਧੇਗਾ ਅਤੇ ਇਸ ਕਾਰੋਬਾਰ ਲਈ ਬਹੁਤ ਜਿਆਦਾ ਦੁੱਧ ਦੀ ਜਰੂਰਤ ਹੋਵੇਗੀ । ਇਸ ਲਈ ਭਵਿੱਖ ਵਿੱਚ ਇਹ ਧੰਦਾ ਇਕ ਵਧੀਆ ਲਾਹੇਮੰਦ ਧੰਦਾ ਬਣੇਗਾ। 
ਇਸ ਮੋਕੇ ਤੇ ਉਨ•ਾਂ ਵੱਲੋਂ ਡੇਅਰੀ ਫਾਰਮਰਜ ਨੂੰ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ। ਇਸ ਮੋਕੇ ਤੇ ਉਨ•ਾਂ ਪਸੂਆ ਨੂੰ ਹੋਣ ਵਾਲੀਆਂ ਬੀਮਾਰੀਆਂ ਬਾਰੇ ਵੀ ਜਾਗਰੂਕ ਕੀਤਾ ਅਤੇ ਦੁੱਧ ਵਿੱਚ ਫੈਟ ਵਧਾਉਂਣ ਦੇ ਤਰੀਆਂ ਤੋਂ ਵੀ ਜਾਣੂ ਕਰਵਾਇਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਮੁਹੰਮਦ ਜੂਸਫ, ਅਲਾਦੀਨ, ਸਲੀਮ ਹੱਕ, ਗਗਨ, ਬਲਜੀਤ ਸਿੰਘ, ਰਹਿਮਾਨ, ਸੋਮ ਸਿੰਘ, ਗੁਰਬਚਲ ਸਿੰਘ ਆਦਿ ਹਾਜ਼ਰ ਸਨ। 

 

  

© 2016 News Track Live - ALL RIGHTS RESERVED