ਖੂਨਦਾਨ ਕੈਂਪ ਵਿੱਚ 35 ਨੋਜਵਾਨਾਂ ਵੱਲੋਂ ਕੀਤਾ ਖੂਨਦਾਨ

Jul 01 2019 02:40 PM
ਖੂਨਦਾਨ ਕੈਂਪ ਵਿੱਚ 35 ਨੋਜਵਾਨਾਂ ਵੱਲੋਂ ਕੀਤਾ ਖੂਨਦਾਨ



ਪਠਾਨਕੋਟ

ਸਿਵਲ ਹਸਪਤਾਲ ਪਠਾਨਕੋਟ ਵੱਲੋਂ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਮਿਸ਼ਨ ਤੰਦਰੁਸਤ ਪੰਜਾਬ  ਅਧੀਨ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਇੱਕ ਖੂਨਦਾਨ ਕੈਂਪ ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ ਦੀ ਪ੍ਰਧਾਨਗੀ ਵਿੱਚ ਲਗਾਇਆ। ਖੂਨਦਾਨ ਕੈਂਪ ਵਿੱਚ 35 ਨੋਜਵਾਨਾਂ ਵੱਲੋਂ ਖੂਨਦਾਨ ਕੀਤਾ ਗਿਆ। 
ਇਸ ਖੂਨਦਾਨ ਕੈਂਪ ਵਿੱਚ ਨੋਜਵਾਨਾਂ ਵਿੱਚ ਖੂਨਦਾਨ ਕਰਨ ਲਈ ਕਾਫੀ ਉਤਸਾਹ ਨਜਰ ਆਇਆ। ਇਸ ਮੋਕੇ ਤੇ ਬਹੁਤ ਸਾਰੇ ਨੋਜਵਾਨ ਜੋ ਮਗਸੀਪਾ ਵੱਲੋਂ ਲਗਾਏ ਗਏ ਟ੍ਰੇਨਿੰਗ ਪ੍ਰੋਗਰਾਮ ਅਧੀਨ ਟ੍ਰੇਨਿੰਗ ਲਗਾ ਰਹੇ ਸਨ ਨੇ ਖੂਨਦਾਨ ਕੀਤਾ। ਉਨ•ਾਂ ਨੋਜਵਾਨਾਂ ਕਿਹਾ ਕਿ ਖੂਨਦਾਨ ਕਰਨ ਨਾਲ ਇੱਕ ਚੰਗਾ ਕੰਮ ਕਰਨ ਦਾ ਮੋਕਾ ਤਾਂ ਮਿਲਦਾ ਹੀ ਹੈ ਇਸ ਦੇ ਨਾਲ ਹੀ ਕਿਸੇ ਦੀ ਜਾਨ ਜਦੋਂ ਉਨ•ਾਂ ਵੱਲੋਂ ਦਿੱਤੇ ਗਏ ਖੂਨ ਨਾਲ ਬਚਾਈ ਜਾਂਦੀ ਹੈ ਤਾਂ ਹੋਰ ਵੀ ਜਿਆਦਾ ਖੂਸੀ ਹੁੰਦੀ ਹੈ। ਇਸ ਮੋਕੇ ਤੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਕਿਹਾ ਕਿ ਖੂਨਦਾਨ ਇੱਕ ਮਹਾਦਾਨ ਹੈ ਅਤੇ ਨੋਜਵਾਨਾਂ ਨੂੰ ਚਾਹੀਦਾ ਹੈ ਕਿ ਅਜਿਹੇ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ। ਇਸ ਮੋਕੇ ਤੇ ਖੂਨਦਾਨ ਕਰਨ ਵਾਲੇ ਨੋਜਵਾਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਵੀ ਕੀਤਾ ਗਿਆ। 

© 2016 News Track Live - ALL RIGHTS RESERVED