ਸੋਲਡ ਵੇਸਟ ਮੈਨੇਜਮੈਂਟ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ

Jul 02 2019 01:36 PM
ਸੋਲਡ ਵੇਸਟ ਮੈਨੇਜਮੈਂਟ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ

ਪਠਾਨਕੋਟ

ਸ਼੍ਰੀ ਰਾਮਵੀਰ ਆਈ.ਏ.ਐਸ. ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਹੇਠ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ, ਮਲਿਕਪੁਰ (ਪਠਾਨਕੋਟ) ਵਿਖੇ ਉਨ੍ਹਾਂ ਦੇ ਦਫ਼ਤਰ ਵਿੱਚ ਸੋਲਡ ਵੇਸਟ ਮੈਨੇਜਮੈਂਟ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਸਤੀਸ਼ ਸੈਣੀ ਐਮ.ਈ., ਅਰੁਣ ਕੁਮਾਰ ਈ.ਓ. ਸੁਜਾਨਪੁਰ, ਡਾ. ਐਨ.ਕੇ. ਸਿੰਘ, ਜਾਨੂ ਚਲੋਤਰਾ ਸੈਨੀਟੇਰੀ ਇੰਸਪੈਕਟਰ ਨਗਰ ਨਿਗਮ ਪਠਾਨਕੋਟ, ਰਘੂ ਗੁਪਤਾ ਸੈਨੀਟੇਰੀ ਇੰਸਪੈਕਟਰ ਨਗਰ ਕੌਂਸਲ ਸੁਜਾਨਪੁਰ, ਅਰਵਿੰਦ ਸ਼ਰਮਾ ਏ.ਐਮ.ਈ. ਪੰਜਾਬ ਰੋਡਵੇਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। 
  ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਪਠਾਨਕੋਟ ਅੰਦਰ ਗਾਰਬੇਜ਼ ਦੀ ਡੋਰ ਟੂ ਡੋਰ ਕੁਲੈਕਸ਼ਨ ਅਤੇ ਆਨ ਸੋਰਸ ਸੈਗਰੀਗੇਸ਼ਨ (ਸੁੱਕਾ ਅਤੇ ਗਿੱਲਾ ਕੂੜਾ ਵੱਖ-ਵੱਖ) ਕੀਤਾ ਜਾਵੇ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਗਿੱਲੇ ਕੂੜੇ ਦੀ ਕੰਪੋਸਟ ਬਣਾਈ ਜਾਵੇ ਅਤੇ ਸੁੱਕੇ ਕੂੜੇ ਨੂੰ ਰੀਯੂਜ਼ ਜਾਂ ਰੀਸਾਇਕਲ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਹਰੇਕ ਅਦਾਰਾ ਜਾਂ ਵਿਭਾਗ ਜਿਨ੍ਹਾਂ ਦਾ ਰੋਜ਼ਾਨਾ 100 ਕਿਲੋ ਤੋਂ ਵੱਧ ਕੂੜੇ ਦੀ ਪੈਦਾਵਾਰ ਹੈ, ਉਹ ਆਪਣੇ ਕੂੜੇ ਨੂੰ ਆਪ ਡਿਸਪੋਜ਼ ਕਰਨ। 
  ਡਿਪਟੀ ਕਮਿਸ਼ਨਰ ਵੱਲੋਂ ਨਗਰ ਨਿਗਮ ਪਠਾਨਕੋਟ, ਨਗਰ ਕੌਂਸਲ ਸੁਜਾਨਪੁਰ ਅਤੇ ਨਰੋਟ ਜੈਮਲ ਸਿੰਘ ਨੂੰ ਹਦਾਇਤ ਕੀਤੀ ਕਿ ਹਰੇਕ ਵਾਰਡ ਵਿੱਚ 100 ਫੀਸਦੀ ਡੋਰ ਟੂ ਡੋਰ ਗਾਰਬੇਜ਼ ਦੀ ਕੂਲੈਕਸ਼ਨ ਅਤੇ ਆਨ ਸੋਰਸ ਸੈਗਰੀਗੇਸ਼ਨ ਕੀਤੀ ਜਾਵੇ। ਉਨ੍ਹਾਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਸਬਜੀ ਮੰਡੀ ਅਤੇ ਡਿਫੈਂਸ ਅਦਾਰਿਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਕੂੜੇ ਦਾ ਨਿਪਟਾਰਾ ਸੋਲਡ ਵੇਸਟ ਮੈਨੇਜਮੈਂਟ ਰੂਲਜ਼ 2016 ਅਤੇ ਮਾਣਯੋਗ ਐਨ.ਜੀ.ਟੀ. ਦੀਆਂ ਹਦਾਇਤਾਂ ਅਨੁਸਾਰ ਕਰਨ।

© 2016 News Track Live - ALL RIGHTS RESERVED