ਬੀ.ਐਸ.ਐਨ.ਐਲ. ਦਫ਼ਤਰ ਵਿਚ ਦੋ ਗਮਲਿਆਂ ਵਿਚ ਡੇਂਗੂ ਦਾ ਲਾਰਵਾ ਮਿਲਿਆ

Jul 02 2019 01:36 PM
ਬੀ.ਐਸ.ਐਨ.ਐਲ. ਦਫ਼ਤਰ ਵਿਚ ਦੋ ਗਮਲਿਆਂ ਵਿਚ ਡੇਂਗੂ ਦਾ ਲਾਰਵਾ ਮਿਲਿਆ

ਪਠਾਨਕੋਟ

ਸਿਵਲ ਸਰਜਨ ਡਾ: ਨੈਨਾ ਸਲਾਥੀਆ ਤੇ ਪ੍ਰੋਗਰਾਮ ਅਫ਼ਸਰ ਡਾ: ਸੁਨੀਤਾ ਸ਼ਰਮਾ ਦੇ ਆਦੇਸ਼ਾਂ 'ਤੇ ਡੇਂਗੂ, ਮਲੇਰੀਆ ਲਾਰਵਾ ਸਰਚ ਅਤੇ ਜਾਗਰੂਕਤਾ ਟੀਮ ਵਲੋਂ ਮੁਹਿੰਮ ਤੰਦਰੁਸਤ ਅਧੀਨ ਬੀ.ਐਸ.ਐਨ.ਐਲ. ਐਕਸਚੇਂਜ ਅਤੇ ਕੇ.ਡੀ. ਹਸਪਤਾਲ ਵਿਚ ਕੂਲਰ, ਗਮਲੇ, ਪਾਣੀ ਵਾਲੀਆਂ ਟੈਂਕੀਆਂ ਅਤੇ ਛੱਤਾਂ 'ਤੇ ਪਏ ਟੁੱਟੇ ਭੱਜੇ ਸਮਾਨ ਦੀ ਚੈਕਿੰਗ ਕੀਤੀ | ਟੀਮ ਨੰੂ ਬੀ.ਐਸ.ਐਨ.ਐਲ. ਦਫ਼ਤਰ ਵਿਚ ਦੋ ਗਮਲਿਆਂ ਵਿਚ ਡੇਂਗੂ ਦਾ ਲਾਰਵਾ ਮਿਲਿਆ | ਟੀਮ ਵਲੋਂ ਵਾਰਨਿੰਗ ਦੇ ਕੇ ਲਾਰਵੇ ਨੰੂ ਨਸ਼ਟ ਕੀਤਾ | ਦਫ਼ਤਰ ਅਤੇ ਹਸਪਤਾਲ ਦੀਆਂ ਪਾਣੀਆਂ ਟੈਂਕੀਆਂ ਦੇ ਢੱਕਣ ਨਹੀਂ ਸਨ | ਢੱਕਣ ਲਾਉਣ ਲਈ ਕਿਹਾ ਗਿਆ | ਲੋਕਾਂ ਨੰੂ ਡੇਂਗੂ ਅਤੇ ਮਲੇਰੀਆ ਤੋਂ ਬਚਣ ਲਈ ਟਿੱਪਸ ਦਿੱਤੇ ਅਤੇ ਕਿਹਾ ਜੇ ਕਿਸੇ ਨੰੂ ਡੇਂਗੂ ਜਾਂ ਮਲੇਰੀਏ ਦਾ ਸ਼ੱਕ ਹੋਵੇ ਤਾਂ ਸਿਵਲ ਹਸਪਤਾਲ ਵਿਚ ਮੁਫ਼ਤ ਚੈਕਅਪ ਤੇ ਇਲਾਜ ਕੀਤਾ ਜਾਂਦਾ ਹੈ | ਇਸ ਮੌਕੇ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ, ਕੁਲਵਿੰਦਰ ਭਾਰਤ, ਕੁਲਵਿੰਦਰ ਢਿੱਲੋਂ, ਰਜੇਸ਼ ਕੁਮਾਰ, ਵਰਿੰਦਰ ਕੁਮਾਰ, ਵਿਕਰਮ ਸਿੰਘ ਵੀ ਹਾਜ਼ਰ ਸਨ |

© 2016 News Track Live - ALL RIGHTS RESERVED