ਯੁਵਾ ਏਕਤਾ ਮੰਚ ਦੀ ਜਨਰਲ ਬਾਡੀ ਦੀ ਚੋਣ ਸੰਬੰਧੀ ਮੀਟਿੰਗ

Jul 02 2019 01:36 PM
ਯੁਵਾ ਏਕਤਾ ਮੰਚ ਦੀ ਜਨਰਲ ਬਾਡੀ ਦੀ ਚੋਣ ਸੰਬੰਧੀ ਮੀਟਿੰਗ

ਪਠਾਨਕੋਟ

ਯੁਵਾ ਏਕਤਾ ਮੰਚ ਦੀ ਜਨਰਲ ਬਾਡੀ ਦੀ ਚੋਣ ਸੰਬੰਧੀ ਮੀਟਿੰਗ ਸਰਪ੍ਰਸਤ ਮਦਨ ਮੋਹਨ ਛਾਬੜਾ ਦੀ ਪ੍ਰਧਾਨਗੀ ਹੇਠ ਪਠਾਨਕੋਟ ਸਥਿਤ ਪੈਲੇਸ ਵਿਚ ਹੋਈ | ਜਿਸ ਵਿਚ ਜਨਰਲ ਬਾਡੀ ਦੀ ਚੋਣ ਕਰਦੇ ਹੋਏ ਰਾਜ ਕੁਮਾਰ ਗੁਪਤਾ ਬਿੱਟੂ ਨੂੰ ਮੰਚ ਦਾ ਚੇਅਰਮੈਨ, ਸੰਜੀਵ ਸਹੋਤਾ ਨੂੰ ਪ੍ਰਧਾਨ, ਸੁਰੇਸ਼ ਅਰੋੜਾ ਨੂੰ ਜਨਰਲ ਸਕੱਤਰ ਅਤੇ ਰਾਹੁਲ ਸ਼ਰਮਾ ਨੂੰ ਪ੍ਰੋਜੈਕਟ ਚੇਅਰਮੈਨ ਨਿਯੁਕਤ ਕੀਤਾ ਗਿਆ | ਯੁਵਾ ਏਕਤਾ ਮੰਚ ਦੇ ਸਾਰੇ ਮੈਂਬਰਾਂ ਨੇ ਨਵਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ | ਯੁਵਾ ਏਕਤਾ ਮੰਚ ਦੇ ਚੇਅਰਮੈਨ ਰਾਜ ਕੁਮਾਰ ਗੁਪਤਾ ਅਤੇ ਪ੍ਰਧਾਨ ਸੰਜੀਵ ਸਹੋਤਾ ਨੇ ਕਿਹਾ ਕਿ ਛੇਤੀ ਹੀ ਬਾਕੀ ਦੀ ਕਾਰਜਪ੍ਰਣਾਲੀ ਦਾ ਐਲਾਨ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਓਲਡ ਇਜ ਗੋਲਡ ਸੰਗੀਤਮਈ ਪ੍ਰੋਗਰਾਮ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਯੁਵਾ ਏਕਤਾ ਮੰਚ ਬੂਟੇ ਲਗਾਏਗਾ ਅਤੇ ਉਨ੍ਹਾਂ ਦੀ ਦੇਖਭਾਲ ਵੀ ਮੰਚ ਦਾ ਹਰੇਕ ਮੈਂਬਰ ਕਰੇਗਾ | ਇਸ ਮੌਕੇ ਮੰਚ ਦੇ ਸਰਪ੍ਰਸਤ ਮਦਨ ਮੋਹਨ ਛਾਬੜਾ, ਕਿਰਨ ਅਰੋੜਾ, ਪੂਜਾ ਸ਼ਰਮਾ, ਪ੍ਰਭਾ ਮਹਾਜਨ, ਤਰਸੇਮ ਲਾਲ, ਸ਼ਸ਼ੀ ਪਾਲ ਸੈਣੀ, ਸੰਜੀਵ ਕਸ਼ਯਪ, ਰਾਜੇਸ਼ ਭੱਟੀ, ਰੌਸ਼ਨ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED