ਸੁੰਦਰ ਚੱਕ-ਕੀੜੀ ਰੋਡ ਦੇ ਖਸਤਾ ਹਾਲਤ ਹੋਣ ਤੇ ਆਉਂਣ ਵਾਲੇ ਖਰਚ 173.38 ਲੱਖ ਰੁਪਏ ਸਟੋਨ ਕਰੈਸਰ ਵਾਲਿਆਂ ਨੂੰ ਪਨੈਲਟੀ

Jul 06 2019 04:10 PM
ਸੁੰਦਰ ਚੱਕ-ਕੀੜੀ ਰੋਡ ਦੇ ਖਸਤਾ ਹਾਲਤ ਹੋਣ ਤੇ ਆਉਂਣ ਵਾਲੇ ਖਰਚ 173.38 ਲੱਖ ਰੁਪਏ ਸਟੋਨ ਕਰੈਸਰ ਵਾਲਿਆਂ ਨੂੰ ਪਨੈਲਟੀ

ਪਠਾਨਕੋਟ

ਜਿਲ•ਾ ਪਠਾਨਕੋਟ ਵਿੱਚ ਪਹਿਲਾਂ ਮਾਈਨਿੰਗ ਕਾਰਨ EMF ( Environmental Management Fund ) ਇਕੱਠੀ ਹੋਈ ਰਾਸ਼ੀ ਦਾ ਸਦਉਪਯੋਗ ਕਰਦੇ ਹੋਏ ਜਿੱਥੇ ਜਿਲ•ੇ ਅੰਦਰ ਵੱਖ ਵੱਖ ਸਥਾਨਾਂ ਅਤੇ ਪ੍ਰੋਜੈਕਟਾਂ ਤੇ ਵਿਕਾਸ ਕਾਰਜ ਕਰਵਾਏ ਗਏ ਸਨ ਅਤੇ ਹੁਣ ਮਾਈਨਿੰਗ ਕਰਨ ਵਾਲਿਆਂ ਵਿਰੁਧ ਕੜ•ਾ ਰੁੱਖ ਕਰਦਿਆਂ ਹੋਇਆ ਜਿਲ•ਾ ਪ੍ਰਸਾਸਨ ਵੱਲੋਂ ਕਰੈਸਰ ਮਾਲਕਾਂ ਨਾਲ ਮੀਟਿੰਗ ਕਰ ਕੇ 
ਸੁੰਦਰ ਚੱਕ-ਕੀੜੀ ਰੋਡ ਦੇ ਖਸਤਾ ਹਾਲਤ ਹੋਣ ਤੇ ਆਉਂਣ ਵਾਲੇ ਖਰਚ 173.38 ਲੱਖ ਰੁਪਏ ਸਟੋਨ ਕਰੈਸਰ ਵਾਲਿਆਂ ਨੂੰ ਪਨੈਲਟੀ ਪਾਈ ਗਈ ਹੈ। ਜਿਸ ਦੇ ਮੁਆਵਜੇ ਵਜੋਂ ਹੁਣ ਸਟੋਨ ਕਰੈਸਰ ਵਾਲਿਆਂ ਵੱਲੋਂ ਇਸ ਰੋਡ ਨੂੰ ਬਣਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਉਪਰੋਕਤ ਦੋਨੋ ਕੰਮ ਪੰਜਾਬ ਵਿੱਚ ਪਹਿਲੀ ਵਾਰ ਹੋਏ ਹਨ ਜੋ ਜਿਸ ਦਾ ਲਾਭ ਸਿੱਧੇ ਤੋਰ ਤੇ ਜਨਤਾਂ ਨੂੰ ਪਹੁੰਚ ਰਿਹਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਹਾਈਵੇ ਤੋਂ ਸੁੰਦਰਚੱਕ ਕੀੜੀ ਨੂੰ ਜਾਣ ਵਾਲਾ ਮਾਰਗ ਜੋ ਸਟੋਨ ਕਰੈਸਰਾਂ ਵੱਲੋਂ ਚਲਾਏ ਜਾ ਰਹੇ ਭਾਰੀ ਵਾਹਨਾਂ ਦੇ ਕਾਰਨ ਪੂਰੀ ਤਰ•ਾਂ ਨਾਲ ਟੁੱਟ ਗਿਆ ਹੈ। ਜਿਸ ਨਾਲ ਆਮ ਜਨਤਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਕਰਯੋਗ ਹੈ ਕਿ ਇਸ ਖਸਤਾ ਹਾਲਤ ਮਾਰਗ ਦੇ ਕਾਰਨ ਕਈ ਵਾਰ ਦੁਰਘਟਨਾਂ ਦਾ ਸਿਕਾਰ ਹੋਏ ਲੋਕਾਂ ਨੂੰ ਆਪਣੀਆਂ ਜਾਨਾਂ ਤੱਕ ਗਵਾਣੀਆਂ ਪਈਆਂ ਹਨ। 
ਉਨ•ਾਂ ਦੱਸਿਆ ਕਿ ਜਾਂਚ ਦੋਰਾਨ ਪਾਇਆ ਗਿਆ ਕਿ ਕਰੈਸ਼ਰ ਮਾਲਕਾਂ ਵੱਲੋਂ ਪੰਜਾਬ ਮਾਈਨਰ ਮਿਨਰਲ ਰੂਲ 2013 ਦੀ ਉਲੰਘਣਾ ਕੀਤੀ ਜਾ ਰਹੀ ਹੈ। ਕਾਰਜਕਾਰੀ ਇੰਜੀਨੀਅਰ ਪੀ.ਡਬਲਯੂ.ਡੀ. (ਬੀ.ਐਂਡ ਆਰ.)ਵੱਲੋਂ ਸੁੰਦਰ ਚੱਕ ਕੀੜੀਆਂ ਸਾਈਡ ਸੜਕ ਨੂੰ ਨਵੀਂ ਬਣਾਉਂਣ/ਮੁਰੰਮਤ ਲਈ ਬਾਬਤ ਰਕਮ 173.38 ਲੱਖ ਦਾ ਐਸਟੀਮੇਟ ਪੇਸ ਕੀਤਾ ਗਿਆ ਸੀ।  
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਇਸ ਸਬੰਧੀ ਜਦ ਇਸ ਖੇਤਰ ਦੇ ਸਟੋਨ ਕਰੈਸਰ ਵਾਲਿਆਂ ਨੂੰ ਵੱਖਰੇ ਤੋਰ ਤੇ ਬੁਲਾਇਆ ਗਿਆ ਅਤੇ ਸੁੰਦਰ ਚੱਕ ਕੀੜੀ ਵਾਲਾ ਰੋਡ ਸਟੋਨ ਕਰੈਸਰਾਂ ਵੱਲੋਂ ਆਵਾਜਾਈ ਕਰਕੇ ਕਾਫੀ ਖਸਤਾ ਹਾਲਤ ਵਿੱਚ ਹੈ ਬਾਰੇ ਚਰਚਾ ਕੀਤੀ ਗਈ  ਅਤੇ ਰੋਡ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਾਰੇ ਜਾਣੂ ਕਰਵਾਇਆ ਗਿਆ ਤਾਂ ਇਸ ਮੋਕੇ ਤੇ ਸਟੋਨ ਕਰੈਸਰ ਦੇ ਮਾਲਿਕਾਂ ਵੱਲੋਂ ਕਿਹਾ ਗਿਆ ਕਿ ਉਨ•ਾਂ ਵੱਲੋਂ ਉਕਤ ਮਾਰਗ ਆਪਣੇ ਵੱਲੋਂ ਬਣਾਈ ਜਾਵੇਗੀ ਤਾਂ ਜੋ ਆਮ ਜਨਤਾ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। 
ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੜਕ ਦੀ ਗੁਣਵੱਤਾਂ ਦੀ ਜਾਂਚ ਲਈ ਇੱਕ ਕਮੇਟੀ ਗਠਿਤ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਉਕਤ ਸੜਕ ਦੇ ਨਿਰਮਾਣ ਕਾਰਜ ਵਿੱਚ ਕਾਰਜਕਾਰੀ ਇੰੰਜੀਨੀਅਰ ਮੰਡੀ ਬੋਰਡ ਪਠਾਨਕੋਟ ਅਤੇ ਕਾਰਜਕਾਰੀ ਇੰਜੀਨੀਅਰ ਪੀ.ਡਬਲਯੂ.ਡੀ.(ਬੀ.ਐਂਡ.ਆਰ.) ਪਠਾਨਕੋਟ ਆਪਣਾ ਪੂਰਨ ਸਹਿਯੋਗ ਦੇਣਗੇ। 
ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲ•ਾ ਪਠਾਨਕੋਟ ਦੀ ਹਦੂਦ ਅੰਦਰ ਕੋਈ ਹੋਰ ਸੜਕ ਕਰੈਸਰਾਂ ਕਾਰਨ ਟੁੱਟੀ ਹੈ ਤਾਂ ਉਸ ਦੀ ਰਿਪੋਰਟ ਵੀ ਤਿੰਨ ਮੈਂਬਰੀ ਕਮੇਟੀ ਵੱਲੋਂ ਇੱਕ ਮਹੀਨੇ ਦੇ ਅੰਦਰ ਅੰਦਰ ਪੇਸ ਕੀਤੀ ਜਾਵੇਗੀ। ਇਸ ਮੰਤਵ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਸੁਪਰਡੈਂਟ ਇੰਜੀਨੀਅਰ ਪੀ. ਡਬਲਯੂ.ਡੀ. ਦੀ ਪ੍ਰਧਾਨਗੀ ਹੇਠ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ ਪਠਾਨਕੋਟ ਅਤੇ ਕਾਰਜਕਾਰੀ ਇੰਜੀਨੀਅਰ ਪੀ. ਡਬਲਯੂ. ਡੀ. (ਬੀ.ਐਂਡ. ਆਰ.) ਹੋਣਗੇ। ਅਤੇ ਕਮੇਟੀ ਵੱਲੋਂ ਇਹ ਸੜਕ ਬਨਾਉਂਣ ਲਈ ਵਰਤੇ ਜਾਣ ਵਾਲੇ ਮਟੀਰੀਅਲ ਅਤੇ ਸਪੈਸੀਫਿਕੇਸ਼ਨਾਂ ਨੂੰ ਚੈਂਕ ਕਰੇਗੀ।   

 
© 2016 News Track Live - ALL RIGHTS RESERVED