9 ਜੁਲਾਈ ਨੂੰ ਮੈਗਾ ਰੋਜਗਾਰ ਮੇਲਾ ਲਗਾਇਆ ਜਾ ਰਿਹਾ

Jul 06 2019 04:10 PM
9 ਜੁਲਾਈ ਨੂੰ  ਮੈਗਾ ਰੋਜਗਾਰ ਮੇਲਾ ਲਗਾਇਆ ਜਾ ਰਿਹਾ

ਪਠਾਨਕੋਟ
ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਹਰ ਮਹੀਨੇ 2 ਰੋਜਗਾਰ ਮੇਲੇ ਲਗਵਾ ਕੇ ਬੇਰੋਜਗਾਰ ਪ੍ਰਾਰਥੀਆਂ ਨੂੰ ਰੋਜਗਾਰ ਮਹੁੱਈਆ ਕਰਵਾਉਂਣ ਵਿਚ ਮਹੱਤਵ ਪੂਰਨ ਭੂਮਿਕਾ ਨਿਭਾ ਰਿਹਾ ਹੈ। ਇਹ ਜਾਣਕਾਰੀ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ-ਸੀ.ਈ.ਓ. ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ,  ਪਠਾਨਕੋਟ ਜਿਲ•ਾ ਰੋਜਗਾਰ ਦੀ ਸਥਾਪਨਾ ਹੋਣ ਉਪਰੰਤ ਹੁਣ ਤੱਕ ਪਠਾਨਕੋਟ ਜਿਲ•ੇ ਦੇ ਲਗਭਗ 2000 ਹਜਾਰ ਪ੍ਰਾਰਥੀਆਂ ਨੂੰ ਰੋਜਗਾਰ ਮੁਹਈਆ ਕਰਵਾਇਆ ਜਾ ਚੁੱਕਾ ਹੈ। ਊਨ•ਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜਗਾਰ ਅਧੀਨ 9 ਜੁਲਾਈ 2019 ਨੂੰ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਕਮਰਾ ਨੰ: 352 ਜਿਲ•ਾ ਪ੍ਰਬੰਧਕੀ ਕੰਪਲੈਕਸ, ਮਲਿਕਪੁਰ ਚੌਕ, ਪਠਾਨਕੋਟ ਵਿਖੇ ਮੈਗਾ ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ, ਇਸ ਲਈ ਚਾਹਵਾਨ ਲੜਕੇ/ਲੜਕੀਆਂ 9 ਜੁਲਾਈ 2019  ਨੂੰ ਸਵੇਰੇ 10:00 ਵਜੇ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ,ਪਠਾਨਕੋਟ, ਵਿਖੇ ਪਹੁਚੰਣ। ਇਸ ਮੇਲੇ ਵਿਚ 5 ਕੰਪਨੀਆਂ ਹਿੱਸਾ ਲੈ ਰਹੀਆਂ ਹਨ, ਜਿਨ•ਾਂ ਵੱਲੋਂ 200 ਤੋਂ ਵੱਧ ਪ੍ਰਾਰਥੀਆਂ ਨੂੰ ਵੱਖ-ਵੱਖ ਕਿੱਤਿਆਂ ਵਿਚ ਰੋਜਗਾਰ ਮੁਹੇਈਆ ਕਰਵਾਇਆ ਜਾਵੇਗਾ, ਜਿਵੇਂ ਕਿ ਸਕਿਉਰਟੀ ਗਾਰਡ, ਸੇਲਜ਼ ਐਕਜੀਕਿਉਟਿਵ, ਮਸ਼ੀਨ ਉਪਰੇਟਰ, ਕਾਮਨ ਸਰਵਿਸ ਸੈਟਂਰ ਐਗਜੀਕਿਉਟਿਵ ਅਤੇ ਡਲੀਵਰੀ ਪਾਰਟਨਰ ਦੀ ਲੋੜ ਹੈ, ਆਦਿ। ਰੋਜਗਾਰ ਪ੍ਰਾਪਤ ਕਰਨ ਦੇ ਚਾਹਵਾਨ ਪ੍ਰਾਰਥੀ( ਲੜਕੇ/ਲੜਕੀਆਂ) ਜਿਨ•ਾਂ ਦੀ ਉਮਰ 18 ਸਾਲ ਤੋਂ ਵੱਧ ਹੈ , ਇਸ ਮੈਗਾ ਰੋਜਗਾਰ ਮੇਲੇ ਵਿਚ ਹਿੱਸਾ ਲੈ ਸਕਦੇ ਹਨ। ਉਨ•ਾਂ ਕਿਹਾ ਕਿ ਪ੍ਰਾਰਥੀ ਅਪਣੀ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ ਅਤੇ ਪਹਚਾਣ ਪੱਤਰ ਨਾਲ ਲੈ ਕੇ ਆਉਣ ਮਸ਼ੀਨ ਉਪਰੇਟਰ ਦੀ ਅਸਾਮੀ ਲਈ ਕੇਵਲ ਲੜਕੀਆਂ ਜੋ ਕਿ ਅਠਵੀਂ ਪਾਸ ਤੋਂ ਬਾਰਵੀਂ ਪਾਸ ਹੋਵੇ ਉਹ ਹਿੱਸਾ ਲੈ ਸਕਦੀਆਂ ਹਨ। ਬਾਕੀ ਅਸਾਮੀਆਂ ਲਈ ਯੋਗਤਾ ਦਸਵੀਂ ਪਾਸ ਤੋਂ ਪੋਸਟ ਗਰੈਜੁਏਟ ਤੱਕ ਹੈ। ਜਿਲ•ੇ ਦੇ ਬੇਰੋਜਗਾਰ ਪ੍ਰਾਰਥੀ ਇਸ ਰੋਜਗਾਰ ਮੇਲੇ ਦਾ ਵੱਧ ਤੋਂ ਵੱਧ ਲਾਭ ਲੈਣ।  

© 2016 News Track Live - ALL RIGHTS RESERVED