ਵਿਧਾਇਕ ਪਠਾਨਕੋਟ ਸ੍ਰੀ ਅਮਿਤ ਵਿੱਜ ਨੇ ਕੀਤਾ “ਨਾਨਕ ਬਗੀਚੀ” ਦਾ ਉਦਘਾਟਣ

Jul 06 2019 04:10 PM
ਵਿਧਾਇਕ ਪਠਾਨਕੋਟ ਸ੍ਰੀ ਅਮਿਤ ਵਿੱਜ ਨੇ ਕੀਤਾ “ਨਾਨਕ ਬਗੀਚੀ” ਦਾ ਉਦਘਾਟਣ


ਪਠਾਨਕੋਟ

ਅੱਜ ਵਿਧਾਇਕ ਹਲਕਾ ਪਠਾਨਕੋਟ ਸ੍ਰੀ ਅਮਿਤ ਵਿੱਜ, ਜਿਲ•ਾ ਪ੍ਰਸਾਸਨ ਅਤੇ  ਵਣ ਵਿਭਾਗ ਦੇ ਉਪਰਾਲਿਆਂ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਵਿਸ਼ੇਸ ਪ੍ਰੋਗਰਾਮ ਕਰਵਾਇਆ ਗਿਆ। ਜਿਸ ਅਧੀਨ ਪਠਾਨਕੋਟ ਦੇ ਡਲਹੋਜੀ ਰੋਡ ਤੇ ਸਥਿਤ ਸ੍ਰੀ ਰਾਮ ਸਰਨਮ ਕਲੋਨੀ ਮੋੜ ਦੇ ਨਜਦੀਕ 550 ਪੋਦੇ ਲਗਾ ਕੇ “ਨਾਨਕ ਬਗੀਚੀ” ਦਾ ਉਦਘਾਟਨ ਕੀਤਾ ਗਿਆ। ਜਿਕਰਯੋਗ ਹੈ ਕਿ ਅੱਜ “ਨਾਨਕ ਬਗੀਚੀ” ਵਿੱਚ 160 ਮੀਟਰ ਸਕਿਊਅਰ ਦੇ ਸਥਾਨ ਵਿੱਚ ਕਰੀਬ 40 ਵੱਖ ਵੱਖ ਕਿਸਮਾਂ ਦੇ 550 ਪੋਦੇ ਲਗਾਏ ਗਏ ਹਨ। ਇਸ ਬਗੀਚੀ ਦੇ ਚਾਰੇ ਪਾਸੇ ਕੰਡਿਆਂ ਵਾਲੀ ਤਾਰ ਲਗਾਈ ਗਈ ਹੈ ਅਤੇ ਪੋਦਿਆਂ ਦੀ ਸੁਰੱਖਿਆ ਅਤੇ ਪਾਣੀ ਦੇ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। 
ਇਸ ਪ੍ਰੋਗਰਾਮ ਵਿੱਚ ਸ੍ਰੀ ਅਮਿਤ ਵਿੱਜ ਵਿਧਾਇਕ ਪਠਾਨਕੋਟ, ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਪੂਜਨੀਏ ਸ੍ਰੀ ਸ੍ਰੀ 1008 ਮਹਾ ਮੰਡਲੇਸਵਰ ਸਵਾਮੀ  ਦਿਵਿਆ ਨੰਦ ਪੂਰੀ ਜੀ ਮਹਾਰਾਜ ਸਾਹਪੁਰਕੰਡੀ ਵਾਲੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਅੱਜ ਪਠਾਨਕੋਟ ਵਾਸਿਆਂ ਨੂੰ ਸਮਰਪਿਤ “ਨਾਨਕ ਬਗੀਚੀ” ਦਾ ਉਦਘਾਟਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੰਜੀਵ ਤਿਵਾੜੀ ਵਣ ਮੰਡਲ ਅਫਸ਼ਰ ਪਠਾਨਕੋਟ, ਨਰੇਸ ਕੁਮਾਰ ਐਸ.ਡੀ.ਓ. ਲੋਕ ਨਿਰਮਾਣ ਵਿਭਾਗ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਇੰਦਰਜੀਤ ਗੁਪਤਾ ਪ੍ਰਧਾਨ ਜਿਲ•ਾ ਵਪਾਰ ਮੰਡਲ ਪਠਾਨਕੋਟ, ਸਮੀਰ ਸਾਰਧਾ ਮੁੱਖ ਵਕਤਾ, ਅਜੈ ਸਰਮਾ ਐਡਵੋਕੇਟ , ਅਜੈ ਬਾਗੀ, ਜਤਿੰਦਰ ਮਹਾਜਨ ਅਤੇ ਹੋਰ ਵੀ ਸੰਸਥਾ ਦੇ ਨੁਮਾਇੰਦੇ ਹਾਜ਼ਰ ਸਨ। 
ਸਮਾਰੋਹ ਦੇ ਅਰੰਭ ਵਿੱਚ ਮੁੱਖ ਮਹਿਮਾਨਾਂ ਵੱਲੋਂ ਵੱਲੋਂ ਪਰਦਾ ਹਟਾ ਕੇ ਨਾਨਕ ਬਗੀਚੀ ਦਾ ਉਦਘਾਟਣ ਕੀਤਾ ਗਿਆ ਅਤੇ ਇਸ ਮਗਰੋਂ ਉਨ•ਾਂ ਵੱਲੋਂ ਨਾਨਕ ਬਗੀਚੀ ਵਿੱਚ ਪੋਦੇ ਵੀ ਲਗਾਏ ਗਏ। ਇਸ ਮੋਕੇ ਤੇ ਉਨ•ਾਂ ਦੱਸਿਆ ਕਿ ਨਾਨਕ ਬਗੀਚੀ ਦੀ ਦੇਖ ਭਾਲ ਸਰਧਾਧਾਮ ਸਾਹਪੁਰਕੰਡੀ ਵੱਲੋਂ ਕੀਤੀ ਜਾਵੇਗੀ।  
            ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਵਧੀਆ ਤਕਨੀਕ ਹੈ ਜਿਸ ਨੂੰ “ਮੀਆਵਾਕੀ” ਕਿਹਾ ਜਾਂਦਾ ਹੈ, ਜੋ ਕਿ ਇੱਕ ਸਾਇੰਸਦਾਨ ਦੇ ਨਾਮ ਤੇ ਤਕਨੀਕ ਵਿਕਸਿਕ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਇਹ ਤਕਨੀਕ ਵਿਦੇਸਾਂ ਵਿੱਚ ਕਾਫੀ ਮਸਹੂਰ ਹੈ ਅਤੇ ਇਸੇ ਹੀ ਤਰਜ ਤੇ ਅੱਜ ਪਠਾਨਕੋਟ ਸਹਿਰ ਵਿੱਚ ਇਸ ਦਾ ਅਰੰਭ ਕੀਤਾ ਗਿਆ ਹੈ ਜਿਸ ਅਧੀਨ ਇੱਕ ਹੀ ਸਥਾਨ ਤੇ ਘੱਟ ਦੂਰੀ ਤੇ ਇਸ ਲਈ ਬਹੁਤ ਜਿਆਦਾ ਪੋਦੇ ਲਗਾਏ ਜਾਂਦੇ ਹਨ ਕਿ ਪੋਦੇਆਂ ਦੀਆਂ ਜੜ•ਾਂ ਆਪਸ ਵਿੱਚ ਪੂਰੀ ਤਰ•ਾਂ ਨਾਲ ਪਕੜ ਬਣਾ ਲੈਣ। ਉਨ•ਾਂ ਦੱਸਿਆ ਕਿ ਇਸ ਤਰ•ਾਂ ਦੀ ਤਕਨੀਕ ਨਾਲ ਜਿੱਥੇ ਪੋਦੇ ਦੇ ਦਰੱਖਤ ਬਣਨ ਤੇ ਇਸ ਦੀ ਮਜਬੂਤੀ ਵੱਧ ਜਾਂਦੀ ਹੈ ਉੱਥੇ ਹੀ ਇਸ ਤੋਂ ਆਕਸੀਜਨ ਵੀ ਵੱਧ ਮਾਤਰਾਂ ਵਿੱਚ ਪ੍ਰਾਪਤ ਹੁੰਦੀ ਹੈ। ਉਨ•ਾਂ ਕਿਹਾ ਕਿ ਉਨ•ਾਂ ਵੱਲੋਂ ਆਉਂਣ ਵਾਲੇ ਸਮੇਂ ਦੋਰਾਨ ਪਠਾਨਕੋਟ ਅੰਦਰ ਕਰੀਬ 15-20 ਅਜਿਹੇ ਸਥਾਨਾਂ ਦੀ ਚੋਣ ਕੀਤੀ ਜਾਵੇਗੀ ਜਿੱਥੇ ਕਿਸੇ ਹੋਰ ਪ੍ਰੋਜੈਕਟ ਨੂੰ ਨਹੀਂ ਬਣਾਇਆ ਜਾ ਸਕਦਾ ਉੱਥੇ ਨਾਨਕ ਬਗੀਚੀਆਂ ਦਾ ਨਿਰਮਾਣ ਕੀਤਾ ਜਾਵੇਗਾ, ਤਾਂ ਜੋ ਪਠਾਨਕੋਟ ਸਿਟੀ ਪੂਰੀ ਤਰ•ਾਂ ਨਾਲ ਸਾਫ ਅਤੇ ਤੰਦਰੁਸਤ ਰਿਹ ਸਕੇ। 
ਇਸ ਮੋਕੇ ਤੇ ਪੂਜਨੀਏ ਸ੍ਰੀ ਸ੍ਰੀ 1008 ਮਹਾ ਮੰਡਲੇਸਵਰ ਸਵਾਮੀ  ਦਿਵਿਆ ਨੰਦ ਪੂਰੀ ਜੀ ਮਹਾਰਾਜ ਸਾਹਪੁਰਕੰਡੀ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਪੰਜਾਬ ਸਰਕਾਰ ਦਾ ਵੀ ਬਹੁਤ ਧੰਨਵਾਦ ਕਰਦੇ ਹਨ ਕਿ ਅਜਿਹੇ ਪ੍ਰੋਜੈਕਟ ਉਲੀਕ ਕੇ ਜੋ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਹਲਕਾ ਪਠਾਨਕੋਟ ਵਿਧਾਇਕ ਸ੍ਰੀ ਅਮਿਤ ਵਿੱਜ ਜੋ ਕਿ ਇੱਕ ਵਧੀਆ ਪ੍ਰੋਜੈਕਟ ਪਠਾਨਕੋਟ ਦੇ ਲੋਕਾਂ ਲਈ ਲੈ ਕੇ ਆਏ ਹਨ ਉਨ•ਾਂ ਵੱਲੋਂ ਇਸ ਪ੍ਰੋਜੈਕਟ ਵਿੱਚ ਹਰ ਤਰ•ਾਂ ਦਾ ਸਹਿਯੋਗ ਦਿੱਤਾ ਜਾਵੇਗਾ। 
ਇਸ ਮੋਕੇ ਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ ਸਾਲ ਨੂੰ ਸਮਰਪਿਤ ਪ੍ਰੋਜੈਕਟ ਉਲੀਕੇ ਗਏ ਹਨ ਇਹ ਪ੍ਰਸੰਸਾ ਯੋਗ ਹਨ। ਜਿਸ ਅਧੀਨ ਜਿਲ•ਾ ਪਠਾਨਕੋਟ ਦੇ ਹਰੇਕ ਪਿੰਡ ਅੰਦਰ 550 ਪੋਦੇ ਜੁਲਾਈ ਅਤੇ ਅਗਸਤ ਮਹੀਨਿਆਂ ਦੋਰਾਨ ਲਗਾਏ ਜਾਣੇ ਹਨ। ਉਨ•ਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਜਿਲ•ੇ, ਆਪਣੇ ਸੂਬੇ ਅਤੇ ਆਪਣੇ ਦੇਸ ਨੂੰ ਹਰਿਆ ਭਰਿਆ ਰੱਖਣ ਦੇ ਲਈ ਜਿਆਦਾ ਤੋਂ ਜਿਆਦਾ ਪੋਦੇ ਲਗਾਓ ਤਾਂ ਜੋ ਅਸੀਂ ਪੂਰੀ ਤਰ•ਾਂ ਨਾਲ ਤੰਦਰੁਸਤ ਰਿਹ ਸਕੀਏ। 

© 2016 News Track Live - ALL RIGHTS RESERVED