ਕੈਂਸਰ ਤੇ ਮੈਡੀਕਲ ਜਾਂਚ ਕੈਂਪ ਲਗਾਇਆ

Jul 08 2019 04:16 PM
ਕੈਂਸਰ ਤੇ ਮੈਡੀਕਲ ਜਾਂਚ ਕੈਂਪ ਲਗਾਇਆ

ਪਠਾਨਕੋਟ

ਪੀ.ਸੀ.ਟੀ ਹਿਊਮੈਨਿਟੀ ਵਲੋਂ ਸੰਸਥਾ ਦੇ ਸੰਸਥਾਪਕ ਜੋਗਿੰਦਰ ਸਿੰਘ ਸਲਾਰੀਆ ਦੀ ਦੇਖਰੇਖ ਹੇਠ ਕੈਂਸਰ ਤੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਜਿਸ ਵਿਚ ਡਿਪਟੀ ਕਮਿਸ਼ਨਰ ਰਾਮਵੀਰ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਨ੍ਹਾਂ ਨੇ ਰੀਬਨ ਕੱਟ ਕੇ ਕੈਂਪ ਦੀ ਸ਼ੁਰੂਆਤ ਕੀਤੀ | ਸੰਸਥਾ ਦੇ ਸੰਸਥਾਪਕ ਜੋਗਿੰਦਰ ਸਿੰਘ ਸਲਾਰੀਆ ਨੇ ਦੱਸਿਆ ਕਿ ਸੰਸਥਾ ਵਲੋਂ ਡਾ: ਕੇ.ਡੀ ਸਿੰਘ ਅੱਖਾ ਦਾ ਹਸਪਤਾਲ, ਸਟਾਰ ਪੈਥ ਲੈਬ ਪਠਾਨਕੋਟ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਹੈ | ਜਿਸ ਵਿਚ ਆਧੁਨਿਕ ਮਸ਼ੀਨਾਂ ਨਾਲ ਲੈਸ ਚਾਰ ਗੱਡੀਆਂ 'ਚ ਵਰਲਡ ਕੈਂਸਰ ਕੇਅਰ ਹਸਪਤਾਲ ਸੇਵਾਵਾਂ ਦੀ ਡਾਕਟਰਾਂ ਦੀ ਟੀਮ ਵਲੋਂ 520 ਲੋਕਾਂ ਦੀ ਜਾਂਚ ਕੀਤੀ ਗਈ ਅਤੇ ਉਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ | ਕੈਂਪ ਦੌਰਾਨ ਇੰਟਰਨੈਸ਼ਨਲ ਗਾਇਕ ਮਾਸਟਰ ਸਲੀਮ ਨੇ ਵੀ ਲੋਕਾਂ ਨੂੰ ਜਾਗਰੂਕ ਕੀਤਾ | ਇਸ ਮੌਕੇ ਡਾ: ਕੇ.ਡੀ, ਡਾ: ਜੇ.ਪੀ ਸਿੰਘ, ਵਿਜੇ ਪਾਸੀ, ਚੇਅਰਮੈਨ ਸੀ.ਐਸ ਲਾਇਲਪੁਰੀ, ਲਾਈਨ ਵਿਜੇ ਪਾਸੀ, ਅਵਤਾਰ ਅਬਰੋਲ, ਰਾਜੀਵ ਖੋਸਲਾ, ਕੇੇਵਲ ਕਿਸ਼ਨ ਮਹਾਜਨ, ਸਮੀਰ ਗੁਪਤਾ, ਸਤਨਾਮ ਸਿੰਘ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED