ਸਮਿਤੀ ਵਲੋਂ 27 ਜੁਲਾਈ ਨੂੰ ਪਠਾਨਕੋਟ ਦੇ ਜ਼ਿਲ੍ਹਾ ਬਣਨ ਦੀ ਵਰ੍ਹੇਗੰਢ ਧੂਮਧਾਮ ਨਾਲ ਮਨਾਈ ਜਾਵੇਗੀ

Jul 09 2019 01:43 PM
ਸਮਿਤੀ ਵਲੋਂ 27 ਜੁਲਾਈ ਨੂੰ ਪਠਾਨਕੋਟ ਦੇ ਜ਼ਿਲ੍ਹਾ ਬਣਨ ਦੀ ਵਰ੍ਹੇਗੰਢ ਧੂਮਧਾਮ ਨਾਲ ਮਨਾਈ ਜਾਵੇਗੀ

ਪਠਾਨਕੋਟ

ਪਠਾਨਕੋਟ ਜ਼ਿਲ੍ਹਾ ਬਣਾਓ ਸੰਘਰਸ਼ ਸਮਿਤੀ ਦੀ ਮੀਟਿੰਗ ਹੈਪੀ ਹਾਈ ਸਕੂਲ ਪਠਾਨਕੋਟ ਵਿਖੇ ਕਮੇਟੀ ਪ੍ਰਧਾਨ ਐੱਸ.ਐੱਸ. ਬਾਵਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪਠਾਨਕੋਟ ਦੇ ਜ਼ਿਲ੍ਹਾ ਬਣਨ ਦੀ ਵਰ੍ਹੇਗੰਢ ਨੂੰ ਮਨਾਉਣ ਸਬੰਧੀ ਕੀਤੇ ਜਾਣ ਵਾਲੇ ਪ੍ਰੋਗਰਾਮ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਪ੍ਰਧਾਨ ਐੱਸ.ਐੱਸ. ਬਾਵਾ ਨੇ ਦੱਸਿਆ ਕਿ ਸਮਿਤੀ ਦੇ ਸੰਘਰਸ਼ ਦੇ ਚੱਲਦੇ ਪਠਾਨਕੋਟ ਨੂੰ 27 ਜੁਲਾਈ ਨੂੰ ਜ਼ਿਲੇ੍ਹ ਦਾ ਦਰਜਾ ਮਿਲਿਆ ਸੀ | ਇਸ ਲਈ ਸਮਿਤੀ ਵਲੋਂ 27 ਜੁਲਾਈ ਨੂੰ ਪਠਾਨਕੋਟ ਦੇ ਜ਼ਿਲ੍ਹਾ ਬਣਨ ਦੀ ਵਰ੍ਹੇਗੰਢ ਧੂਮਧਾਮ ਨਾਲ ਮਨਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਸਮਿਤੀ ਵਲੋਂ ਸਮਾਜ ਨੂੰ ਅਹਿਮ ਯੋਗਦਾਨ ਦੇਣ ਵਾਲੇ ਤਿੰਨ ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਇਸ ਮੌਕੇ ਵਪਾਰ ਮੰਡਲ ਦੇ ਜ਼ਿਲ੍ਹਾ ਇੰਚਾਰਜ ਭਾਰਤ ਮਹਾਜਨ, ਬ੍ਰਾਹਮਣ ਸਭਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸਕੱਤਰ ਬੈਜਨਾਥ ਕੌਸ਼ਲ, ਪਿ੍ੰਸੀਪਲ ਰਾਮ ਮੂਰਤੀ ਸ਼ਰਮਾ, ਸਾਬਕਾ ਕੌਾਸਲਰ ਮਨਜੀਤ ਕੌਰ ਸੰਧੂ, ਬੀ.ਡੀ. ਸ਼ਰਮਾ, ਭਾਰਤ ਮਹਾਜਨ, ਸੰਜੀਵ ਤੇ੍ਰਹਨ, ਡਾ: ਰਾਜ ਠੁਕਰਾਲ, ਸਤੀਸ਼ ਮਹਾਜਨ, ਰਾਕੇਸ਼ ਸ਼ਰਮਾ ਆਦਿ ਤੋਂ ਇਲਾਵਾ ਸਮਿਤੀ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ |

© 2016 News Track Live - ALL RIGHTS RESERVED