ਪਿਛਲੇ 4 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਜ਼ੋਰਦਾਰ ਰੋਸ ਪ੍ਰਦਰਸ਼ਨ

Jul 09 2019 01:43 PM
ਪਿਛਲੇ 4 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਜ਼ੋਰਦਾਰ ਰੋਸ ਪ੍ਰਦਰਸ਼ਨ

ਪਠਾਨਕੋਟ

ਸਵੱਛ ਭਾਰਤ ਮਜ਼ਦੂਰ ਯੂਨੀਅਨ ਵਲੋਂ ਪ੍ਰਧਾਨ ਧਰਮਿੰਦਰ ਠਾਕੁਰ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦਫ਼ਤਰ ਵਿਖੇ ਪਿਛਲੇ 4 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਪ੍ਰਧਾਨ ਧਰਮਿੰਦਰ ਠਾਕੁਰ ਨੇ ਕਿਹਾ ਯੂਨੀਅਨ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ | ਪਰ ਨਿਗਮ ਅਧਿਕਾਰੀ ਤੇ ਮੇਅਰ ਇਸ ਪਾਸੇ ਧਿਆਨ ਨਹੀਂ ਦੇ ਰਹੇ | ਇੱਥੇ ਹੀ ਬੱਸ ਨਹੀਂ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਆਊਟ ਸੋਰਸਿਜ਼ ਕਰਮਚਾਰੀਆਂ ਨੰੂ ਪੱਕਾ ਕੀਤਾ ਜਾਵੇਗਾ ਪਰ ਅੱਜ ਤੱਕ ਕੁਝ ਵੀ ਨਾ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਜੇ ਕਰਮਚਾਰੀਆਂ ਨੰੂ ਤਨਖ਼ਾਹ ਜਲਦ ਨਾ ਦਿੱਤੀ ਤਾਂ ਇਸ ਸੰਘਰਸ਼ ਨੰੂ ਹੋਰ ਤਿੱਖਾ ਕੀਤਾ ਜਾਵੇਗਾ | ਉਨ੍ਹਾਂ ਵੱਖ-ਵੱਖ ਯੂਨੀਅਨਾਂ ਵਲੋਂ ਉਨ੍ਹਾਂ ਦੇ ਸੰਘਰਸ਼ 'ਚ ਹਿੱਸਾ ਲੈਣ ਲਈ ਧੰਨਵਾਦ ਕੀਤਾ | ਇਸ ਮੌਕੇ ਇਲੈਕਟ੍ਰੀਸ਼ਨ ਯੂਨੀਅਨ, ਲੇਬਰ ਯੂਨੀਅਨ, ਡਰਾਈਵਰ ਯੂਨੀਅਨ ਨੇ ਵੀ ਇਸ ਸੰਘਰਸ਼ 'ਚ ਹਿੱਸਾ ਲਿਆ | ਇਸ ਮੌਕੇ ਚੇਅਰਮੈਨ ਉਂਕਾਰ ਸ਼ਰਮਾ, ਉਪ ਚੇਅਰਮੈਨ ਸਤਨਾਮ ਸਿੰਘ ਸੱਤਾ, ਸੀਨੀਅਰ ਉਪ ਪ੍ਰਧਾਨ ਨਰਿੰਦਰ ਕੁਮਾਰ, ਉਪ ਪ੍ਰਧਾਨ ਪਵਨ ਕੁਮਾਰ, ਉਪ ਪ੍ਰਧਾਨ ਰਾਕੇਸ਼ ਕੁਮਾਰ, ਸਕੱਤਰ ਪ੍ਰਦੀਪ ਸ਼ਰਮਾ, ਵਿਨੋਦ ਸ਼ਰਮਾ, ਵਿਸ਼ਾਲ ਕੁਮਾਰ, ਰਜੇਸ਼ਵਰ ਕੁਮਾਰ, ਨਰੇਸ਼, ਰਾਹੁਲ ਸ਼ਰਮਾ, ਸਿਕੰਦਰ ਸਾਬੀ, ਪੰਕਜ, ਵਰਿੰਦਰ ਸਿੰਘ, ਭਾਰਤੀ, ਅਜੇ, ਬਲਬੀਰ ਸੈਣੀ, ਅਨੂਪ ਸ਼ਰਮਾ, ਕੁਲਦੀਪ, ਵਿਸ਼ਾਲ, ਵਿਨੋਦ ਸ਼ਰਮਾ, ਰਵੀ, ਦੀਪਕ ਸੈਣੀ, ਸੰਦੀਪ ਆਦਿ ਵੀ ਹਾਜ਼ਰ ਸਨ |

© 2016 News Track Live - ALL RIGHTS RESERVED