ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ

Jul 10 2019 06:58 PM
ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ

ਪਠਾਨਕੋਟ

ਜ਼ਿਲ•ਾ ਰੋਜ਼ਗਾਰ ਕਾਰੋਬਾਰ ਬਿਊਰੋ ਪਠਾਨਕੋਟ ਵੱਲੋਂ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਦੀ ਲਗਾਤਾਰਤਾ ਵਿੱਚ ਅੱਜ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ 5 ਕੰਪਨੀਆਂ ਨੇ ਭਾਗ ਲਿਆ। ਜਿਸ ਵਿੱਚ ਐਸ.ਆਈ.ਐਸ. ਸਕਿਊਰਿਟੀ ਫਤਿਹਗੜ• ਸਾਹਿਬ, ਹਰਬਲ ਹੈਲਥ ਕੇਅਰ ਅੰਮ੍ਰਿਤਸਰ, ਵਰਧਮਾਨ ਹੁਸ਼ਿਆਰਪੁਰ, ਐਨ.ਆਈ.ਆਈ.ਟੀ. ਪਠਾਨਕੋਟ ਅਤੇ ਸੀ.ਐਸ.ਸੀ. ਈ ਗੋਵਰਨੈਸ ਕੰਪਨੀਆਂ ਸ਼ਾਮਲ ਹੋਈਆਂ।ਇਹ ਜਾਣਕਾਰੀ ਸ਼੍ਰੀ ਪ੍ਰਸ਼ੋਤਮ ਸਿੰਘ ਜ਼ਿਲ•ਾ ਰੋਜ਼ਗਾਰ ਅਫ਼ਸਰ ਨੇ ਦਿੰਦਿਆ ਦੱਸਿਆ ਕਿ ਮੇਲੇ ਵਿੱਚ ਵੱਖ-ਵੱਖ ਪਿੰਡਾਂ ਦੇ 135 ਲੜਕੇ, ਲੜਕੀਆਂ ਨੇ ਹਿੱਸਾ ਲਿਆ। ਜਿਸ ਵਿੱਚ 84 ਪ੍ਰਾਰਥੀਆਂ ਦੀ ਚੋਣ ਕੀਤੀ ਗਈ। ਜਿਸ ਵਿੱਚ ਐਸ.ਆਈ.ਐਸ. ਸਕਿਊਰਿਟੀ ਵੱਲੋਂ 17, ਵਰਧਮਾਨ ਵੱਲੋਂ 14, ਹੈਲਥ ਕੇਅਰ ਵੱਲੋਂ 27, ਸੀ.ਐਸ.ਸੀ. ਵੱਲੋਂ 18 ਅਤੇ ਐਨ.ਆਈ.ਆਈ.ਟੀ. ਪਠਾਨਕੋਟ 8 ਪ੍ਰੀਖਿਆਰਥੀਆਂ ਦੀ ਚੋਣ ਕੀਤੀ ਗਈ। ਚੁਣੇ ਗਏ ਪ੍ਰੀਖਿਆਰਥੀਆਂ ਨੂੰ ਜ਼ਿਲ•ਾ ਰੋਜ਼ਗਾਰ ਅਫ਼ਸਰ ਵੱਲੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰੀਖਿਆਰਥੀਆਂ ਨੂੰ ਆਪਣਾ ਕੰਮ ਮਿਹਨਤ ਅਤੇ ਲਗਨ ਨਾਲ ਕਰਨਾ ਚਾਹੀਦਾ ਹੈ। ਉਨ•ਾਂ ਨੇ ਮੇਲੇ ਵਿੱਚ ਆਏ ਹੋਏ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੇਲੇ ਵਿੱਚ ਸਰਵਸ਼੍ਰੀ ਰਾਕੇਸ਼ ਕੁਮਾਰ ਪਲੇਸਮੈਂਟ ਅਫ਼ਸਰ, ਸ਼੍ਰੀਮਤੀ ਸੀਮਾ ਦੇਵੀ ਡੀ.ਜੀ.ਸੀ. ਅਤੇ ਸਮੂਹ ਰੋਜ਼ਗਾਰ ਦਫ਼ਤਰ ਦਾ ਸਟਾਫ਼ ਹਾਜ਼ਰ ਸੀ। ਰੋਜ਼ਗਾਰ ਦਫ਼ਤਰ ਵੱਲੋਂ ਅਗਲਾ ਮੇਲਾ 24 ਜੁਲਾਈ, 2019 ਨੂੰ ਲਗਾਇਆ ਜਾਵੇਗਾ।

© 2016 News Track Live - ALL RIGHTS RESERVED