ਜ਼ਿਲ•ਾ ਪਠਾਨਕੋਟ ਦੇ ਹਰੇਕ ਪਿੰਡ ਅੰਦਰ 550 ਪੋਦੇ ਲਗਾਉਂਣ ਦੀਆਂ ਤਿਆਰੀਆਂ ਮੁਕੰਮਲ—ਅਮਿਤ ਵਿੱਜ

Jul 10 2019 06:58 PM
ਜ਼ਿਲ•ਾ ਪਠਾਨਕੋਟ ਦੇ ਹਰੇਕ ਪਿੰਡ ਅੰਦਰ 550 ਪੋਦੇ ਲਗਾਉਂਣ ਦੀਆਂ ਤਿਆਰੀਆਂ ਮੁਕੰਮਲ—ਅਮਿਤ ਵਿੱਜ


 

ਪਠਾਨਕੋਟ 

ਪੰਜਾਬ ਸਰਕਾਰ ਵੱਲੋਂ ਸਾਲ 2019 ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪਰਬ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹਰੇਕ ਪਿੰਡ ਦੇ ਅੰਦਰ 550 ਪੋਦੇ ਲਗਾਉਂਣ ਦੀ ਪ੍ਰੀਕਿਆ ਅਰੰਭੀ ਗਈ ਹੈ ਜਿਸ ਅਧੀਨ ਸਾਲ 2019 ਦੇ ਜੁਲਾਈ ਅਤੇ ਅਗਸਤ ਮਹੀਨੇ ਦੋਰਾਨ ਹਰੇਕ ਪਿੰਡ ਅੰਦਰ ਕਰੀਬ 550 ਪੋਦੇ ਲਗਾ ਕੇ ਜ਼ਿਲ•ਾ ਪਠਾਨਕੋਟ ਨੂੰ ਹਰਿਆ ਭਰਿਆ ਕੀਤਾ ਜਾਵੇਗਾ। ਇਹ ਜਾਣਕਾਰੀ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਦਿੱਤੀ। ਉਨ•ਾਂ ਕਿਹਾ ਕਿ ਪਿੰਡਾਂ ਵਿੱਚ ਲਗਾਏ ਜਾ ਰਹੇ ਪੋਦਿਆਂ ਨਾਲ ਜਿੱਥੇ ਲੋਕਾਂ ਨੂੰ ਸਿਹਤ ਪੱਖੋਂ ਵਧੀਆ ਵਾਤਾਵਰਣ ਮਿਲੇਗਾ ਇਸ ਦੇ ਨਾਲ ਹੀ ਜਮੀਨ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਵਿੱਚ ਵੀ ਸੁਧਾਰ ਹੋਵੇਗਾ।  
ਸ੍ਰੀ ਅਮਿਤ ਵਿੱਜ ਵਿਧਾਇਕ ਪਠਾਨਕੋਟ ਕਿਹਾ ਕਿ ਜਿਲ•ਾ ਪਠਾਨਕੋਟ ਅੰਦਰ ਸਥਿਤ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਵੱਲੋਂ ਜੰਗਲਾਤ ਵਿਭਾਗ ਨਾਲ ਤਾਲਮੇਲ ਕਰਕੇ  ਜ਼ਿਲ•ੇ ਦੀ ਧਰਤ ਨੂੰ ਹਰਿਆ ਭਰਿਆ ਕਰਨ ਵਿੱਚ ਆਪਣਾ ਪੂਰਨ ਸਹਿਯੋਗ ਦਿੱਤਾ ਜਾਵੇਗਾ। ਉਨ•ਾ ਕਿਹਾ ਕਿ ਇਸ ਪ੍ਰੋਜੈਕਟ ਦੇ ਅਧੀਨ ਪਿਛਲੇ ਦੋ ਮਹੀਨਿਆਂ ਦੋਰਾਨ ਹਰੇਕ ਪਿੰਡਾਂ ਵਿੱਚ ਪਹਿਲਾ ਸਥਾਨ ਨਿਰਧਾਰਤ ਕੀਤੇ ਗਏ ਸਨ ਅਤੇ ਉਸ ਤੋਂ ਬਾਅਦ ਪਿੰਡਾਂ ਅੰਦਰ ਪੋਦੇ ਲਗਾਉਂਣ ਦੇ ਲਈ ਖੱਡੇ ਪੁੱਟੇ ਗਏ ਸਨ। ਜਿਸ ਅਧੀਨ ਹੁਣ ਸਾਰੇ ਪਿੰਡਾਂ ਅੰਦਰ 550 ਪੋਦੇ ਲਗਾਉਂਣ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਉਨ•ਾਂ ਦੱÎਸਿਆ ਕਿ ਆਉਂਣ ਵਾਲੇ ਕਰੀਬ ਦੋ ਮਹੀਨਿਆ ਦੇ ਅੰਦਰ ਜ਼ਿਲ•ਾ ਪਠਾਨਕੋਟ ਦੇ ਸਾਰੇ ਪਿੰਡਾਂ ਅੰਦਰ ਕਰੀਬ ਢਾਈ ਲੱਖ ਤੋਂ ਜਿਆਦਾ ਪੋਦੇ ਲਗਾਉਂਣ ਦੀ ਪ੍ਰੀਕ੍ਰਿਆਂ ਦਾ ਆਰੰਭ ਕੀਤਾ ਜਾਣਾ ਹੈ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਕਿਹਾ ਕਿ ਜਿਲ•ਾ ਪਠਾਨਕੋਟ ਵਿੱਚ ਨਾਨਕ ਬਗੀਚੀਆਂ ਬਣਾਉਂਣ ਦੀ ਪ੍ਰੀਕ੍ਰਿਆ ਵੀ ਅਰੰਭ ਕੀਤੀ ਗਈ ਹੈ ਇਹ ਇੱਕ ਬਹੁਤ ਹੀ ਵਧੀਆ ਤਕਨੀਕ ਹੈ ਜਿਸ ਨੂੰ “ਮੀਆਵਾਕੀ” ਕਿਹਾ ਜਾਂਦਾ ਹੈ, ਜੋ ਕਿ ਇੱਕ ਸਾਇੰਸਦਾਨ ਦੇ ਨਾਮ ਤੇ ਤਕਨੀਕ ਵਿਕਸਿਕ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਇਹ ਤਕਨੀਕ ਵਿਦੇਸਾਂ ਵਿੱਚ ਕਾਫੀ ਮਸਹੂਰ ਹੈ ਅਤੇ ਇਸੇ ਹੀ ਤਰਜ ਤੇ ਜਿੱਥੇ ਪੂਰੇ ਪੰਜਾਬ ਅੰਦਰ 175 ਨਾਨਕ ਬਗੀਚੀਆਂ ਬਣਾਉਂਣ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਇਸ ਅਧੀਨ ਉਨ•ਾਂ ਦਾ ਉਪਰਾਲਾ ਹੈ ਕਿ ਜਿਲ•ਾ ਪਠਾਨਕੋਟ ਅੰਦਰ ਵੀ ਨਾਨਕ ਬਗੀਚੀਆਂ ਬਣਾਈਆਂ ਜਾਣ। ਜਿਸ ਅਧੀਨ ਪਹਿਲੀ ਨਾਨਕ ਬਗੀਚੀ ਡਲਹੋਜੀ ਰੋਡ ਸਥਿਤ ਸ੍ਰੀ ਰਾਮ ਸ਼ਰਨਮ ਕਾਲੋਨੀ ਦੇ ਨਜਦੀਕ ਵਣ ਵਿਭਾਗ ਦੀ ਜਮੀਨ ਤੇ ਬਣਾਈ ਗਈ ਹੈ। ਉਨ•ਾਂ ਦੱਸਿਆ ਕਿ ਨਾਨਕ ਬਗੀਚੀ ਵਿੱਚ ਇੱਕ ਹੀ ਸਥਾਨ ਤੇ ਘੱਟ ਦੂਰੀ ਤੇ ਇਸ ਲਈ ਬਹੁਤ ਜਿਆਦਾ ਪੋਦੇ ਲਗਾਏ ਜਾਂਦੇ ਹਨ ਤਾਂ ਜੋ ਪੋਦਿਆਂ ਦੀਆਂ ਜੜ•ਾਂ ਆਪਸ ਵਿੱਚ ਪੂਰੀ ਤਰ•ਾਂ ਨਾਲ ਪਕੜ ਬਣਾ ਲੈਣ। ਉਨ•ਾਂ ਦੱਸਿਆ ਕਿ ਇਸ ਤਰ•ਾਂ ਦੀ ਤਕਨੀਕ ਨਾਲ ਜਿੱਥੇ ਪੋਦੇ ਦੇ ਦਰੱਖਤ ਬਣਨ ਤੇ ਇਸ ਦੀ ਮਜਬੂਤੀ ਵੱਧ ਜਾਂਦੀ ਹੈ ਉੱਥੇ ਹੀ ਇਸ ਤੋਂ ਆਕਸੀਜਨ ਵੀ ਵੱਧ ਮਾਤਰਾਂ ਵਿੱਚ ਪ੍ਰਾਪਤ ਹੁੰਦੀ ਹੈ। ਉਨ•ਾਂ ਕਿਹਾ ਕਿ ਉਨ•ਾਂ ਵੱਲੋਂ ਆਉਂਣ ਵਾਲੇ ਸਮੇਂ ਦੋਰਾਨ ਪਠਾਨਕੋਟ ਅੰਦਰ ਕਰੀਬ 15-20 ਅਜਿਹੇ ਸਥਾਨਾਂ ਦੀ ਚੋਣ ਕੀਤੀ ਜਾਵੇਗੀ ਜਿੱਥੇ ਕਿਸੇ ਹੋਰ ਪ੍ਰੋਜੈਕਟ ਨੂੰ ਨਹੀਂ ਬਣਾਇਆ ਜਾ ਸਕਦਾ, ਉੱਥੇ ਨਾਨਕ ਬਗੀਚੀਆਂ ਦਾ ਨਿਰਮਾਣ ਕੀਤਾ ਜਾਵੇਗਾ, ਤਾਂ ਜੋ ਪਠਾਨਕੋਟ ਸਿਟੀ ਪੂਰੀ ਤਰ•ਾਂ ਨਾਲ ਸਾਫ ਅਤੇ ਤੰਦਰੁਸਤ ਰਹਿ ਸਕੇ।
ਉਨ•ਾਂ ਜ਼ਿਲ•ਾ ਪਠਾਨਕੋਟ ਦੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਵਧੀਆ ਮੌਸਮ ਹੈ ਜਿਸ ਵਿੱਚ ਪੋਦਾ ਲਗਾਇਆ ਜਾਂਦਾ ਹੈ। ਉਨ•ਾਂ ਲੋਕਾਂ ਨੂੰ ਜਾਗਰੁਕ ਕਰਦਿਆਂ ਕਿਹਾ ਕਿ ਸਾਡਾ ਕੁਦਰਤ ਦੇ ਪ੍ਰਤੀ ਫਰਜ ਬਣਦਾ ਹੈ ਕਿ ਅਸੀਂ ਜਿਆਦਾ ਤੋਂ ਜਿਆਦਾ ਪੋਦੇ ਲਗਾਈਏ ਅਤੇ ਧਰਤ ਨੂੰ ਹਰਿਆ ਭਰਿਆ ਬਣਾਈਏ, ਉਨ•ਾਂ ਕਿਹਾ ਕਿ ਇਸ ਦੇ ਨਾਲ ਹੀ ਸਾਡਾ ਇਹ ਵੀ ਫਰਜ ਬਣਦਾ ਹੈ ਕਿ ਅਸੀਂ ਪੋਦੇ ਲਗਾ ਕੇ ਉਨ•ਾ ਦੀ ਦੇਖ ਭਾਲ ਵੀ ਕਰੀਏ।

© 2016 News Track Live - ALL RIGHTS RESERVED