ਵਿਦਿਆਰਥਣ ਨੰੂ 10 ਹਜ਼ਾਰ ਰੁਪਏ ਵਜ਼ੀਫ਼ਾ ਰਾਸ਼ੀ ਭੇਟ ਕੀਤੀ

Jul 10 2019 06:58 PM
ਵਿਦਿਆਰਥਣ ਨੰੂ 10 ਹਜ਼ਾਰ ਰੁਪਏ ਵਜ਼ੀਫ਼ਾ ਰਾਸ਼ੀ ਭੇਟ ਕੀਤੀ

ਪਠਾਨਕੋਟ

ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਇਕ ਹੋਣਹਾਰ ਤੇ ਲੋੜਵੰਦ ਵਿਦਿਆਰਥਣ ਨੰੂ 10 ਹਜ਼ਾਰ ਰੁਪਏ ਵਜ਼ੀਫ਼ਾ ਰਾਸ਼ੀ ਭੇਟ ਕੀਤੀ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਵਿਜੇ ਪਾਸੀ ਨੇ ਦੱਸਿਆ ਕਿ ਵਿਦਿਆਰਥਣ ਸਾਈਾ ਵਿਭੂਤੀ ਨੇ 12ਵੀਂ ਜਮਾਤ ਵਿਚ 95.8 ਫੀਸਦੀ ਨੰਬਰ ਲਏ ਸਨ ਤੇ ਹੁਣ ਉਸ ਨੰੂ ਬੀ.ਐਸ.ਸੀ. ਆਨਰਸ ਇਕਨੋਮਿਕਸ ਕਰਨ ਲਈ ਸੁਸਾਇਟੀ ਦੀ ਮੈਂਬਰ ਇਸ਼ਿਤਾ ਕੋਹਲੀ ਦੇ ਸਹਿਯੋਗ ਨਾਲ 10 ਹਜ਼ਾਰ ਰੁਪਏ ਦੀ ਰਾਸ਼ੀ ਵਜ਼ੀਫ਼ੇ ਵਜੋਂ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਮਕਸਦ ਲੜਕੀਆਂ ਨੰੂ ਪੜ੍ਹਾ ਕੇ ਆਤਮ ਨਿਰਭਰ ਬਣਾਉਣਾ ਹੈ | ਇਸ ਮੌਕੇ ਅਵਤਾਰ ਅਬਰੋਲ, ਰਾਕੇਸ਼ ਖੰਨਾ, ਪਿ੍ੰਸੀਪਲ ਰਾਮ ਮੂਰਤੀ ਸ਼ਰਮਾ, ਅਜੀਤ ਸਿੰਘ ਪਹਿਲਵਾਨ, ਤਰਲੋਕ ਨੰਦਾ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED