ਜ਼ਿਲ੍ਹਾ ਪਠਾਨਕੋਟ ਵਪਾਰ ਮੰਡਲ ਦਾ ਇਕ ਵਫ਼ਦ ਸਮੱਸਿਆਵਾਂ ਨੂੰ ਲੈ ਕੇ ਐੱਸ.ਐੱਸ.ਪੀ ਪਠਾਨਕੋਟ ਵਿਵੇਕਸ਼ੀਲ ਸੋਨੀ ਨੂੰ ਮਿਲਿਆ

Jul 10 2019 06:58 PM
ਜ਼ਿਲ੍ਹਾ ਪਠਾਨਕੋਟ ਵਪਾਰ ਮੰਡਲ ਦਾ ਇਕ ਵਫ਼ਦ  ਸਮੱਸਿਆਵਾਂ ਨੂੰ ਲੈ ਕੇ ਐੱਸ.ਐੱਸ.ਪੀ ਪਠਾਨਕੋਟ ਵਿਵੇਕਸ਼ੀਲ ਸੋਨੀ ਨੂੰ ਮਿਲਿਆ

ਪਠਾਨਕੋਟ

ਜ਼ਿਲ੍ਹਾ ਪਠਾਨਕੋਟ ਵਪਾਰ ਮੰਡਲ ਦਾ ਇਕ ਵਫ਼ਦ ਪ੍ਰਧਾਨ ਇੰਦਰਜੀਤ ਗੁਪਤਾ ਅਤੇ ਚੇਅਰਮੈਨ ਵਿਵੇਕ ਮਾਡੀਆ ਦੀ ਅਗਵਾਈ ਵਿਚ ਜ਼ਿਲ੍ਹਾ ਪਠਾਨਕੋਟ ਅਧੀਨ ਆਉਂਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਐੱਸ.ਐੱਸ.ਪੀ ਪਠਾਨਕੋਟ ਵਿਵੇਕਸ਼ੀਲ ਸੋਨੀ ਨੂੰ ਮਿਲਿਆ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਇੰਦਰਜੀਤ ਗੁਪਤਾ, ਚੇਅਰਮੈਨ ਵਿਵੇਕ ਮਾਡੀਆ, ਜਨਰਲ ਸਕੱਤਰ ਨਰਿੰਦਰ ਵਾਲੀਆ ਤੇ ਉਪ ਪ੍ਰਧਾਨ ਅਜੇ ਬਾਗ਼ੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੀਟਿੰਗ ਵਿਚ ਜ਼ਿਲੇ੍ਹ ਦੇ ਵੱਖ-ਵੱਖ ਥਾਵਾਂ ਤੋਂ ਵਪਾਰੀ ਸ਼ਾਮਿਲ ਹੋਏ ਤੇ ਮੀਟਿੰਗ ਦੌਰਾਨ ਵਪਾਰੀਆਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹਿਮਾਚਲ ਤੇ ਪੰਜਾਬ ਦੀ ਸਰਹੱਦ ਦਾ ਫ਼ਾਇਦਾ ਚੱੁਕ ਕੇ ਚਿੱਟੇ ਦੇ ਵੱਧ ਰਹੇ ਕਾਰੋਬਾਰ 'ਤੇ ਰੋਕ ਲਗਾਉਣ ਦੀ ਮੰਗ ਕੀਤੀ | ਉਨ੍ਹਾਂ ਐੱਸ.ਐੱਸ.ਪੀ. ਨੂੰ ਸੁਝਾਅ ਦਿੱਤਾ ਕਿ ਪੂਰੇ ਜ਼ਿਲੇ੍ਹ ਵਿਚ ਵਪਾਰੀ ਵਰਗ ਅਤੇ ਪੁਲਿਸ ਕਮੇਟੀਆਂ ਦਾ ਗਠਨ ਕਰਕੇ ਸਮਾਜ ਵਿਰੋਧੀ ਲੋਕਾਂ ਨੂੰ ਨੱਥ ਪਾਈ ਜਾਵੇ | ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਪੱਪੂ ਨੇ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦਾ ਮੁੱਦਾ ਵੀ ਰੱਖਿਆ | ਐੱਸ.ਐੱਸ.ਪੀ. ਵਿਵੇਕਸ਼ੀਲ ਸੋਨੀ ਨੇ ਜ਼ਿਲ੍ਹਾ ਵਪਾਰ ਮੰਡਲ ਦੇ ਆਗੂਆਂ ਨੂੰ ਵਿਸ਼ਵਾਸ ਦਿੱਤਾ ਕਿ ਉਨ੍ਹਾਂ ਵਲੋਂ ਦਿੱਤੇ ਗਏ ਸੁਝਾਵਾਂ 'ਤੇ ਜਲਦੀ ਕੰਮ ਕਰਕੇ ਅਮਲ ਵਿਚ ਲਿਆਂਦਾ ਜਾਵੇਗਾ | ਇਸ ਮੌਕੇ ਮੋਹਿਤ ਬਹਿਲ, ਦੀਪਕ ਵਾਲੀਆ, ਸੰਜੀਵ ਹਾਂਡਾ, ਅਸ਼ਵਨੀ ਸ਼ਰਮਾ ਬਿੱਲਾ, ਰਾਕੇਸ਼ ਮਹਾਜਨ ਬਿੱਟਾ, ਗੁਲਸ਼ਨ ਸ਼ਰਮਾ ਗੋਸ਼ੀ, ਡਾ. ਵਿਸ਼ਾਲ ਅਰੋੜਾ, ਵਿਵੇਕ ਮਲਹੋਤਰਾ, ਐਡਵੋਕੇਟ ਅਜੇ ਸ਼ਰਮਾ, ਰਾਜ ਕੁਮਾਰ ਕਾਕਾ, ਸਾਹਿਲ ਮਹਾਜਨ,ਪੰਕਜ ਭੰਡਾਰੀ,ਰਾਜ ਕੁਮਾਰ ਰਾਜੂ, ਗੁਰਪ੍ਰੀਤ ਲਾਲੀ, ਅਤੁੱਲ ਕੁਮਾਰ, ਵਿਨੋਦ ਕੁਮਾਰ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED