ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ 1958 ਅਧੀਨ ਰਜਿਸਟ੍ਰੇਸ਼ਨ ਸਿਰਫ ਆਨ ਲਾਈਨ ਉਪਲਬੱਧ

Jul 11 2019 01:56 PM
ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ 1958 ਅਧੀਨ ਰਜਿਸਟ੍ਰੇਸ਼ਨ ਸਿਰਫ ਆਨ ਲਾਈਨ ਉਪਲਬੱਧ

ਪਠਾਨਕੋਟ

ਮਨੋਜ ਸ਼ਰਮਾ ਇੰਨਫੋਰਸਮੈਂਟ ਅਫਸਰ ਲੇਬਰ ਵਿਭਾਗ ਪਠਾਨਕੋਟ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ 1958 ਅਧੀਨ ਰਜਿਸਟ੍ਰੇਸ਼ਨ ਸਿਰਫ ਆਨ ਲਾਈਨ ਉਪਲਬੱਧ ਹੈ। ਉਨ•ਾਂ ਕਿਹਾ ਕਿ ਕਿਸੇ ਵੀ ਦੁਕਾਨ, ਹਸਪਤਾਲ, ਰੈਸਟੋਰੈਂਟ, ਹੋਟਲ ਆਦਿ ਦੇ ਮਾਲਕ ਇੰਨਵੈਸਟ ਪੰਜਾਬ ਦੀ ਵੈਬ ਸਾਇਟ ਤੋਂ ਉਕਤ ਐਕਟ ਅਧੀਨ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ•ਾਂ ਕਿਹਾ ਕਿ ਇਸ ਐਕਟ ਅਧੀਨ ਰਜਿਸਟ੍ਰੇਸ਼ਨ ਕਰਵਾਉਣਾ ਲਾਜਮੀ ਹੈ। ਉਨ•ਾਂ ਨੇ ਜ਼ਿਲ•ਾ ਪਠਾਨਕੋਟ ਦੇ ਸਮੂਹ ਦੁਕਾਨਾਂ, ਹਸਪਤਾਲਾਂ, ਰੈਸਟੋਰੈਂਟਾਂ, ਹੋਟਲਾਂ ਆਦਿ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਬੰਧਤ ਅਦਾਰਿਆਂ ਦੀ ਰਜਿਸਟ੍ਰੇਸ਼ਨ ਆਨ ਲਾਈਨ ਕਰਵਾਉਣ ਨੂੰ ਯਕੀਨੀ ਬਣਾਉਣ। ਉਨ•ਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਆਨ ਲਾਈਨ ਰਜਿਸਟ੍ਰੇਸ਼ਨ ਕਰਨ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਉਨ•ਾਂ ਦੇ ਦਫਤਰ ਲੇਬਰ ਵਿਭਾਗ ਕਮਰਾ ਨੰ: ੨1੭ ਬਲਾਕ ਬੀ, ਮਲਿਕਪੁਰ (ਪਠਾਨਕੋਟ) ਵਿਖੇ ਸਿੱਧੇ ਤੌਰ 'ਤੇ ਮਿਲ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ।

© 2016 News Track Live - ALL RIGHTS RESERVED