ਸਿਵਲ ਹਸਪਤਾਲ ਪਠਾਨਕੋਟ ਵਿਖੇ ਟੀ.ਡੀ. ਵੈਕਸੀਨ ਦੀ ਸ਼ੁਰੂਆਤ

Jul 11 2019 01:56 PM
ਸਿਵਲ ਹਸਪਤਾਲ ਪਠਾਨਕੋਟ ਵਿਖੇ ਟੀ.ਡੀ. ਵੈਕਸੀਨ ਦੀ ਸ਼ੁਰੂਆਤ

ਪਠਾਨਕੋਟ

ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਵਲ ਹਸਪਤਾਲ ਪਠਾਨਕੋਟ ਵਿਖੇ ਟੀ.ਡੀ. ਵੈਕਸੀਨ ਦੀ ਸ਼ੁਰੂਆਤ ਕੀਤੀ ਗਈ। ਡਾ. ਨੈਨਾ ਸਲਾਥੀਆ ਸਿਵਲ ਸਰਜਨ ਨੇ ਵੈਕਸੀਨ ਦਾ ਸ਼ੂਭਆਰੰਭ ਕਰਨ ਮੌਕੇ ਜਾਣਕਾਰੀ ਦਿੰਦਿਆ  ਦੱਸਿਆ ਕਿ ਇਹ ਵੈਕਸੀਨ ਟੈਟਨਸ ਅਤੇ ਡਿਪਥੀਰੀਆ ਦੋਨਾਂ ਬਿਮਾਰੀਆਂ ਤੋਂ ਬਚਾਏਗੀ। ਉਨ•ਾਂ ਦੱਸਿਆ ਕਿ ਇਹ ਵੈਕਸੀਨ ਗਰਭਵਤੀ ਔਰਤਾਂ, 10 ਸਾਲ ਅਤੇ 1੬ਸਾਲ ਦੇ ਬੱਚਿਆਂ ਨੂੰ ਦਿੱਤੀ ਜਾਵੇਗੀ।
 ਇਸ ਮੌਕੇ ਡਾ. ਕਿਰਨ ਬਾਲਾ ਜ਼ਿਲ•ਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਇਸ ਵੈਕਸੀਨ ਦੀਆਂ ਗਰਭਵਤੀ ਔਰਤਾਂ ਨੂੰ ਦੋ ਖੁਰਾਕਾਂ ਪਹਿਲਾਂ ਦੀ ਤਰ•ਾਂ ਦਿੱਤੀਆਂ ਜਾਣਗੀਆਂ। ਉਨ•ਾਂ ਦੱਸਿਆ ਕਿ ਬੱਚਿਆਂ ਨੂੰ ਇਸ ਵੈਕਸੀਨ ਦੀ ਇੱਕ ਖੁਰਾਕ 10 ਸਾਲ ਤੇ ਇੱਕ ਖੁਰਾਕ 1੬ ਸਾਲ ਤੇ ਦਿੱਤੀ ਜਾਵੇਗੀ। ਉਨ•ਾਂ ਦੱਸਿਆ ਕਿ ਇਹ ਵੈਕਸੀਨ ਪਹਿਲਾਂ ਹੀ 133 ਦੇਸ਼ਾਂ ਦੇ ਟੀਕਾਕਰਨ ਪ੍ਰੋਗਰਾਮ ਦੀ ਸੂਚੀ ਵਿੱਚ ਸ਼ਾਮਲ ਹੈ ਤੇ ਇਹ ਵੈਕਸੀਨ ਸਾਰੇ ਸਿਹਤ ਕੇਂਦਰਾਂ ਤੇ ਮੂਫਤ ਮੁਹਈਆ ਕਰਾਈ ਜਾਵੇਗੀ।
ਇਸ ਮੌਕੇ 'ਤੇ ਡਾ. ਭੁਪਿੰਦਰ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਇਸ ਵੈਕਸੀਨ ਨਾਲ ਮਾਂ ਅਤੇ ਬੱਚੇ ਦਾ ਟੈਟਨਸ (ਚਾਨਣੀ) ਦੇ ਨਾਲ-ਨਾਲ ਡਿਪਥੀਰੀਆ (ਗੱਲਘੋਟੂ) ਤੋਂ ਬਚਾਊ ਹੋਵੇਗਾ ਅਤੇ ਡਿਪਥੀਰੀਆ ਆਉਟਬ੍ਰੇਕ ਨੂੰ ਵੀ ਰੋਕਿਆ ਜਾ ਸਕੇਗਾ। ਇਸ ਮੌਕੇ ਤੇ ਚੰਪਾ ਰਾਣੀ, ਸਰਿਸ਼ਟਾ, ਬਲਜਿੰਦਰ, ਪੰਕਜ, ਵਿਜੇ, ਵਿਪਨ ਆਨੰਦ, ਵਰਿੰਦਰ ਕੁਮਾਰ ਆਦਿ ਮੌਜੂਦ ਸਨ।    

© 2016 News Track Live - ALL RIGHTS RESERVED