ਮਾਨਸੂਨ ਮੁੜ ਸਰਗਰਮ ਹੋਈ

Jul 11 2019 01:56 PM
ਮਾਨਸੂਨ ਮੁੜ ਸਰਗਰਮ ਹੋਈ

ਚੰਡੀਗੜ੍ਹ:

ਪੰਜਾਬ-ਹਰਿਆਣਾ ਸਣੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਅੱਜ ਵੀ ਬਾਰਸ਼ ਹੋਈ। ਮਾਨਸੂਨ ਨੇ ਦਸਤਕ ਦੇ ਦਿੱਤਾ ਹੈ ਤੇ ਅਗਲੇ ਦਿਨਾਂ ਵਿੱਚ ਖੂਬ ਬਾਰਸ਼ ਹੋਣ ਦੀ ਉਮੀਦ ਹੈ। ਅੱਜ ਚੰਡੀਗੜ੍ਹ ਤੇ ਇਸ ਦੇ ਨਾਲ ਲੱਗਦੇ ਪੰਜਾਬ ਤੇ ਹਰਿਆਣਾ ਦੇ ਇਲਾਕਿਆਂ ਵਿੱਚ ਚੰਗੀ ਬਾਰਸ਼ ਹੋਈ ਜਿਸ ਨਾਲ ਤਾਪਮਾਨ ਕਾਫੀ ਹੇਠਾਂ ਆ ਗਿਆ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਮੁੜ ਸਰਗਰਮ ਹੋਈ ਹੈ। ਅਗਲੇ ਦਿਨੀਂ ਪੰਜਾਬ ਸਣੇ ਉੱਤਰੀ ਭਾਰਤ ਵਿੱਚ ਬਾਰਸ਼ ਹੋਏਗੀ। ਮੌਸਮ ਵਿਭਾਗ ਮੁਤਾਬਕ ਮੌਨਸੂਨ ਦਾ ਦਬਾਅ ਕੁਝ ਘਟਿਆ ਸੀ ਪਰ ਹੁਣ ਚੰਗੀ ਬਾਰਸ਼ ਹੋਣ ਦੀ ਉਮੀਦ ਹੈ।
ਉਂਝ ਇਸ ਵਾਰ ਪੰਜਾਬ ਵਿੱਚ ਬਾਰਸ਼ ਕਾਫੀ ਘੱਟ ਪਈ ਹੈ। ਇਸ ਨਾਲ ਝੋਨੇ ਦੀ ਲੁਆਈ 'ਤੇ ਵੀ ਅਸਰ ਪਿਆ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੂਰੇ ਦੇਸ਼ ਵਿੱਚ ਹੀ ਬਾਰਸ਼ ਘੱਟ ਦਰਜ ਕੀਤੀ ਗਈ ਹੈ। ਇਸ ਦਾ ਪੈਦਾਵਾਰ 'ਤੇ ਅਸਰ ਪੈ ਸਕਦਾ ਹੈ।

© 2016 News Track Live - ALL RIGHTS RESERVED