ਜਿ਼ਲ੍ਹਾ ਪੱਧਰ ਟੂਰਨਾਮੈਂਟ ਅੰਡਰ 14 (ਲੜਕੇ/ਲੜਕੀਆਂ) ਅਤੇ ਅੰਡਰ 18 (ਲੜਕੇ, ਲੜਕੀਆਂ) ਅਤੇ ਅੰਡਰ 25 (ਮੈਨ/ਵੂਮੈਨ) ਕਰਵਾਇਆ ਜਾ ਰਿਹਾ

Jul 12 2019 02:50 PM
ਜਿ਼ਲ੍ਹਾ ਪੱਧਰ ਟੂਰਨਾਮੈਂਟ ਅੰਡਰ 14 (ਲੜਕੇ/ਲੜਕੀਆਂ) ਅਤੇ ਅੰਡਰ 18 (ਲੜਕੇ, ਲੜਕੀਆਂ) ਅਤੇ ਅੰਡਰ 25 (ਮੈਨ/ਵੂਮੈਨ) ਕਰਵਾਇਆ ਜਾ ਰਿਹਾ

ਪਠਾਨਕੋਟ

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡ ਵੱਲ ਪ੍ਰੇਰਿਤ ਕਰਨ ਲਈ ਪਿੰਡ ਪੱਧਰ `ਤੇ ਖੇਡ ਸਟੇਡੀਅਮਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਅਤੇ ਰਾਜ ਪੱਧਰ `ਤੇ, ਜਿ਼ਲ੍ਹਾ ਪੱਧਰ `ਤੇ ਵੱਖ ਵੱਖ ਖੇਡਾਂ ਦੇ ਟੂਰਨਾਮੈਂਟ ਵੀ ਕਰਵਾਏ ਜਾ ਰਹੇ ਹਨ।ਇਸ ਤੋਂ ਇਲਾਵਾ ਖੇਡਾਂ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ਉੱਤੇ ਨਾਮਣਾ ਖੱਟਣ ਵਾਲੇ ਪੰਜਾਬ ਦੇ ਦਿੱਗਜ਼ ਖਿਡਾਰੀਆਂ ਨੂੰ ਪਹਿਲੀ ਵਾਰ ਸੂਬੇ ਦੇ ਸਭ ਤੋਂ ਵੱਡੇ ਖੇਡ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਪੰਜਾਬ ਸਰਕਾਰ ਵੱਲੋਂ ਸਨਮਾਨਿਆ ਗਿਆ ਹੈ। ਇਹ ਜਾਣਕਾਰੀ ਸ਼੍ਰੀ ਕੁਲਵਿੰਦਰ ਸਿੰਘ ਜਿ਼ਲ੍ਹਾ ਖੇਡ ਅਫ਼ਸਰ ਨੇ ਦਿੰਦਿਆ ਦੱਸਿਆ ਕਿ ਸ਼੍ਰੀਮਤੀ ਅਮ੍ਰਿਤ ਕੌਰ ਗਿੱਲ ਡਾਇਰੈਕਟਰ ਸਪੋਰਟਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਸਾਲ 2019-20 ਦੇ ਸ਼ੈਸ਼ਨ ਲਈ ਜਿ਼ਲ੍ਹਾ ਪੱਧਰ ਟੂਰਨਾਮੈਂਟ ਅੰਡਰ 14 (ਲੜਕੇ/ਲੜਕੀਆਂ) ਅਤੇ ਅੰਡਰ 18 (ਲੜਕੇ, ਲੜਕੀਆਂ) ਅਤੇ ਅੰਡਰ 25 (ਮੈਨ/ਵੂਮੈਨ) ਕਰਵਾਇਆ ਜਾ ਰਿਹਾ ਹੈ।
  ਜਿ਼ਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਵੱਖ-ਵੱਖ ਵਰਗਾਂ ਵਿੱਚ  ਅੰਡਰ 14 `ਚ ਜਨਮ ਮਿਤੀ 1 ਜਨਵਰੀ 2006 ਜਾਂ ਇਸ ਤੋਂ ਬਾਅਦ, ਅੰਡਰ 18 ਵਰਗ ਵਿੱਚ 1 ਜਨਵਰੀ 2002 ਜਾਂ ਇਸ ਤੋਂ ਬਾਅਦ ਅਤੇ ਅੰਡਰ 25 ਵਰਗ ਵਿੱਚ 1 ਜਨਵਰੀ 1995 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਸਬ ਡਵੀਜ਼ਨ ਪੱਧਰ `ਤੇ ਪਠਾਨਕੋਟ ਸਬ ਡਵੀਜ਼ਨ ਦੇ ਅੰਡਰ 14, 18 ਅਤੇ 25 ਵਰਗ ਵਿੱਚ ਲੜਕੇ, ਲੜਕੀਆਂ ਦੇ ਕਬੱਡੀ ਮੁਕਾਬਲੇ 18 ਤੋਂ 19 ਜੁਲਾਈ 2019 ਨੂੰ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਣੀ ਪਠਾਨਕੋਟ ਵਿਖੇ ਅਤੇ ਧਾਰਕਲਾਂ ਸਬ ਡਵੀਜ਼ਨ ਦੇ ਅੰਡਰ 14, 18 ਅਤੇ 25 ਵਰਗ ਵਿੱਚ ਲੜਕੇ, ਲੜਕੀਆਂ ਦੇ ਕਬੱਡੀ ਮੁਕਾਬਲੇ 17 ਤੋਂ 18 ਜੁਲਾਈ 2019 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰਕੰਢੀ, ਪਠਾਨਕੋਟ ਵਿਖੇ ਹੋਣਗੇ। ਉਨ੍ਹਾਂ ਦੱਸਿਆ ਕਿ ਕਬੱਡੀ ਦੇ ਸਬ ਡਵੀਜ਼ਨ ਪੱਧਰ `ਤੇ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੀਆਂ ਕਬੱਡੀ ਟੀਮਾਂ (ਲੜਕੇ, ਲੜਕੀਆਂ) ਦੇ ਜਿ਼ਲ੍ਹਾ ਪੱਧਰੀ ਮੁਕਾਬਲੇ ਅੰਡਰ 14 ਵਿੱਚ 24 ਤੋਂ 25 ਜੁਲਾਈ, ਅੰਡਰ 18 ਵਿੱਚ 7 ਤੋਂ 8 ਅਗਸਤ, 2019 ਅਤੇ ਅੰਡਰ 25 ਵਿੱਚ 19 ਤੋਂ  20 ਅਗਸਤ, 2019 ਨੂੰ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ ਪਠਾਨਕੋਟ ਵਿਖੇ ਹੋਣਗੇ।
  ਸ਼੍ਰੀ ਕੁਲਵਿੰਦਰ ਸਿੰਘ ਜਿ਼ਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਜਿ਼ਲ੍ਹਾ ਪੱਧਰੀ ਖੇਡ ਟੂਰਨਾਮੈਂਟ `ਚ ਅੰਡਰ-14 ਵਰਗ ਵਿੱਚ ਐਥਲੈਟਿਕਸ (ਲੜਕੇ, ਲੜਕੀਆਂ), ਵਾਲੀਬਾਲ (ਲੜਕੇ, ਲੜਕੀਆਂ), ਫੁੱਟਬਾਲ (ਲੜਕੇ, ਲੜਕੀਆਂ) ਦੇ ਮੁਕਾਬਲੇ 24 ਤੋਂ 25 ਜੁਲਾਈ, 2019 ਨੂੰ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਣੀ ਪਠਾਨਕੋਟ ਵਿਖੇ ਹੋਣਗੇ।ਇਸੇ ਤਰ੍ਹਾਂ ਅੰਡਰ-18 ਵਰਗ ਵਿੱਚ ਐਥਲੈਟਿਕਸ (ਲੜਕੇ, ਲੜਕੀਆਂ), ਵਾਲੀਬਾਲ (ਲੜਕੇ, ਲੜਕੀਆਂ), ਫੁੱਟਬਾਲ (ਲੜਕੇ, ਲੜਕੀਆਂ) ਦੇ ਮੁਕਾਬਲੇ 7 ਤੋਂ 8 ਅਗਸਤ, 2019 ਨੂੰ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਣੀ ਪਠਾਨਕੋਟ ਵਿਖੇ ਹੋਣਗੇ। ਉਨ੍ਹਾਂ ਦੱਸਿਆ ਕਿ ਅੰਡਰ-25 ਵਰਗ ਵਿੱਚ ਐਥਲੈਟਿਕਸ (ਲੜਕੇ, ਲੜਕੀਆਂ), ਵਾਲੀਬਾਲ (ਲੜਕੇ, ਲੜਕੀਆਂ), ਫੁੱਟਬਾਲ (ਲੜਕੇ, ਲੜਕੀਆਂ) ਦੇ ਮੁਕਾਬਲੇ 19 ਤੋਂ 20 ਅਗਸਤ, 2019 ਨੂੰ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਣੀ ਪਠਾਨਕੋਟ ਵਿਖੇ ਹੋਣਗੇ।  
  ਜਿ਼ਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਬਾਸਕਟਬਾਲ (ਲੜਕੇ, ਲੜਕੀਆਂ) ਦੇ ਅੰਡਰ-14 ਵਰਗ ਦੇ ਮੁਕਾਬਲੇ ਸ.ਸ.ਸ. ਸਕੂਲ ਲੜਕੇ ਲਮੀਨੀ ਪਠਾਨਕੋਟ `ਚ, ਕੁਸ਼ਤੀ (ਲੜਕੇ, ਲੜਕੀਆਂ) ਦੇ ਅੰਡਰ-14 ਵਰਗ ਤੇ ਅੰਡਰ-18 ਵਰਗ ਦੇ ਮੁਕਾਬਲੇ ਸੈਂਟ ਮੈਰੀ ਸਕੂਲ ਸੁਜਾਨਪੁਰ (ਪਠਾਨਕੋਟ) `ਚ, ਰੋਲਰ ਸਕੇਟਿੰਗ (ਲੜਕੇ, ਲੜਕੀਆਂ) ਦੇ ਅੰਡਰ-14 ਵਰਗ ਦੇ ਮੁਕਾਬਲੇ ਜੇ.ਐਮ.ਕੇ ਇੰਟਰਨੈਸ਼ਨਲ ਸਕੂਲ, ਪਠਾਨਕੋਟ `ਚ ਅਤੇ ਹਾਕੀ (ਲੜਕੇ, ਲੜਕੀਆਂ) ਦੇ ਅੰਡਰ-14 ਵਰਗ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੰਗੋਸ਼ਾਹ (ਪਠਾਨਕੋਟ) ਵਿਖੇ 24 ਤੋਂ 25 ਜੁਲਾਈ, 2019 ਤੱਕ ਹੋਣਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬਾਸਕਟਬਾਲ (ਲੜਕੇ, ਲੜਕੀਆਂ) ਦੇ ਅੰਡਰ-18 ਵਰਗ ਦੇ ਮੁਕਾਬਲੇ ਸ.ਸ.ਸ. ਸਕੂਲ ਲੜਕੇ ਲਮੀਨੀ ਪਠਾਨਕੋਟ `ਚ, ਰੋਲਰ ਸਕੇਟਿੰਗ (ਲੜਕੇ, ਲੜਕੀਆਂ) ਦੇ ਅੰਡਰ-18 ਵਰਗ ਦੇ ਮੁਕਾਬਲੇ ਜੇ.ਐਮ.ਕੇ ਇੰਟਰਨੈਸ਼ਨਲ ਸਕੂਲ, ਪਠਾਨਕੋਟ `ਚ ਅਤੇ ਹਾਕੀ (ਲੜਕੇ, ਲੜਕੀਆਂ) ਦੇ ਅੰਡਰ-18 ਵਰਗ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੰਗੋਸ਼ਾਹ (ਪਠਾਨਕੋਟ) ਵਿਖੇ 7 ਤੋਂ 8 ਅਗਸਤ, 2019 ਤੱਕ ਹੋਣਗੇ।
  ਉਨ੍ਹਾਂ ਦੱਸਿਆ ਕਿ ਬਾਸਕਟਬਾਲ (ਲੜਕੇ, ਲੜਕੀਆਂ) ਦੇ ਅੰਡਰ-25 ਵਰਗ ਦੇ ਮੁਕਾਬਲੇ ਸ.ਸ.ਸ. ਸਕੂਲ ਲੜਕੇ ਲਮੀਨੀ ਪਠਾਨਕੋਟ `ਚ, ਕੁਸ਼ਤੀ (ਲੜਕੇ, ਲੜਕੀਆਂ) ਦੇ ਅੰਡਰ-25 ਵਰਗ ਦੇ ਮੁਕਾਬਲੇ ਸੈਂਟ ਮੈਰੀ ਸਕੂਲ ਸੁਜਾਨਪੁਰ (ਪਠਾਨਕੋਟ) `ਚ ਅਤੇ ਹਾਕੀ (ਲੜਕੇ, ਲੜਕੀਆਂ) ਦੇ ਅੰਡਰ-25 ਵਰਗ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੰਗੋਸ਼ਾਹ (ਪਠਾਨਕੋਟ) ਵਿਖੇ 19 ਤੋਂ 20 ਅਗਸਤ, 2019 ਤੱਕ ਹੋਣਗੇ। ਉਨ੍ਹਾਂ ਦੱਸਿਆ ਕਿ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ `ਤੇ ਰਹਿਣ ਵਾਲੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਟੂਰਨਾਮੈਂਟ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਟੂਰਨਾਮੈਂਟ ਵਿੱਚ ਆਉਣ ਵਾਲੇ ਖਿਡਾਰੀਆਂ ਨੂੰ ਰਿਫਰੈਸਮੈਂਟ ਅਤੇ ਆਉਣ ਜਾਣ ਦਾ ਅਸਲ ਬੱਸ ਕਿਰਾਇਆ ਖੇਡ ਵਿਭਾਗ ਵੱਲੋਂ ਦਿੱਤਾ ਜਾਵੇਗਾ।
  ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਦੀ ਰਜਿਸਟ੍ਰੇਸ਼ਨ ਆਨ ਲਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਨ ਲਾਈਨ ਰਜਿਸਟ੍ਰੇਸ਼ਨ ਲਈ ਈ-ਮੇਲ ਆਈ.ਡੀ.   tournament2019@yahoo.com  `ਤੇ ਈ-ਮੇਲ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਟੀਮਾਂ ਦੇ ਐਂਟਰੀ ਫਾਰਮ ਤੇ ਸਕੂਲ ਪ੍ਰਿੰਸੀਪਲ/ਸਰਪੰਚ/ ਕਲੱਬ ਪ੍ਰਧਾਨ ਦੀ ਮੋਹਰ ਅਤੇ ਹਸਤਾਖਰ ਜ਼ਰੂਰੀ ਹੋਣਗੇ। ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਖਿਡਾਰੀ/ ਖਿਡਾਰਨਾਂ ਉਪਰੋਕਤ ਦਰਸਾਈਆਂ ਗਈਆਂ ਮਿਤੀਆਂ ਅਤੇ ਸਥਾਨ `ਤੇ ਸਵੇਰੇ 08:00 ਵਜੇ ਸਬੰਧਤ ਗੇਮ ਦੇ ਕਨਵੀਨਰ ਨੂੰ ਰਿਪੋਰਟ ਕਰਨਗੇ। ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਖਿਡਾਰੀ/ ਖਿਡਾਰਨਾਂ ਆਪਣੀ ਉਮਰ ਦਰਸਾਉਂਦੇ ਸਰਟੀਫਿਕੇਟ ਨਾਲ ਲੈ ਕੇ ਆਉਣਗੇ। ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀ ਐਂਟਰੀ ਫਾਰਮ ਦਫ਼ਤਰ ਜਿ਼ਲ੍ਹਾ ਖੇਡ ਅਫ਼ਸਰ, ਪਠਾਨਕੋਟ ਪਾਸੋਂ ਪ੍ਰਾਪਤ ਕਰ ਸਕਦੇ ਹਨ। 

© 2016 News Track Live - ALL RIGHTS RESERVED