ਵਾਧੂ ਖਾਦਾਂ ਦੀ ਖਪਤ ਨੂੰ ਘਟਾ ਕੇ ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ

Jul 12 2019 02:50 PM
ਵਾਧੂ ਖਾਦਾਂ ਦੀ ਖਪਤ ਨੂੰ ਘਟਾ ਕੇ ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ

ਪਠਾਨਕੋਟ

ਫਸਲਾਂ ਵਿੱਚ ਰਸਾਇਣਕ ਅਤੇ ਦੇਸੀ ਖਾਦਾਂ ਦੀ ਵਰਤੋਂ ਜ਼ਮੀਨ ਵਿੱਚ ਮੌਜੂਦ ਖੁਰਾਕੀ ਤੱਤਾਂ ਦੇ ਆਧਾਰ ਤੇ ਕਰਨ ਨਾਲ ਵਾਧੂ ਖਾਦਾਂ ਦੀ ਖਪਤ ਨੂੰ ਘਟਾ ਕੇ ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ। ਇਹ ਵਿਚਾਰ ਡਾ. ਜਗਤਾਰ ਸਿੰਘ ਬਰਾੜ ਸੰਯੁਕਤ ਨਿਰਦੇਸ਼ਕ(ਇਨਪੁਟਸ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿਭਾਗ ਪੰਜਾਬ ਨੇ ਸਥਾਨਕ ਮਿੱਟੀ ਪਰਖ ਪ੍ਰਯੋਗਸ਼ਾਲਾ ਵਿੱਚ ਕਿਸਾਨਾਂ ਦੇ ਖੇਤਾਂ ਵਿੱਚੋਂ ਲਏ ਮਿੱਟੀ ਦੇ ਨਮੂਨਿਆਂ ਦੀ ਹੋ ਰਹੀ ਪਰਖ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਕਹੇ। ਇਸ ਮੌਕੇ ਡਾ ਅਮਰੀਕ ਸਿੰਘ ਭੌਂ ਪਰਖ ਅਫਸਰ ਕਮ ਬਲਾਕ ਖੇਤੀਬਾੜੀ ਅਫਸਰ, ਡਾ ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ(ਸਮ), ਡਾ ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ(ਮਿੱਟੀ ਪਰਖ), ਸ੍ਰੀ ਗੁਰਦਿੱਤ ਸਿੰਘ, ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ, ਬ੍ਰਹਮ ਦਾਸ, ਜਗਦੀਸ਼ ਸਿੰਘ, ਅਰੁਨ ਕੁਮਾਰ, ਲਵ ਕੁਮਾਰ, ਅਰਮਾਨ ਮਹਾਜਨ ਜੀਵਨ ਲਾਲ, ਰਘਬੀਰ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸੀ। ਇਸ ਮੌਕੇ ਡਾ ਜਗਤਾਰ ਸਿੰਘ ਬਰਾੜ ਵੱਲੋਂ ਬਲਾਕ ਖੇਤੀਬਾੜੀ ਦਫਤਰ ਦੇ ਵੇਹੜੇ ਵਿੱਚ ਅੰਬ ਦਾ ਪੌਦਾ ਵੀ ਲਗਾਇਆ।
     ਗੱਲਬਾਤ ਕਰਦਿਆਂ ਡਾ ਜਗਤਾਰ ਸਿੰਘ ਬਰਾੜ ਨੇ ਕਿਹਾ ਕਿ ਕੇਂਦਰੀ ਪ੍ਰਯੋਜਿਤ ਸਕੀਮ ਮਿੱਟੀ ਸਿਹਤ ਕਾਰਡ ਤਹਿਤ ਸਮੁਚੇ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਦੀ ਪਰਖ ਕਰਕੇ ਮਿੱਟੀ ਵਿੱਚ ਮੌਜੂਦ ਖੁਰਾਕੀ ਤੱਤਾਂ ਦਾ ਪਤਾ ਲਗਾ ਕੇ ਸੰਤੁਲਿਤ ਰਸਾਇਣਕ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ, ਪੰਜਾਬ ਦੀ ਅਠੱਤਰ ਲੱਖ ਅੜਤਾਲੀ ਹਜ਼ਾਰ ਵਾਹੀਯੋਗ ਜ਼ਮੀਨ ਨੂੰ ਢਾਈ ਹੈਕਟੇਅਰ ਦੇ ਗਰਿੱਡ ਦੇ ਆਕਾਰ ਦੇ ਤਕਰੀਬਨ ਸਤਾਰਾਂ ਲੱਖ ਗਰਿੱਡਾਂ ਵਿੱਚ ਵੰਡਿਆ ਗਿਆ ਹੈ। ਉਨਾਂ ਦੱਸਿਆ ਕਿ ਸਾਲ 2019-20 ਤੋਂ ਸ਼ੁਰੂ ਹੋਏ ਤੀਜੇ ਸਾਈਕਲ ਤਹਿਤ ਅਗਲੇ ਪੰਜ ਸਾਲਾਂ ਵਿੱਚ ਸਮੁੱਚੇ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਦੇ ਸੋਲਾਂ ਲੱਖ ਨੜਿਨਵੇਂ ਹਜ਼ਾਰ ਚਾਰ ਸੌ ਤੀਹ ਨਮੂਨੇ ਇਕੱਤਰ ਕਰਨ ਉਪਰੰਤ ਪਰਖ ਕਰਵਾ ਕੇ ਭੌਂ ਸਿਹਤ ਕਾਰਡ ਦੇਣ ਦਾ ਟੀਚਾ ਮਿਥਿਆ ਗਿਆ ਹੈ। ਉਨਾਂ ਕਿਹਾ ਕਿ ਸਾਲ 2019-20 ਦੌਰਾਨ ਤਿੰਨ ਲੱਖ ਉਨਤਾਲੀ ਹਜ਼ਾਰ ਅੱਠ ਸੌ ਛਿਆਸੀ ਮਿੱਟੀ ਦੇ ਨਮੂਨੇ ਪਰਖ ਕਰਵਾ ਕੇ ਭੌਂ ਸਿਹਤ ਕਾਰਡ ਦੇਣ ਦਾ ਟੀਚਾ ਮਿਥਿਆ ਗਿਆ ਹੈ। ਉਨਾਂ ਕਿਹਾ ਕਿ ਭੌਂ ਸਿਹਤ ਕਾਰਡ ਬਨਾਉਣ ਦਾ ਮੁੱਖ ਮਕਸਦ ਏਕੀਕ੍ਰਿਤ ਖੁਰਾਕੀ ਤੱਤਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ, ਭੌਂ ਪਰਖ ਸਹੂਲਤਾਂ ਨੂੰ ਮਜ਼ਬੂਤ ਕਰਨਾ, ਮਿੱਟੀ ਪਰਖ ਰਿਪੋਰਟ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ, ਖਾਰੀ ਅਤੇ ਲੂਣੀ ਜ਼ਮੀਨਾਂ ਦਾ ਸੁਦਾਰ ਕਰਨਾ ਹੈ। ਉਨਾਂ ਕਿਹਾ ਕਿ ਪੰਜਾਬ ਦੇ 138 ਬਲਾਕਾਂ ਦੇ ਇੱਕ ਇੱਕ ਪਿੰੰਡ ਨੂੰ ਨਮੂਨੇ ਦਾ ਪਿੰਡ ਚੁਣਿਆਂ ਗਿਆ ਹੈ। ਉਨਾਂ ਦੱਸਿਆ ਇਨਾਂ ਪਿੰਡਾਂ ਦੀ ਭੌਂ ਪਰਖ ਕਰਵਾਉਣ ਉਪਰੰਤ ਮਿੱਟੀ ਵਿੱਚ ਮੌਜੂਦ ਖੁਰਾਕੀ ਤੱਤਾਂ ਦੀ ਉਲਬਧਤਾ ਨੂੰ ਦਰਸਾਉਂਦੇ ਨਕਸ਼ੇ ਜਨਤਕ ਥਾਵਾਂ ਤੇ ਲਗਵਾ ਦਿੱਤੇ ਜਾਣਗੇ ਜਿਥੋਂ ਕਿਸਾਨ ਆਪਣੇ ਖੇਤਾਂ ਵਿੱਚ ਖੁਰਾਕੀ ਤੱਤਾਂ ਦੀ ਸਥਿਤੀ ਅਨੁਸਾਰ ਖਾਦਾਂ ਦੀ ਵਰਤੋਂ ਕਰ ਸਕਣਗੇ। ਭੌਂ ਪਰਖ ਅਫਸਰ ਡਾ ਅਮਰੀਕ ਸਿੰਘ ਨੇ ਦੱਸਿਆ ਕਿ ਆਮ ਕਰਕੇ ਕਿਸਾਨ ਫਸਲਾਂ ਵਿੱਚ ਖਾਦਾਂ ਦੀ ਵਰਤੋਂ ਗੁਆਢੀ ਦੀ ਝੋਨੇ ਦੀ ਫਸਲ ਦਾ ਰੰਗ ਵੇਖ ਕੇ ਕਰਦਾ ਹੈ ਜਿਸ ਨਾਲ ਵਾਰਤਾਵਰਣ, ਜ਼ਮੀਨ ਹੇਠਲਾ ਪਾਣੀ ਅਤੇ ਜ਼ਮੀਨ ਦੇ ਪ੍ਰਦੂਸ਼ਿਤ ਹੋਣ ਦੇ ਨਾਲ ਨਾਲ ਖੇਤੀ ਲਾਗਤ ਖਰਚੇ ਵੀ ਵਧਦੇ ਹਨ। ਉਨਾਂ ਕਿਹਾ ਕਿ ਬੇਹਤਰ ਫਸਲ ਉਤਪਾਦਨ ਅਤੇ ਮਿੱਟੀ ਦੇ ਸਿਹਤ ਨੂੰ ਬਰਕਰਾਰ ਰੱਖਣ ਲਈ ਸੰਤੁਲਿਤ ਖਾਦਾਂ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਸਿਹਤਮੰਦ ਅਨਾਜ,ਸਬਜੀਆਂ ਅਤੇ ਫਲ ਪੈਦਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਫਸਲਾਂ ਨੂੰ ਸੰਤੁਲਿਤ ਖਾਦਾਂ ਦੇਣ ਲਈ ਜ਼ਰੂਰੀ ਹੈ ਕਿ ਫਸਲ ਦੀ ਬਿਜਾਈ ਤੋਂ ਪਹਿਲਾਂ ਮਿੱਟੀ ਪਰਖ ਕਰਵਾਈ ਜਾਵੇ। ਉਨਾਂ ਕਿਹਾ ਕਿ ਭੋ ਪਰਖ ਰਿਪੋਰਟ ਦੇ ਆਧਾਰ ਤੇ ਸੁਤੰਲਿਤ ਖਾਦਾਂ ਦੀ ਵਰਤੋਂ ਨਾਲ ਉਪਜ ਵਿੱਚ ਵੀ ਵਾਧਾ, ਕਲਰਾਠੀਆਂ ਜਮੀਨਾਂ ਵਿੱਚ ਸੁਧਾਰ ਅਤੇ ਭੂਮੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਜਾ ਸਕਦਾ ਹੈ।

© 2016 News Track Live - ALL RIGHTS RESERVED