ਭਾਰੀ ਮਾਤਰਾ 'ਚ ਡੇਂਗੂ ਦਾ ਲਾਰਵਾ ਮਿਲਿਆ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ

Jul 13 2019 01:51 PM
ਭਾਰੀ ਮਾਤਰਾ 'ਚ ਡੇਂਗੂ ਦਾ ਲਾਰਵਾ ਮਿਲਿਆ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ

ਪਠਾਨਕੋਟ

ਸਿਵਲ ਸਰਜਨ ਡਾ: ਨੈਨਾ ਸਲਾਥੀਆ ਅਤੇ ਪ੍ਰੋਗਰਾਮ ਅਫ਼ਸਰ ਡਾ: ਸੁਨੀਤਾ ਸ਼ਰਮਾ ਦੇ ਨਿਰਦੇਸ਼ 'ਤੇ ਡਰਾਈ ਡੇਅ ਫਰਾਈ ਡੇਅ ਤਹਿਤ ਤੰਦਰੁਸਤ ਪੰਜਾਬ ਮੁਹਿੰਮ ਅਧੀਨ ਲਾਰਵਾ, ਡੇਂਗੂ ਸਰਚ ਅਤੇ ਜਾਗਰੂਕਤਾ ਟੀਮ ਵਲੋਂ ਥਾਣਾ ਡਵੀਜ਼ਨ ਨੰਬਰ-2, ਕਾਲੀ ਮਾਤਾ ਮੰਦਿਰ, ਬੀ.ਐਸ.ਐਨ.ਐਲ. ਦਫ਼ਤਰ ਵਿਚ ਚੈਕਿੰਗ ਮੁਹਿੰਮ ਚਲਾਈ ਅਤੇ ਬਚਾਓ ਵਾਸਤੇ ਮੱਛਰ ਮਾਰ ਸਪ੍ਰੇਅ ਵੀ ਕਰਵਾਈ ਗਈ ਅਤੇ ਜਾਗਰੂਕ ਵੀ ਕੀਤਾ ਗਿਆ | ਇਸ ਦੌਰਾਨ ਟੀਮ ਨੰੂ ਕਾਲੀ ਮਾਤਾ ਮੰਦਿਰ ਦੇ ਵੱਡੇ ਗਮਲੇ ਵਿਚ ਭਾਰੀ ਮਾਤਰਾ 'ਚ ਡੇਂਗੂ ਦਾ ਲਾਰਵਾ ਮਿਲਿਆ | ਜਿਸ ਨੰੂ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ | ਵੱਖ-ਵੱਖ ਵਾਰਡਾਂ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਨੇ ਦੌਰਾ ਕੀਤਾ ਤੇ ਲੋਕਾਂ ਨੰੂ ਜਾਗਰੂਕ ਕੀਤਾ | ਪ੍ਰੋਗਰਾਮ ਅਫ਼ਸਰ ਡਾ: ਸੁਨੀਤਾ ਸ਼ਰਮਾ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਜੇ ਡੇਂਗੂ ਜਾਂ ਮਲੇਰੀਏ ਦਾ ਲਾਰਵਾ ਮਿਲਦਾ ਹੈ ਤਾਂ ਕਾਰਪੋਰੇਸ਼ਨ ਨਾਲ ਮਿਲ ਕੇ ਚਲਾਨ ਕੱਟਿਆ ਜਾਵੇਗਾ | ਟੀਮ ਵਿਚ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ, ਕੁਲਵਿੰਦਰ ਸਿੰਘ, ਸੁਖਦੇਵ ਸਮਿਆਲ, ਰਜੇਸ਼ ਕੁਮਾਰ, ਵਰਿੰਦਰ ਕੁਮਾਰ ਅਤੇ ਇਨਸੈਕਟ ਕੁਲੈਕਟਰ ਇੰਸਪੈਕਟਰ ਰਜਿੰਦਰ ਭਗਤ ਵੀ ਹਾਜ਼ਰ ਸਨ |

© 2016 News Track Live - ALL RIGHTS RESERVED