ਜਿਲ•ਾ ਪਠਾਨਕੋਟ ਅੰਦਰ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਵੇਗਾ-ਸ੍ਰੀ ਅਮਿਤ ਵਿੱਜ

Jul 15 2019 03:25 PM
ਜਿਲ•ਾ ਪਠਾਨਕੋਟ ਅੰਦਰ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਵੇਗਾ-ਸ੍ਰੀ ਅਮਿਤ ਵਿੱਜ




ਪਠਾਨਕੋਟ

ਜਿਲ•ਾ ਪਠਾਨਕੋਟ ਅੰਦਰ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਇਸ ਨਾਲ ਜਿੱਥੇ ਖਿਡਾਰੀਆਂ ਨੂੰ ਖੇਡਣ ਦੇ ਲਈ ਵਧੀਆ ਕੌਚ, ਵਧੀਆ ਖੇਡਾਂ ਦੀਆਂ ਗਰਾਉਂਡਾਂ ਮਿਲਣਗੀਆਂ ਉੱਥੇ ਹੀ ਜਿਲ•ਾ ਪਠਾਨਕੋਟ ਦਾ ਨਾਮ ਪੰਜਾਬ ਅੰਦਰ , ਪੂਰੇ ਦੇਸ ਅੰਦਰ ਅਤੇ ਪੂਰੀ ਦੁਨੀਆਂ ਅੰਦਰ ਰੋਸ਼ਨ ਹੋਵੇਗਾ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਆਪਣੇ ਸਿਟੀ ਦਫਤਰ ਵਿਖੇ ਜਿਲ•ਾ ਖੇਡ ਅਫਸ਼ਰ ਸ. ਕੁਲਵਿੰਦਰ ਸਿੰਘ ਨਾਲ ਇੱਕ ਵਿਸ਼ੇਸ ਮੀਟਿੰਗ ਦੋਰਾਨ ਕੀਤਾ। 
ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਜਿਲ•ਾ ਗੁਰਦਾਸਪੁਰ/ਪਠਾਨਕੋਟ ਦੇ ਸਾਬਕਾ ਸੰਸਦ ਸ੍ਰੀ ਸੁਨੀਲ ਜਾਖੜ ਵੱਲੋਂ ਐਮ.ਪੀ. ਫੰਡ ਵਿੱਚੋਂ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਕਰੀਬ ਇੱਕ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਸੀ । ਜਿਸ ਨਾਲ ਜਿਲ•ਾ ਪਠਾਨਕੋਟ ਅੰਦਰ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਦੇ ਲਈ ਵਿਸ਼ੇਸ ਉਪਰਾਲੇ ਕੀਤੇ ਜਾਣਗੇ। 
ਵਿਧਾਇਕ ਸ੍ਰੀ ਅਮਿਤ ਵਿੱਜ ਨੇ  ਜਿਲ•ਾ ਖੇਡ ਅਫਸ਼ਰ ਪਠਾਨਕੋਟ ਸ. ਕੁਲਵਿੰਦਰ ਸਿੰਘ ਨੂੰ ਕਿਹਾ ਕਿ ਉਹ ਬੀ.ਡੀ.ਪੀ.ਓ. ਦੇ ਸਹਿਯੋਗ ਨਾਲ ਪਿੰਡਾਂ ਵਿੱਚ ਸਰਵੇ ਕਰਕੇ ਇਸ ਦੀ ਰਿਪੋਰਟ ਪੇਸ ਕਰਨਗੇ ਕਿ ਕਿਸ ਪਿੰਡ ਅੰਦਰ ਖਿਡਾਰੀਆਂ ਦੇ ਲਈ ਗਰਾਉਂਡ ਬਣਾਏ ਜਾ ਸਕਦੇ ਹਨ ਜਾਂ ਪਹਿਲਾ ਤੋਂ ਬਣੇ ਗਰਾਉਂਡਾਂ ਵਿੱਚ ਕਮੀਆਂ ਨੂੰ ਦੂਰ ਕਰ ਕੇ ਸੁਧਾਰ ਕੀਤਾ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਪਠਾਨਕੋਟ ਵਿੱਚ ਵੀ ਜਿਸ ਖੇਤਰ ਅੰਦਰ ਜਿੱਥੇ ਕਿਸੇ ਵੀ ਗੇਮ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਉਪਰਾਲਾ ਕੀਤਾ ਜਾ ਸਕਦਾ ਹੈ ਉਸ ਖੇਤਰ ਦੀ ਚੋਣ ਕਰਕੇ ਨੋਜਵਾਨਾਂ ਲਈ ਗਰਾਉਂਡਾਂ ਤਿਆਰ ਕੀਤੀਆਂ ਜਾਣਗੀਆਂ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਉਨ•ਾਂ ਦਾ ਉਪਰਾਲਾ ਹੈ ਕਿ ਪਠਾਨਕੋਟ ਅੰਦਰ ਸਰਕਾਰੀ ਸਕੂਲਾਂ ਦੀਆਂ ਗਰਾਉਂਡਾਂ ਵਿੱਚ ਵੀ ਸੁਧਾਰ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਇੱਕ ਸਥਾਨ ਜੋ ਹਾਈਵੇ ਦੇ ਨਾਲ ਲਗਦਾ ਹੋਵੇਗਾ ਉਸ ਸਥਾਨ ਦੀ ਚੋਣ ਕਰਕੇ ਕ੍ਰਿਕਟ ਗਰਾਉਂਡ ਬਣਾਈ ਜਾਵੇਗੀ, ਤਾਂ ਜੋ ਉੱਥੇ ਕ੍ਰਿਕਟ ਟ੍ਰਨਾਮਿੰਟ ਕਰਵਾਏ ਜਾ ਸਕਣ। 
ਉਨ•ਾਂ ਕਿਹਾ ਕਿ ਪਠਾਨਕੋਟ ਦੇ ਲਮੀਨੀ ਵਿਖੇ ਮਲਟੀਪਰਪਜ ਸਟੇਡੀਅਮ ਦੀ ਗਰਾਉਂਡ ਜੋ ਕਿ ਫੁੱਟਵਾਲ ਦੀ ਇੱਕ ਬਹੁਤ ਹੀ ਵਧੀਆ ਗਰਾਉਂਡ ਹੈ ਵਿੱਚ ਸੁਧਾਰ ਕੀਤਾ ਜਾਵੇਗਾ ਅਤੇ ਜਲਦੀ ਹੀ ਗਰਾਉਂਡ ਨੂੰ ਤਿਆਰ ਕਰਨ ਦਾ ਕੰਮ ਕੀਤਾ ਜਾਵੇਗਾ, ਜੋ ਵੀ ਕਮਿਆਂ ਗਰਾਉਂਡ ਵਿੱਚ ਹੋਣਗੀਆਂ ਉਨ•ਾਂ ਨੂੰ ਪੂਰਾ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਜਿਲ•ਾ ਪਠਾਨਕੋਟ ਵਿੱਚ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਇਸ ਸਮੇਂ ਵੱਖ ਵੱਖ ਗੇਮਾਂ ਦੇ ਪੰਜ ਕੌਚ ਮੋਜੂਦ ਹਨ ਜੋ ਖਿਡਾਰੀਆਂ ਨੂੰ ਤਿਆਰ ਕਰਵਾ ਰਹੇ ਹਨ। ਉਨ•ਾਂ ਕਿਹਾ ਕਿ ਉਨ•ਾਂ ਵੱਲੋਂ ਖੇਡ ਵਿਭਾਗ ਦੇ ਡਾਇਰੈਕਟਰ, ਸਕੱਤਰ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਤ ਰੂਪ ਵਿੱਚ ਜਿਲ•ਾ ਪਠਾਨਕੋਟ ਵਿੱਚ ਕਰੀਬ ਹੋਰ 15 ਖੇਡਾਂ ਦੇ ਕੌਚ ਨਿਯੁਕਤ ਕਰਨ ਦੀ ਸਿਫਾਰਸ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਜਲਦੀ ਹੀ ਖਿਡਾਰੀਆਂ ਨੂੰ ਖੇਡਾਂ ਦੇ ਮੈਦਾਨਾਂ ਦੀ ਸੁਵਿਧਾਵਾਂ ਮੁਹੇਈਆਂ ਕਰਵਾਈਆਂ ਜਾਣਗੀਆਂ। 
ਉਨ•ਾਂ ਕਿਹਾ ਕਿ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਸੋਚ ਹੈ ਕਿ ਨੋਜਵਾਨਾਂ ਨੂੰ ਨਸਿਆਂ ਦੀ ਦਲਦਲ ਚੋਂ ਬਾਹਰ ਕੱਢ ਕੇ ਖੇਡਾਂ ਨਾਲ ਜੋੜਿਆ ਜਾਵੇ ਤਾਂ ਜੋ ਸਾਡਾ ਕੱਲ ਦਾ ਭਵਿੱਖ ਰੋਸਨ ਹੋ ਸਕੇ। ਪੰਜਾਬ ਦਾ ਨਾਮ ਦੇਸਾਂ ਵਿਦੇਸ਼ਾਂ ਅੰਦਰ ਰੋਸਨ ਹੋ ਸਕੇ। 

© 2016 News Track Live - ALL RIGHTS RESERVED