ਸ਼ਹਿਦ ਦਾ ਜੰਮਣਾ ,ਸ਼ਹਿਦ ਦੇ ਸ਼ੁੱਧ ਹੋਣ ਦੀ ਨਿਸ਼ਾਨੀ ਹੈ ਨਾਂ ਕਿ ਨਕਲੀ ਹੋਣ ਦੀ

Jul 15 2019 03:25 PM
ਸ਼ਹਿਦ ਦਾ ਜੰਮਣਾ ,ਸ਼ਹਿਦ ਦੇ ਸ਼ੁੱਧ ਹੋਣ ਦੀ ਨਿਸ਼ਾਨੀ ਹੈ ਨਾਂ ਕਿ ਨਕਲੀ ਹੋਣ ਦੀ




ਪਠਾਨਕੋਟ

ਬਲਾਕ ਪਠਾਨਕੋਟ ਵਿੱਚ  ਖੇਤੀ ਵਸਤਾਂ ਦੇ ਸਿੱਧੇ ਮੰਡੀਕਰਣ ਨੂੰ ਉਤਸ਼ਾਹਿਤ  ਕਰਨ ਲਈ ਨੌਜਵਾਨ ਕਿਸਾਨਾਂ ਦੇ  ਗਠਿਤ ਕੀਤੇ ਦਾ ਪਠਾਨਕੋਟ ਕਿਸਾਨ ਉਤਪਾਦਕ ਸੰਗਠਨ ਦੀ ਵਿਸ਼ੇਸ਼ ਮੀਟਿੰਗ ਸਥਾਨਕ ਖੇਤੀਬਾੜੀ ਦਫਤਰ ਇੰਦਰਾ ਕਲੋਨੀ ਵਿੱਚ ਹੋਈ ਜਿਸ ਵਿੱਚ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਗੌਰਵ ਕੁਮਾਰ ਪ੍ਰਧਾਨ, ਦਾ ਪਠਾਨਕੋਟ ਕਿਸਾਨ ਉਤਪਾਦਕ ਭਲਾਈ ਸੰਗਠਨ ,ਸਾਕਸ਼ੀ ਖੇਤੀ ਉਪ ਨਿਰੀਖਕ,ਰਾਮ ਲਾਲ,ਰਿਤੂ ਸਿੰਘ ਵਿੱਤ ਸਕੱਤਰ ,ਸੰਜੇ ਸਿੰਘ ,ਪਰਵੀਨ ਕੁਮਾਰ,ਸਮਸ਼ੇਰ ਸਿੰਘ ਮਧੂ ਮੱਖੀ ਪਾਲਕ,ਗੁਰਵਿੰਦਰ ਸਿੰਘ ਬਾਜਵਾ,ਯਸ਼ਪਾਲ ਖੁੰਭ ਉਤਪਾਦਕ ,ਸਤਵਿੰਦਰ ਸਿੰਘ ਸਮਾਜ ਸੇਵਕ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।
   ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਆਮ ਕਰਕੇ ਕਿਸਾਨ, ਖੇਤੀ ਜਿਨਸਾਂ ਦੀ ਪੈਦਾਵਾਰ ਤਾਂ ਕਰ ਲੈਂਦੇ ਹਨ ਪਰ ਮੰਡੀਕਰਨ ਵਿੱਚ ਮੁਹਾਰਤ ਨਾਂ ਹੋਣ ਕਾਰਨ ਉਨਾਂ ਨੂੰ ਲਾਹੇਵੰਦ ਭਾਅ ਨਹੀਂ ਮਿਲਦਾ, ਜਿਸ ਕਾਰਨ ਬਹੁਤੀ ਵਾਰ ਕਿਸਾਨਾਂ ਨੂੰ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ। ਉਨਾਂ ਕਿਹਾ ਕਿ ਕਿਸਾਨ ਦੀ ਇਹ ਬਦਕਿਸਮਤੀ ਹੈ ਕਿ ਉਹ ਫਸਲਾਂ,ਫਲ,ਸਬਜੀਆਂ,ਦੁੱਧ ਆਦਿ ਪੈਦਾ ਕਰਨ ਲਈ ਪੂਰੀ ਮਿਹਨਤ ਕਰਦਾ ਹੈ ਪਰ ਜਦ ਮੰਡੀਕਰਨ ਕਰਨ ਦਾ ਸਮਾਂ ਆਉਂਦਾ ਹੈ ਤਾਂ ਖੇਤੀ ਜਿਨਸ ਕਿਸੇ ਆੜਤੀ,ਵਪਾਰੀ ਦੁਕਾਨਦਾਰ ਨੂੰ ਦੇ ਦਿੰਦਾ ਹੈ ਜੋ ਸਸਤੇ ਭਾਅ ਤੇ ਖ੍ਰੀਦ ਕੇ ਮਹਿੰਗੇ ਭਾਅ ਤੇ ਖਪਤਕਾਰ ਤੱਕ ਪਹੁੰਚਾਉਂਦਾ ਹੈ। ਉਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਖਪਤਕਾਰ ਨੂੰ ਖੇਤੀ ਵਸਤਾਂ ਵੱਧ ਭਾਅ ਤੇ ਮਿਲਦੀਆ ਹਨ ,ਜਦਕਿ ਕਿਸਾਨਾਂ ਨੂੰ ਉਚਿਤ ਭਾਅ ਨਾਂ ਮਿਲਣ ਕਾਰਨ ਮਿਹਨਤ ਦਾ ਪੂਰਾ ਫਾਇਦਾ ਨਹੀਂ ਮਿਲਦਾ।ਉਨਾਂ ਕਿਹਾ ਕਿ ਕਿਸਾਨ ਨੂੰ ਖੇਤੀ ਜਿਨਸਾਂ ਤੋਂ ਵਧੇਰੇ ਆਮਦਨ ਲੈਣ ਲਈ ਜ਼ਰੂਰੀ ਹੈ ਕਿ ਕਿਸਾਨ ਅਤੇ ਖਪਤਕਾਰ ਦਰਮਿਆਨ ਮੌਜੂਦ ਵਿਚੋਲਿਆਂ ਦੀ ਬਿਜਾਏ ਕਿਸਾਨ,ਖਪਤਕਾਰਾਂ ਨੂੰ ਸਿੱਿਧਆਂ ਖੇਤੀ ਜਿਨਸਾਂ ਦਾ ਮੰਡੀਕਰਨ ਕਰਨ। ਉਨਾਂ ਕਿਹਾ ਕਿ ਕਿ ਇਸ ਮਕਸਦ ਵਾਸਤੇ ਸ਼ੋਸ਼ਲ ਮੀਡੀਆ ਮਹੱਤਵਪੂਰਨ  ਜ਼ਰੀਆ ਬਣ ਸਕਦਾ ਹੈ। ਉਨਾਂ ਦੱਸਿਆ ਕਿ ਅਕਤੂਬਰ ਮਹੀਨੇ ਤੋਂ ਜ਼ਿਲਾ ਪ੍ਰਸ਼ਾਸ਼ਣ ਦੇ ਸਹਿਯੋਗ ਨਾਲ, ਕਿਸਾਨ ਬਾਜ਼ਾਰ ਦਾ ਸੋਧਿਆ ਹੋਇਆਂ ਰੂਪ ਸ਼ਹਿਰ ਪਠਾਨਕੋਟ ਵਿੱਚ ਲਾਗੂ ਕੀਤਾ ਜਾਵੇਗਾ।ਉਨਾਂ ਕਿਹਾ ਕਿ ਸਬਜੀ ਉਤਪਾਦਕਾਂ ਨੂੰ ਇੱਕ ਜਾਂ ਦੋ ਸਬਜੀਆ ਦੀ ਕਾਸ਼ਤ ਕਰਨ ਦੀ ਬਿਜਾਏ ਭਿੰਨ ਭਿੰਨ ਤਰਾਂ ਦੀਆਂ ਸਬਜੀਆਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ  ਸ਼ਹਿਦ ਜੰਮਣਾ ,ਸ਼ਹਿਦ ਦੇ ਸ਼ੁਧ ਹੋਣ ਦੀ ਨਿਸ਼ਨੀ ਹੈ ਨਾਂ ਕਿ ਔਗੁਣ। ਉਨਾਂ ਕਿਹਾ ਕਿ ਵਿਕਸਿਤ ਦੇਸ਼ਾਂ ਵਿਚੱ ਖਪਤਕਾਰ ਵਧੇਰੇ ਕਰਕੇ ਜੰਮਿਆ ਹੋਇਆ ਸ਼ਹਿਦ ਹੀ ਪਸੰਦ ਕਰਦੇ ਹਨ। ਸ਼ਹਿਦ ਉਤਪਾਦਕ ਰਾਮ ਅਤੇ ਪਰਵੀਨ ਕੁਮਾਰ ਨੇ ਦੱਸਿਆ ਕਿ ਆਮ ਕਰਕੇ ਖਪਤਕਾਰ ਜੰਮੇ ਹੋਏ ਸ਼ਹਿਦ ਨੂੰ ਪਸੰਦ ਨਹੀਂ ਕਰਦੇ ,ਅਤੇ ਬਾਜ਼ਾਰ ਵਿੱਚੋਂ ਘਟੀਆ ਕਿਸਮ ਦਾ ਸ਼ਹਿਦ ਪਸੰਦ ਕਰਦੇ ਹਨ ਜੋ ਜ਼ਿਆਦਾ ਤਾਪਮਾਨ ਤੇ ਗਰਮ ਕੀਤਾ ਹੋਣ ਕਾਰਨ ਜੰਮਦਾ ਨਹੀਂ। ਉਨਾ ਮੰਗ ਕੀਤੀ ਕਿ ਇਸ ਸੰਬੰਧੀ ਜਾਗਰੁਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ ਤਾਂ ਜੋ ਖਪਤਕਾਰ ਸ਼ਹਿਦ ਦੇ ਜੰਮਣ ਦੇ ਗੁਣਾਂ ਤੋਂ ਜਾਣੂ ਹੋ ਸਕਣ।ਉਨਾਂ ਕਿਹਾ ਕਿ ਜ਼ਿਲੇ ਪਠਾਨਕੋਟ ਦਾ ਪੌਣਪਾਣੀ ਮਧੂ ਮੱਖੀ ਪਾਣ ਲਈ ਬਹੁਤ ਹੀ ਢੁਕਵਾਂ ਹੈ।ਉਨਾਂ ਇਹ ਵੀ ਮੰਗ ਕੀਤੀ ਕਿ ਜੰਗਲਾਤ ਵਿਭਾਗ ਵੱਲੋਂ ਪਿੰਡਾਂ ਵਿੱਚ ਪੌਦਿਆਂ ਦੀ ਉਹ ਕਿਸਮਾਂ ਜਿਵੇਂ ਟਾਹਲੀ,ਕਿਕਰ,ਬੋਤਲ ਬੁਰਸ,ਦੇਸੀ ਸਫੈਦਾ,ਨਿੰਮ,ਬੇਰੀ ਆਦਿ ਵਧੇਰੇ ਲਗਾਉਣੀਆਂ ਚਾਹੀਦੀਆਂ ਹਨ ਜਿਸ ਤੋਂ ਮਧੂ ਮੱਖੀਆਂ ਵਧੇਰੇ ਸ਼ਹਿਦ ਇਕੱਠਾ ਕਰ ਸਕਣ ਤਾਂ ਜੋ ਸ਼ਹਿਦ ਦੀਆਂ ਮੱਖੀਆ ਪਾਲਣ ਦੇ ਕਿੱਤੇ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ।ਪ੍ਰਧਾਨ ਗੌਰਵ ਕੁਮਾਰ ਨੇ ਕਿਹਾ ਕਿ ਕਿਸਾਨਾਂ ਦੁਆਰਾ ਪੈਦਾ ਕੀਤੀਆਂ ਖੇਤੀ ਜਿਨਸਾਂ ਜਿਵੇਂ ਦਾਲਾਂ,ਚਾਵਲ.ਕਣਕ,ਦੇਸੀ ਮੱਕੀ ਫਲ,ਸਬਜੀਆਂ ,ਖਪਤਕਾਰਾਂ ਨੂੰ ਸ਼ੁਧ ਰੂਪ ਵਿੱਚ ਅਤੇ ਵਾਜ਼ਬ ਭਾਂਅ ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਸੰਗਠਨ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਖੇਤੀ ਜਿਨਸਾਂ,ਸਬਜੀਆਂ,ਫਲ ਸਿੱਧਿਆ ਵੇਚਣ ਲਈ ਇੱਕ ਬੂਥ ਅਲਾਟ ਕੀਤਾ ਜਾਵੇ ਤਾਂ ਜੋ ਖੇਤੀ ਜਿਨਸਾਂ ਵੇਚਣ ਸਮੇਂ ਆੜਤੀਆ ਵੱਲੋਂ ਕੀਤੇ ਜਾਂਦੇ ਸ਼ੋਸਣ ਤੋਂ ਬਚਿਆ ਜਾ ਸਕੇ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।ਉਨਾਂ ਕਿਹਾ ਕਿ ਜੇਕਰ ਕਿਸਾਨ ਸਹਿਯੋਗ ਕਰਨ ਤਾਂ ਕਿਸਾਨ ਬਾਜ਼ਾਰ ਕਿਸਾਨਾਂ ਲਈ ਵਰਦਾਨ ਸਾਬਤ ਹੋ ਸਕਦਾ ਹੈ। ਪ੍ਰਧਾਨ ਗੌਰਵ ਕੁਮਾਰ ਨੇ ਕਿਹਾ ਕਿ ਸੰਗਠਨ ਦੇ ਮੈਂਬਰਾਂ ਵੱਲੋਂ ਜੈਵਿਕ ਤਰੀਕੇ ਵਰਤਦਿਆਂ ਗਰਮੀ ਰੁੱਤ ਦੇ ਮਾਂਹ ਅਤੇ ਮੂੰਗੀ ਪੈਦਾ ਕੀਤੀ ਗਈ ਹੈ ਜਿਸ ਨੂੰ ਖਪਤਕਾਰਾਂ ਨੂੰ ਸਿੱਧਿਆ ਵੇਚਿਆ ਜਾਵੇਗਾ।

© 2016 News Track Live - ALL RIGHTS RESERVED