22 ਜੁਲਾਈ ਤੋਂ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਚੰਗੀ ਬਾਰਸ਼ ਹੋਣ ਦੀ ਸੰਭਾਵਨਾ

Jul 15 2019 03:25 PM
22 ਜੁਲਾਈ ਤੋਂ  ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਚੰਗੀ ਬਾਰਸ਼ ਹੋਣ ਦੀ ਸੰਭਾਵਨਾ

ਨਵੀਂ ਦਿੱਲੀ:

ਦੇਸ਼ ਦੇ ਕੁਝ ਸੂਬਿਆਂ ਵਿੱਚ ਇਸ ਵੇਲੇ ਖੂਬ ਬਾਰਸ਼ ਹੋ ਰਹੀ ਹੈ ਜਦਕਿ ਕਈ ਥਾਈਂ ਫਿਲਹਾਲ ਨਾਮਾਤਰ ਜਿਹਾ ਮੀਂਹ ਪਿਆ ਹੈ। ਥੋੜ੍ਹੇ ਦਿਨਾਂ ਤਕ ਮਾਨਸੂਨ ਦਾ ਰੁਖ਼ ਬਦਲ ਜਾਏਗਾ ਤਾਂ ਉਨ੍ਹਾਂ ਸੂਬਿਆਂ ਵਿੱਚ ਵੀ ਚੰਗਾ ਮੀਂਹ ਪਏਗਾ। 22 ਜੁਲਾਈ ਤੋਂ ਦਿੱਲੀ-ਐਨਸੀਆਰ ਤੋਂ ਇਲਾਵਾ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਬਣ ਰਹੀ ਹੈ।
ਇਸ ਦੌਰਾਨ ਜੰਮੂ-ਕਸ਼ਮੀਰ ਵੱਲ ਮਜ਼ਬੂਤ ਪੱਛਮੀ ਗੜਬੜੀ ਦੇ ਵੀ ਸਰਗਰਮ ਹੋਣ ਦੀ ਉਮੀਦ ਹੈ। ਬੰਗਾਲ ਦੀ ਖਾੜੀ ਤੋਂ ਹਵਾ ਦੇ ਘੱਟ ਦਬਾਅ ਦਾ ਖੇਤਰ ਵੀ ਬਣ ਰਿਹਾ ਹੈ। ਅਜਿਹੇ ਵਿੱਚ ਇਨ੍ਹਾਂ ਸਾਰੇ ਥਾਵਾਂ 'ਤੇ ਤੇਜ਼ ਬਾਰਸ਼ ਹੋਏਗੀ ਤੇ ਅੱਗੇ ਵੀ ਜਾਰੀ ਰਹੇਗੀ। ਦਰਅਸਲ ਬਾਰਸ਼ ਲਈ ਮਜ਼ਬੂਤ ਪੱਛਮੀ ਗੜਬੜੀ ਤੇ ਬੰਗਾਲ ਦੀ ਖਾੜੀ ਤੋਂ ਹਵਾ ਦੇ ਘੱਟ ਦਬਾਅ ਵਾਲੇ ਖੇਤਰ ਦਾ ਬਣਨਾ ਬਹੁਤ ਜ਼ਰੂਰੀ ਹੁੰਦਾ ਹੈ।
ਜੇ ਇਹ ਦੋਵੇਂ ਨਹੀਂ ਹੁੰਦੇ ਤਾਂ ਬਾਰਸ਼ ਦੇ ਅਨੁਕੂਲ ਹਾਲਾਤ ਨਹੀਂ ਬਣ ਪਾਉਂਦੇ। ਦਿੱਲੀ-ਐਨਸੀਆਰ ਵਿੱਚ ਮਾਨਸੂਨ ਦੇ ਸ਼ੁਰੂਆਤੀ ਦੌਰ ਵਿੱਚ ਚੰਗੀ ਬਾਰਸ਼ ਨਾ ਹੋਣ ਦੀ ਮੁੱਖ ਵਜ੍ਹਾ ਵੀ ਇਹੀ ਸੀ। ਉੱਤਰ ਭਾਰਤ ਦੇ ਸੂਬਿਆਂ ਪੰਜਾਬ, ਹਿਮਾਚਲ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿੱਚ ਵੀ ਜਲਦ ਮਾਨਸੂਨ ਰਫ਼ਤਾਰ ਫੜ ਲਏਗਾ।

© 2016 News Track Live - ALL RIGHTS RESERVED